Kartarpur(Sukhprit Singh):ਸਮਾਜਸੇਵੀ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਨੇਕੀ ਦੇ ਕੰਮ ਨੂੰ ਅੱਗੇ ਵਧਾਉਂਦਿਆ ਅੱਜ ਵੱਖ ਵੱਖ ਸਰਕਾਰੀ ਆਂਗਣਵਾੜੀ ਸੰਸਥਾਵਾਂ ਵਿੱਚ ਬੱਚਿਆਂ ਦੇ ਲਈ ਖੇਡਣ ਲਈ ਖਿਡੋਣੇ ਅਤੇ ਖਾਣ ਲਈ ਫਰੂਟ, ਬਿਸਕੁਟ ਵੰਡੇ ਗਏ। ਸੰਸਥਾ ਨੇਕੀ ਦੀ ਦੁਕਾਨ ਵੱਲੋਂ ਪਿੰਡ ਭੱਠੇ, ਕਾਲਾ ਬੱਕਰਾ ਅਤੇ ਸ਼ਿਵਪੁਰੀ ਰੋਡ ਕਰਤਾਰਪੁਰ ਦੀਆਂ ਆਂਗਣਵਾੜੀ ਸੰਸਥਾਵਾਂ ਵਿੱਚ ਉਪਰੋਕਤ ਸਮਾਨ ਵੰਡਿਆ ਗਿਆ। ਇਸ ਮੌਕੇ ਪ੍ਰਦੀਪ ਕੁਮਾਰ (ਹੈੱਡ ਟੀਚਰ) , ਚਰਨਾ ਰਾਮ (ਰਿਟਾ: ਪ੍ਰਿੰਸੀਪਲ), ਸਰਪੰਚ ਹਰਭਜਨ ਕੌਰ, ਨੀਲਮ ਕੁਮਾਰੀ (ਪੰਚ) ਸੰਤੋਸ਼ ਕੁਮਾਰੀ (ਸੁਪਰਵਾਈਜ਼ਰ ਜਲੰਧਰ ਵੈਸਟ), ਮੈਡਮ ਸੁਦੇਸ਼ , ਚੰਪਾ ਰਾਣੀ, ਕਵਲਜੀਤ ਕੌਰ, ਮਾਸਟਰ ਅਮਰੀਕ ਸਿੰਘ, ਨੰਬਰਦਾਰ ਸੁਨੀਤ ਕੁਮਾਰ, ਸਿਮਰਨਜੋਤ ਕੌਰ, ਹਿਨਾ ਅਸਪਾਲ, ਰਵਿੰਦਰ ਕੌਰ, ਸੰਦੀਪ ਕੌਰ, ਨੀਲਮ ਕੌਰ, ਆਦਿ ਹਾਜ਼ਰ ਸਨ।