

Jalandhar(S.K Verma):ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਦੀ ਅਗਵਾਈ ਹੇਠ ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ ਦੀ 91 ਵੀ ਬਰਸੀ ਜਲੰਧਰ ਸ਼ਹਿਰ ਦੇ ਭਗਤ ਸਿੰਘ ਚੌਕ ਚ ਲੱਗੇ ਭਗਤ ਸਿੰਘ ਜੀ ਦੇ ਬੁੱਤ ਤੇ ਫੁੱਲ ਮਾਲਾਵਾਂ ਪਾ ਕੇ ਮਨਾਈ ਗਈ । ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਜਲੰਧਰ ਦੇ ਸਾਂਸਦ ਸੰਤੋਖ ਸਿੰਘ ਚੌਧਰੀ ਅਤੇ ਸੇੰਟ੍ਰਲ ਹਲਕੇ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਵੈਸਟ ਹਲਕੇ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਜਲੰਧਰ ਦੇ ਸੀਨੀਅਰ ਡਿਪਟੀ ਮੇਅਰ ਮੈਡਮ ਸੁਰਿੰਦਰ ਕੌਰ | ਇਸ ਮੌਕੇ ਤੇ ਪ੍ਰਧਾਨ ਨੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਜੀ ਦੀ ਜੀਵਨੀ ਬਾਰੇ ਦੱਸਦੇ ਹੋਏ ਕਿਹਾ ਕਿ ਕਿਵੇਂ ਇਕ ਛੋਟੀ ਜਹੀ ਉਮਰ ਦੇ ਬਾਲਕ ਨੇ ਆਪਣੇ ਦੇਸ਼ ਨੂੰ ਅਜ਼ਾਦ ਕਰਵਾਉਣ ਦਾ ਸੁਪਨਾ ਦੇਖ ਲਿਆ ਸੀ ਜਦੋ ਆਪਣੇ ਚਾਚਾ ਜੀ ਨੂੰ ਖੇਤੀ ਕਰਦੇ ਵੇਖ ਕਿ ਕਿਹਾ ਕੇ ਮੈਂ ਵੀ ਆਪਣੇ ਖੇਤਾਂ ਚ ਬਦੂਖਾ ਬੀਜਣੀਆਂ ਹਨ ਅੰਗਰੇਜਾਂ ਨੂੰ ਮਾਰਨ ਦੇ ਲਈ ਇਹ ਜਜਬਾ ਸੀ ਦਿਲ ਚ ਆਪਣੇ ਦੇਸ਼ ਪ੍ਰਤੀ ਇਸ ਲਈ ਸਾਨੂੰ ਆਪਣੀਆਂ ਆਉਣ ਵਾਲਿਆਂ ਪੀੜੀਆਂ ਨੂੰ ਦੱਸ ਕੇ ਦੇਸ਼ ਪ੍ਰਤੀ ਪਿਆਰ ਨੂੰ ਜਗਾਉਣਾ ਚਾਹੀਦਾ ਹੈ | ਇਨੀ ਛੋਟੀ ਉਮਰ ਚ ਆਪਣੇ ਦੇਸ਼ ਤੋਂ ਜਾਨ ਵਾਰਨ ਵਾਲੇ ਵਿਰਲੇ ਹੀ ਪੈਦਾ ਹੁੰਦੇ ਹਨ | ਇਸ ਮੌਕੇ ਹਾਜਿਰ ਰਹੇ ਜਲੰਧਰ ਮਹਿਲਾ ਪ੍ਰਧਾਨ ਮੈਡਮ ਕੰਚਨ ਠਾਕੁਰ, ਸਾਬਕਾ ਮਹਿਲਾ ਪ੍ਰਧਾਨ ਜਸਲੀਨ ਸੇਠੀ, ਮਨਦੀਪ ਕੌਰ, ਅਸ਼ਵਨੀ, ਸੰਜੀਵ ਖੋਸਲਾ, ਰਣਜੀਤ ਰਾਣੋ, ਅਕਬਰ ਅਲੀ, ਯਸ਼ ਪਾਲ ਸਫ਼ਰੀ, ਸੁਦੇਸ਼ ਭਗਤ, ਬਿਸ਼ੰਬਰ ਕੁਮਾਰ ਵਿਕਰਾਤ ਡਾਕਟਰ ਸ਼ਸ਼ੀ ਕਾਂਤ, ਸਰੋਜ ਬਾਲਾ, ਆਰਤੀ ਆਸ਼ਾ ਸਹੋਤਾ, ਕਮਲੇਸ਼ ਮਮਤਾ ਜਸਵਿੰਦਰ ਕੌਰ, ਸੁਰਜੀਤ ਕੌਰ ਮੀਨੂ ਬੰਗਾ ਅਨੂ ਗੁਪਤਾ, ਵੰਦਨਾ ਮਹਿਤਾ, ਗੁਰਪ੍ਰੀ ਕੋਂਸਲਰ ਤਰਸੇਮ ਲਾਖੋਤਰਾ ਬ੍ਰਹਮ ਲਾਲ ,ਅਜੈ ਬੱਬਲ, ਕੁਲਦੀਪ ਗਾਖਲ ਹਰੀਸ਼ ਢੱਲ, ਜਗਦੀਪ ਵਰਮਾ, ਨਵਦੀਪ, ਵਰਿੰਦਰ, ਪੱਲਵੀ ਸੰਜੂ ਅਰੋੜਾ ਲਵੀ , ਤੇਜ ਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਅਹੁਦੇਦਾਰ ਅਤੇ ਕਾਂਗਰਸੀ ਵਰਕਰ