ਗੁਰੂਦੁਆਰਾ ਦੀਵਾਨ ਅਸਥਾਨ ਤੋਂ ਸ਼ਹਿਰ ਦਾ ਪੁਰਾਤਨ ਨਗਰ ਕੀਰਤਨ ਸਜਾਇਆ ਗਿਆ

0
206
ਗੁਰੂਦੁਆਰਾ ਦੀਵਾਨ ਅਸਥਾਨ ਤੋਂ ਸ਼ਹਿਰ ਦਾ ਪੁਰਾਤਨ ਨਗਰ ਕੀਰਤਨ ਸਜਾਇਆ ਗਿਆ
ਗੁਰੂਦੁਆਰਾ ਦੀਵਾਨ ਅਸਥਾਨ ਤੋਂ ਸ਼ਹਿਰ ਦਾ ਪੁਰਾਤਨ ਨਗਰ ਕੀਰਤਨ ਸਜਾਇਆ ਗਿਆ

Jalandhar(S.K Verma):ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਜਲੰਧਰ ਦੇ ਗੁਰੂਦੁਆਰਾ ਦੀਵਾਨ ਅਸਥਾਨ ਵੱਲੋਂ ਸਮੂਹ ਸਿੰਘ ਸਭਾਵਾਂ ਅਤੇ ਗੁਰੂ ਕੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ ਜਿਹੜਾ ਸ਼ਹਿਰ ਦੇ ਪੁਰਾਤਨ ਰੂਟ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰੂਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਇਆ ।ਜਿਸ ਵਿੱਚ ਸ਼ਹਿਰ ਦੇ ਹਰ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ । ਇਸ ਨਗਰ ਕੀਰਤਨ ਵਿੱਚ ਧਾਰਮਿਕ ਜੱਥੇਬੰਦੀਆਂ , ਇਸਤਰੀ ਸਤਿਸੰਗ ਸਭਾਵਾਂ, ਸਿੰਘ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੇ ਉਚੇਚੇ ਤੌਰ ‘ਤੇ ਸਿਰਕਤ ਕੀਤੀ। ਪਾਲਕੀ ਸਾਹਿਬ ਤੇ ਚਵਰ ਦੀ ਸੇਵਾ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਨੇ ਨਿਭਾਈ। ਭਾਈ ਜਸਪਾਲ ਸਿੰਘ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਦਾ ਅਲੌਕਿਕ ਨਜਾਰਾ ਦੇਖਣਯੋਗ ਸੀ। ਸੁੰਦਰ ਰਵਾਇਤੀ ਪੋਸ਼ਾਕਾਂ ਵਿਚ ਨਿਹੰਗ ਸਿੰਘ, ਪ੍ਰਬੰਧਕ ਕਮੇਟੀ ਵਲੋਂ ਸਵਾਗਤੀ ਗੇਟ, ਘੋੜ ਸਵਾਰ ਸਿੰਘਾਂ ਦੀ ਫੌਜ ਅਤੇ ਗੁਰੂ ਇਤਿਹਾਸ ਦਰਸਾਉਂਦੀ ਪ੍ਰਦਰਸ਼ਨੀ ਨਗਰ ਕੀਰਤਨ ਦੀ ਸ਼ਾਨ ਨੂੰ ਚਾਰ ਚੰਨ ਲਗਾ ਰਹੀ ਸੀ। ਠੰਡ ਦੀ ਪ੍ਰਵਾਹ ਨਾ ਕਰਦੇ ਹੋਏ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਨਗਰ ਕੀਰਤਨ ਚ ਸ਼ਮੂਲੀਅਤ ਕੀਤੀ। ਇਸ ਨਗਰ ਕੀਰਤਨ ਵਿੱਚ ਵਿੱਚ ਜਿਨ੍ਹਾ ਵਪਾਰਕ ਸੰਸਥਾਵਾਂ ਨੇ ਸੇਵਾ ਕੀਤੀ ,ਉਨ੍ਹਾ ਨੂੰ ਗੁਰੂਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜ. ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ, ਸੁਖਜੀਤ ਸਿੰਘ ਪੂਰਨਪੁਰ,ਮੱਖਣ ਸਿੰਘ ਆਦਿ ਨੇ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਨਗਰ ਕੀਰਤਨ ਵਿੱਚ ਸ਼ਾਮਿਲ ਇਕਬਾਲ ਸਿੰਘ ਢੀਂਡਸਾ, ਪ੍ਰਮਿੰਦਰ ਸਿੰਘ ਦਸ਼ਮੇਸ਼ ਨਗਰ,ਜਗਦੇਵ ਸਿੰਘ ਜੰਗੀ,ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ,ਦਵਿੰਦਰ ਸਿੰਘ,ਕੰਵਲਜੀਤ ਸਿੰਘ ,ਅਜੀਤ ਸਿੰਘ ,ਪਰਮਪ੍ਰੀਤ ਸਿੰਘ ਵਿੱਟੀ,ਸੁਖਮਿੰਦਰ ਸਿੰਘ ਰਾਜਪਾਲ,ਰਾਜਬੀਰ ਸਿੰਘ ਸ਼ੰਟੀ,ਮਨਦੀਪ ਸਿੰਘ ਬੱਲੂ,ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ, ਇਕਬਾਲ ਸਿੰਘ ਮਕਸੂਦਾਂ, ਭੁਪਿੰਦਰਪਾਲ ਸਿੰਘ, ਦਵਿੰਦਰ ਸਿੰਘ ਰਿਆਤ, ਅਮਰਜੀਤ ਸਿੰਘ ਮਿੱਠਾ, ਗੁਰਮੀਤ ਸਿੰਘ ਬਸਤੀ ਸ਼ੇਖ,ਦਲਜੀਤ ਸਿੰਘ ,ਸੁਰਿੰਦਰ ਸਿੰਘ ਵਿਰਦੀ,ਸ਼ੈਰੀ ਚੱਡਾ,ਹਰਪ੍ਰੀਤ ਸਿੰਘ,ਬਲਜੀਤ ਸਿੰਘ, ਮਨਪ੍ਰੀਤ ਸਿੰਘ , ਜਗਦੀਪ ਸਿੰਘ ,ਗੁਰਜੀਤ ਸਿੰਘ ,I.S ਬੱਗਾ,ਕੁਲਜੀਤ ਸਿੰਘ ਚਾਵਲਾ,ਨਿਰਮਲ ਸਿੰਘ ਬੇਦੀ,ਗੁਰਜੀਤ ਸਿੰਘ ,ਦਿਲਬਾਗ ਸਿੰਘ,ਰਣਜੀਤ ਸਿੰਘ ਮਾਡਲ ਹਾਊਸ ਜਸਵਿੰਦਰ ਸਿੰਘ ਬਸ਼ੀਰਪੁਰਾ, ਗੁਰਿੰਦਰ ਸਿੰਘ , ਰਣਜੀਤ ਸਿੰਘ ਗੋਲਡੀ, ਜਸਵਿੰਦਰ ਸਿੰਘ ਜੌਲੀ,ਰਾਜਾ ਓਬਰਾਏ, ਅਮਨਦੀਪ ਸਿੰਘ,ਗਗਨਦੀਪ ਸਿੰਘ ਗੱਗੀ,ਜਤਿੰਦਰ ਸਿੰਘ,ਮਨਬੀਰ ਸਿੰਘ,ਜਤਿੰਦਰਪਾਲ ਸਿੰਘ, ਬਲਦੇਵ ਸਿੰਘ,ਅਮਰਜੀਤ ਸਿੰਘ ਮੰਗਾ,ਚਰਨਜੀਤ ਸਿੰਘ ਮਿੰਟਾ,ਹੀਰਾ ਸਿੰਘ,,ਬਾਵਾ ਗਾਬਾ, ਸਾਜਣ ਚਾਵਲਾ, ਚਰਨਪ੍ਰੀਤ ਚਸਕੀ,ਜਸਕੀਰਤ ਸਿੰਘ ਜੱਸੀ,ਜਸਵਿੰਦਰ ਸਿੰਘ,ਸੁਖਬੀਰ ਸਿੰਘ,ਨਵਜੋਤ ਸਿੰਘ,ਸਿਮਰਨ ਸਿੰਘ, ਹਰਮਨ ਨਰੂਲਾ, ਮਨਪ੍ਰੀਤ ਨਾਗੀ, ਕੁਲਵਿੰਦਰ ਸਿੰਘ, ਗਗਨ ਨਾਗੀ, ਨੀਤੀਸ਼ ਮਹਿਤਾ, ਰਾਹੁਲ ਜੁਨੇਜਾ, ਹਰਜੋਤ ਲੁਬਾਣਾ, ਗੁਰਪ੍ਰੀਤ ਸਿੰਘ, ਮਨਬੀਰ ਸ਼ਾਹੀ,ਮਨਕੀਰਤ ਸਿੰਘ ,ਹਰਸਿਮਰਨ ਸਿੰਘ ਦਿਨੇਸ਼ ਖੰਨਾ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here