Kapurthala(Gaurav Maria):ਅਗਾਮੀ ਵਿਧਾਨ ਸਭਾ ਚੋਣਾ ਦੇ ਮਦੇਨਜ਼ਰ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆ ਅੱਜ ਨਡਾਲਾ ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪਤਨੀ ਜਤਿੰਦਰ ਕੋਰ ਖਹਿਰਾ ,ਉਹਨਾ ਦੀ ਬੇਟੀ ਤੇ ਹੋਰਨਾਂ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਡੋਰ ਟੂ ਡੋਰ ਚੋਣ ਪ੍ਚਾਰ ਕੀਤਾ । ਇਸ ਮੋਕੇ ਉਹਨਾ ਘਰ ਘਰ ਜਾ ਕੇ, ਹਲਕੇ ਚ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਚ ਹੋਏ ਵਿਕਾਸ ਕੰਮਾਂ ਤੋ ਲੋਕਾ ਨੂੰ ਕਰਾਉਦਿਆ ਕਾਂਗਰਸ ਦੇ ਹੱਕ ਵਿੱਚ ਮਤਦਾਨ ਕਰਨ ਲਈ ਲੋਕਾ ਨੂੰ ਪੇਰਿਤ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਜਤਿੰਦਰ ਕੌਰ ਖਹਿਰਾ ਨੇ ਆਖਿਆ ਕਿ ਕਾਂਗਰਸ ਨੇ ਹਮੇਸ਼ਾਂ ਹੀ ਲੋਕ ਹਿਤੈਸ਼ੀ ਕੰਮ ਕੀਤੇ ਹਨ ਗਰੀਬ ਤੇ ਲੋੜਵੰਦ ਪਰਿਵਾਰਾਂ ਲਈ ਬੇਹਤਰੀ ਲਈ ਕੰਮ ਕੀਤੇ ਹਨ ਉਹਨਾ ਕਿਹਾ ਕਿ ਅਕਾਲੀ ਦਲ , ਭਾਜਪਾ ਤੇ ਆਪ ਪਾਰਟੀ ਨੇ ਹਮੇਸ਼ਾਂ ਹੀ ਪੰਜਾਬ ਦੀ ਜਨਤਾ ਨੂੰ ਆਪਣੇ ਫਾਇਦੇ ਲਈ ਵਰਤਿਆ ਹੈ ਉਹਨਾ ਕਿਹਾ ਕਿ ਪੰਜਾਬ ਚ ਮੁੜ ਕਾਂਗਰਸ ਸਰਕਾਰ ਬਨਣ ਜਾ ਰਹੀ ਹੈ ਅਤੇ ਸੁਖਪਾਲ ਸਿੰਘ ਖਹਿਰਾ ਹਲਕੇ ਚ ਸ਼ਾਨਦਾਰ ਜਿੱਤ ਪਾ੍ਪਤ ਕਰਨਗੇ ।ਇਸ ਮੌਕੇ ਨਡਾਲਾ ਤੋ ਕਾਂਗਰਸੀ ਆਗੂ ਅਵਤਾਰ ਸਿੰਘ ਵਾਲੀਆ , ਨੰਬਰਦਾਰ ਬਲਰਾਮ ਸਿੰਘ ਮਾਨ, ਬਿੱਕਰ ਸਿੰਘ ਮਾਨ, ਡਾ ਸੰਦੀਪ ਪਸ਼ਰੀਚਾ, ਇੰਦਰਜੀਤ ਸਿੰਘ ਖੱਖ ਨੇ ਕਿਹਾ ਕਿ ਨਡਾਲਾ ਤੋਂ ਸੁਖਪਾਲ ਖਹਿਰਾ ਨੂੰ ਵੱਡੀ ਲੀਡ ਨਾਲ ਜਿਤਾਵਾਗੇਂ । ਇਸ ਮੌਕੇ ਰਾਮ ਸਿੰਘ ਨਡਾਲਾ, ਹਰਜਿੰਦਰ ਸਿੰਘ ਸਾਹੀ, ਗੁਰਪੀ੍ਤ ਸਿੰਘ ਵਾਲੀਆ, ਪਰਮਜੀਤ ਸਿੰਘ ਕੰਗ, ਮਾਸਟਰ ਹਰਭਜਨ ਲਾਲ, ਮਹਿੰਦਰ ਸਿੰਘ ਸਹੋਤਾ ਤੇ ਹੋਰ ਹਾਜ਼ਰ ਸਨ