ਸਰਾਫਾ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ਿਵਰਾਤਰੀ ਮੌਕੇ ਲਗਾਇਆ ਪਕੌੜਿਆਂ ਦਾ ਲੰਗਰ

0
192
ਸਰਾਫਾ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ਿਵਰਾਤਰੀ ਮੌਕੇ ਲਗਾਇਆ ਪਕੌੜਿਆਂ ਦਾ ਲੰਗਰ
ਸਰਾਫਾ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ਿਵਰਾਤਰੀ ਮੌਕੇ ਲਗਾਇਆ ਪਕੌੜਿਆਂ ਦਾ ਲੰਗਰ

Kapurthala(Gaurav Maria):ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸਰਾਫਾ ਬਾਜ਼ਾਰ ਚ ਸਥਿਤ ਦੁਕਾਨਦਾਰਾਂ ਵੱਲੋਂ ਪਕੌੜਿਆਂ ਦਾ ਲੰਗਰ ਲਗਾਇਆ ਗਿਆ।ਇਸ ਦੌਰਾਨ ਲਗਾਏ ਗਏ ਲੰਗਰ ਦਾ ਉਦਘਾਟਨ ਕਰਦੇ ਹੋਏ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਕਿਹਾ ਕਿ ਸਾਰੀਆਂ ਨੂੰ ਇਸ ਤਰਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਇਨਸਾਨ ਹਾਂ ਅਤੇ ਇਨਸਾਨ ਹੋਣ ਦੇ ਨਾਤੇ ਸਾਡਾ ਪਹਿਲਾ ਧਰਮ ਮਨੁੱਖਤਾ ਨੂੰ ਪੇਸ਼ ਕਰਨਾ ਹੈ ਪਰ ਅੱਜ ਸਮਾਜ ਜਿਸ ਦਿਸ਼ਾ ਵੱਲ ਜਾ ਰਿਹਾ ਹੈ ਉੱਥੇ ਇਨਸਾਨੀਅਤ ਅਤੇ ਨੇੜਤਾ ਦੀ ਘਾਟ ਹੈ ਪਰ ਸਮਾਜ ਦੇ ਕੁਝ ਅਜਿਹੇ ਲੋਕ ਹਨ ਜੋ ਸਮਾਜ ਸੇਵਾ ਰਾਹੀਂ ਮਨੁੱਖਤਾ ਦੀ ਪਹਿਚਾਣ ਦਿੰਦੇ ਹਨ।ਇਸ ਦੇ ਨਾਲ ਹੀ ਉਹ ਸਮਾਜ ਦੇ ਲੋਕਾਂ ਨੂੰ ਇਨਸਾਨੀਅਤ ਦਾ ਪਾਠ ਵੀ ਪੜ੍ਹਾਉਂਦੇ ਹਨ।ਇਸ ਮੌਕੇ ਅਸ਼ੋਕ ਕੁਮਾਰ,ਮਨਜੀਤ ਸਿੰਘ ਕਾਲਾ,ਦੀਪਕ ਵਾਲੀਆ,ਅਨਿਲ ਵਰਮਾ,ਪਾਰਸ ਵਰਮਾ,ਤਜਿੰਦਰ ਸਿੰਘ ਲਵਲੀ,ਲਾਡੀ,ਪਿੰਟੂ ਵਰਮਾ,ਰਾਜੇਸ਼ ਵਰਮਾ,ਸ਼ਿਵ ਵਰਮਾ,ਭੰਡਾਰੀ,ਰਾਜੀਵ,ਸੋਨੂੰ, ਕ੍ਰਿਸ਼ਨ ਗੋਪਾਲ,ਜਸਵਿਨ,ਪਿੰਟੂ ਡੇਅ,ਰਾਜਾ ਸਿੱਧੂ,ਸੁਮਿਤ ਸ਼ਰਮਾ,ਕਰਨਵੀਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here