Kapurthala(Gaurav Maria):
ਵਾਤਾਵਰਨ ਨੂੰ ਬਚਾਉਣ ਦੇ ਮੁੱਦੇ ‘ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਅੱਖਾਂ ਮੀਟੀਆਂ ਹੋਈਆਂ ਹਨ।ਵੋਟ ਬੈਂਕ ਖੁੱਸਣ ਦੇ ਡਰ ਮਾਰੀਆਂ ਸਿਆਸੀ ਪਾਰਟੀਆਂ ਨੇ ਵਾਤਾਵਰਨ ਨੂੰ ਬਚਾਉਣ ਦੇ ਗੰਭੀਰ ਮੁੱਦੇ ਨੂੰ ਅਣਗੋਲਿਆਂ ਕੀਤਾ ਹੈ ।ਪਰ ਸਿਆਸੀ ਪਾਰਟੀਆਂ ਦੀ ਵਾਤਾਵਰਨ ਪ੍ਰਤੀ ਅਣਦੇਖੀ ਪੰਜਾਬ ਨੂੰ ਬਰਬਾਦੀ ਵੱਲ ਲੈ ਜਾਵੇਗੀ। ਇਹ ਸ਼ਬਦ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਪ੍ਰਧਾਨ ਜੋਗਾ ਸਿੰਘ ਅਟਵਾਲ ਪ੍ਰਧਾਨ ਬੈਪਟਿਸਟ
ਚੈਰੀਟੇਬਲ ਸੋਸਾਇਟੀ ਨੇ ਪ੍ਰੈਸ ਨੋਟ ਰਾਹੀਂ ਸਥਾਨਿਕ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।
ਉਨਾਂ ਕਿਹਾ ਕਿ ਜੇਕਰ ਧਰਤੀ ‘ਤੇ ਜੀਵਨ ਹੀ ਨਾ ਰਿਹਾ ਤਾਂ ਕਾਹਦੀ ਰਾਜਨੀਤੀ ਕਰਾਂਗੇ,ਕਿਉਂ ਕੇ ਸਾਡੇ ਸੂਬੇ ਦੀ ਵਾਤਾਵਰਨ ਦੀ ਸਥਿਤੀ ਬੜੀ ਨਾਜ਼ੁਕ ਹੈ।
ਅੰਕੜਿਆਂ ਅਧਾਰਿਤ ਹੋਰ ਆਖਿਆ ਕਿ ਸੁਰੱਖਿਅਤ ਵਾਤਾਵਰਨ ਲਈ ਧਰਤੀ ਤੇ 33 ਫੀਸਦੀ ਜੰਗਲ ਚਾਹੀਦੇ ਹਨ, ਪਰ ਪੰਜਾਬ ਅੰਦਰ ਸਰਕਾਰੀ ਅੰਕੜਿਆਂ ਅਨੁਸਾਰ ਇਸ ਦੀ ਦਰ ਕੇਵਲ 5 ਫੀਸਦੀ ਹੈ ਜ਼ੋ ਪੰਜਾਬ ਵਾਸੀਆਂ ਲਈ ਗਹਿਰੇ ਖਤਰੇ ਦੀ ਘੰਟੀ ਹੈ।
ਉਨਾਂ ਮਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਦੇ ਗੰਭੀਰ ਮੁੱਦੇ ਨੂੰ ਅਣਗੋਲਿਆਂ ਨਾ ਕਰਨ ਸਗੋਂ ਪਹਿਲ ਕਦਮੀ ਕਰਨੀ ਚਾਹੀਦੀ ਹੈ।