ਸ਼ਿਵ ਸੈਨਾ ਹਿੰਦ ਯੂਥ ਵਿੰਗ ਦੇ ਕੌਮੀ ਉਪ ਪ੍ਰਧਾਨ ਦੀਪਕ ਛਾਬੜਾ ਦੇ ਬੰਦ ਪਏ ਘਰ ਵਿੱਚ ਹੋਈ ਚੋਰੀ

0
145
ਸ਼ਿਵ ਸੈਨਾ ਹਿੰਦ ਯੂਥ ਵਿੰਗ ਦੇ ਕੌਮੀ ਉਪ ਪ੍ਰਧਾਨ ਦੀਪਕ ਛਾਬੜਾ ਦੇ ਬੰਦ ਪਏ ਘਰ ਵਿੱਚ ਹੋਈ ਚੋਰੀ
ਸ਼ਿਵ ਸੈਨਾ ਹਿੰਦ ਯੂਥ ਵਿੰਗ ਦੇ ਕੌਮੀ ਉਪ ਪ੍ਰਧਾਨ ਦੀਪਕ ਛਾਬੜਾ ਦੇ ਬੰਦ ਪਏ ਘਰ ਵਿੱਚ ਹੋਈ ਚੋਰੀ

Kapurthala(Gaurav Maria):ਸ਼ਹਿਰ ਦੇ ਪਾਸ਼ ਇਲਾਕੇ ਵਿੱਚ ਕੋਠੀ ਦੇ ਦਰਵਾਜੇ ਦਾ ਤਾਲਾ ਤੋੜਕੇ ਚੋਰ ਘਰ ਵਿੱਚ ਵੱਡੀ ਗਿਣਤੀ ਵਿੱਚ ਸਾਮਾਨ ਦੀ ਤੋੜਫੋੜ ਕਰਕੇ ਘਰ ਵਿੱਚ ਲਗੀਆਂ ਲਗਜਰੀ ਟੁੱਟੀਆਂ,ਹੋਦੀ ਦੇ ਢੱਕਣ ਅਤੇ ਕੀਮਤੀ ਸਾਮਾਨ ਉਡਾ ਕੇ ਲੈ ਗਏ।ਪੁਲਿਸ ਟੀਮ ਨੇ ਘਟਨਾ ਵਾਲੀ ਥਾਂ ਦੀ ਜਾਂਚ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ।ਥਾਣਾ ਸਿਟੀ ਖੇਤਰ ਦੇ ਤਹਿਤ ਆਉਂਦੇ ਸਾਊਥ ਸਿਟੀ ਨਜ਼ਦੀਕ ਅਰਬਨ ਸਟੇਟ ਵਿੱਚ ਸ਼ਿਵ ਸੈਨਾ ਹਿੰਦ ਯੂਥ ਵਿੰਗ ਦੇ ਕੌਮੀ ਉਪ ਪ੍ਰਧਾਨ ਦੀਪਕ ਛਾਬੜਾ ਦੇ ਘਰ ਮੰਗਲਵਾਰ ਨੂੰ ਚੋਰਾਂ ਨੇ ਘਰ ਵਿੱਚ ਦਾਖਿਲ ਹੋਕੇ ਵੱਡੀ ਗਿਣਤੀ ਵਿੱਚ ਸਾਮਾਨ ਦੀ ਤੋੜਫੋੜ ਕਰਕੇ ਘਰ ਵਿੱਚ ਲੱਗਿਆ ਟੁੱਟੀਆਂ, ਹੋਦੀ ਦੇ ਢੱਕਣ ਅਤੇ ਕੀਮਤੀ ਸਾਮਾਨ ਲੈ ਗਏ।ਪੀੜਿਤ ਦੀਪਕ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਬਰ ਪ੍ਰੀਤ ਨਗਰ ਮਾਰਕਫੈਡ ਵਿੱਚ ਰਹਿੰਦੇ ਹਨ,ਅਤੇ ਇਸ ਕੋਠੀ ਵਿੱਚ ਕੋਈ ਨਹੀਂ ਰਹਿੰਦਾ ਉਹ ਕਦੇ ਕਦੇ ਇੱਥੇ ਦੇਖਣ ਆਉਂਦੇ ਹਨ,ਜਿਵੇਂ ਹੀ ਉਹ ਮੰਗਲਵਾਰ ਨੂੰ ਇੱਥੇ ਆਏ ਤਾਂ ਉਨ੍ਹਾਂ ਨੇ ਵੇਖਿਆ ਘਰ ਦੇ ਕਿਚਨ,ਬਾਥਰੂਮ,ਹੋਦੀ ਦੇ ਢੱਕਣ ਅਤੇ ਬਾਕ਼ੀ ਦਾ ਸਾਮਾਨ ਬਿਖਰਿਆ ਪਿਆ ਸੀ,ਉਨ੍ਹਾਂ ਨੇ ਜਿਸ ਦੀ ਸੂਚਨਾ ਤੁਰੰਤ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਜਿਸਦੇ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਦੌਰਾਨ ਦੀਪਕ ਛਾਬੜਾ ਨੇ ਐਸਐਸਪੀ ਕਪੂਰਥਲਾ ਜਤੋ ਜਿਲੇ ਵਿੱਚ ਪੁਲਿਸ ਗਸ਼ਤ ਵਧਉਣ ਦੀ ਮੰਗ ਵੀ ਕੀਤੀ।ਦੀਪਕ ਛਾਬੜਾ ਨੇ ਕਿਹਾ ਕਿ ਉਹ ਜਲਦ ਹੀ ਐਸਐਸਪੀ ਨੂੰ ਮਿਲਕੇ ਪੁਲਿਸ ਦੀ ਕਾਰਜਸ਼ੈਲੀ ਸੁਧਾਰਣ ਅਤੇ ਇਲਾਕੇ ਵਿੱਚ ਚੋਰੀਆਂ ਕਰਣ ਵਾਲੇ ਗਰੋਹ ਨੂੰ ਤੁਰੰਤ ਗ੍ਰਿਫਤਾਰ ਕਰਣ ਦੀ ਮੰਗ ਕਰਣਗੇ।ਉਨ੍ਹਾਂvਨੇ ਕਿਹਾ ਕਿ ਉਹ ਐਸਐਸਪੀ ਨੂੰ ਮਿਲਕੇ ਸ਼ਹਿਰ ਵਿੱਚ ਸੁਰੱਖਿਆ ਇਂਤਜਾਮ ਮਜਬੂਤ ਕਰਣ ਦੀ ਵੀ ਮੰਗ ਕਰਣਗੇ।ਇਹੀ ਨਹੀਂ ਇਲਾਕੇ ਵਿੱਚ ਨਸ਼ੇ ਦੀ ਤਸਕਰੀ ਤੇ ਰੋਕ ਲਗਾਉਣ ਲਈ ਵੀ ਪੁਲਿਸ ਨੂੰ ਸਿਵਲ ਵਰਦੀ ਵਿੱਚ ਗਸ਼ਤ ਕਰਣ ਦੀ ਮੰਗ ਕੀਤੀ ਜਾਵੇਗੀ।

LEAVE A REPLY

Please enter your comment!
Please enter your name here