ਟ੍ਰੈਫਿ਼ਕ ਪੁਲਿਸ ਨੇ ਟੈਂਪੂ ਚਾਲਕਾਂ ਦੇ ਸਹਿਯੋਗ ਨਾਲ ਲਗਾਏ ਰਿਫ਼ਲੈਕਟਰ

0
135
ਟ੍ਰੈਫਿ਼ਕ ਪੁਲਿਸ ਨੇ ਟੈਂਪੂ ਚਾਲਕਾਂ ਦੇ ਸਹਿਯੋਗ ਨਾਲ ਲਗਾਏ ਰਿਫ਼ਲੈਕਟਰ
ਟ੍ਰੈਫਿ਼ਕ ਪੁਲਿਸ ਨੇ ਟੈਂਪੂ ਚਾਲਕਾਂ ਦੇ ਸਹਿਯੋਗ ਨਾਲ ਲਗਾਏ ਰਿਫ਼ਲੈਕਟਰ

Ludhiana(Sourabh Mittal):

ਸੀਨੀਅਰ ਅਧਿਕਾਰੀਆਂ ਦੇ ਦਿਸਾ਼-ਨਿਰਦੇਸ਼ਾਂ ਹੇਠ ਏਸੀਪੀ ਕਰਨੈਲ ਸਿੰਘ ਦੀ ਅਗੁਵਾਈ ਹੇਠ ਲੋਕਾਂ ਨੂੰ ਟ੍ਰੈਫਿ਼ਕ ਨਿਯਮਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ। ਮੁਹਿੰਮ ਤਹਿਤ ਢੋਲੇਵਾਲ ਚੌਂਕ ਸਥਿਤ ਆਲ ਟੈਂਪੂ ਵੈਲਫ਼ੇਅਰ ਐਸੋਸੀਏਸ਼ਨ ਯੂਨੀਅਨ `ਚ ਪ੍ਰਧਾਨ ਬਲਦੇਵ ਸਿੰਘ ਧਰੋੜ ਦੇ ਸਹਿਯੋਗ ਨਾਲ ਵਾਹਨਾਂ ਰਿਫ਼ਲੈਕਟਰ ਟੇਪਾਂ ਲਗਾਈਆਂ ਤੇ ਨਿਯਮਾਂ ਸਬੰਧੀ ਜਾਗਰੂਕ ਵੀ ਕੀਤਾ ਗਿਆ।
ਏਸੀਪੀ ਕਰਨੈਲ ਸਿੰਘ ਨੇ ਕਿਹਾ ਕਿ ਲਗਾਤਾਰ ਟ੍ਰੈਫਿ਼ਕ ਨਿਯਮਾਂ ਸਬੰਧੀ ਜਾਗਰੂਕਤਾ ਦੀ ਘਾਟ ਕਾਰਨ ਲੱਗਾਤਾਰ ਹਾਦਸੇ ਵੱਧਦੇ ਜਾ ਰਹੇ ਹਨ। ਹਾਦਸਿਆਂ ਨੂੰ ਰੋਕਣ ਦਾ ਇੱਕੋ ਉਪਰਾਲਾ ਹੈ ਕਿ ਸਾਨੂੰ ਇਸ ਸਬੰਧੀ ਪੂਰੀ ਤਰ੍ਹਾਂ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੇ ਤੇ ਦੂਜਿਆਂ ਦੀ ਜਾਨ ਬਚਾਅ ਸਕਦੇ ਹਾਂ। ਇਸ ਸਬੰਧ ਵਿਚ ਟ੍ਰੈਫਿ਼ਕ ਪੁਲਿਸ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂਕਿ ਵੱਧ ਤੋਂ ਵੱਧ ਲੋਕਾਂ ਵਿਚ ਟ੍ਰੈਫਿ਼ਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਸਬੰਧ ਵਿਚ ਅੱਜ ਟੈਂਪੂ ਯੂਨੀਅਨ ਦੇ ਸਹਿਯੋਗ ਨਾਲ ਇਹ ਰਿਫ਼ਲੈਕਟਰ ਟੇਪਾਂ ਲਗਾਈਆਂ ਜਾ ਗਈਆਂ ਤੇ ਚਾਲਕਾਂ ਨੂੰ ਜਾਗਰੂਕ ਵੀ ਕੀਤਾ ਗਿਆ ।ਏਸੀਪੀ ਕਰਨੈਲ ਸਿੰਘ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਵਾਹਨਾ ਤੇ ਰਿਫ਼ਲੈਕਟਰ ਜਰੂਰ ਲਗਾਉਣੇ ਚਾਹੀਦੇ ਹਨ ਕਿਉਂਕਿ ਰਾਤ ਸਮੇਂ ਰਾਹ ਕਿਨਾਰੇ ਖੜ੍ਹੇ ਵਾਹਨ ਦਾ ਅੰਦਾਜ਼ਾ ਸਿਰਫ਼ ਰਿਫ਼ਲੈਕਟਰ ਨਾਲ ਹੀ ਲੱਗ ਸਕਦਾ ਹੈ। ਉਨ੍ਹਾਂ ਦਸਿਆ ਕਿ ਲੰਘੇ ਦਿਨੀਂ ਸੜਕ ਕਿਨਾਰੇ ਇੱਕ ਟਰੱਕ ਖੜਾ ਸੀ ਜਿਸ ਪਿੱਛੇ ਰਿਫ਼ਲੈਕਟਰ ਨਾ ਹੋਣ ਕਾਰਨ ਪਿੱਛੋਂ ਆ ਰਹੀ ਕਾਰ ਟਰੱਕ ਵਿਚ ਵੱਜੀ ਤੇ ਉਸ ਵਿਚ ਬੈਠੇ ਸਾਰੇ ਹੀ ਵਿਅਕਤੀਆਂ ਦੀ ਮੋਤ ਹੋ ਗਈ ਜੇ ਟਰੱਕ ਦੇ ਪਿੱਛੇ ਰਿਫ਼ਲੈਕਟਰ ਲੱਗੇ ਹੁੰਦੇ ਤਾਂ ਇਹ ਹਾਦਸਾ ਹੋਣੋ ਟੱਲ ਸਕਦਾ ਸੀ। ਇਸ ਲਈ ਸਾਨੂੰ ਖੁੱਦ ਵੀ ਜਾਗਰੂਕ ਹੋ ਕੇ ਟ੍ਰੈਫਿ਼ਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਸਰਬਜੀਤ ਸ਼ਾਰਦਾ, ਲਵਪ੍ਰੀਤ ਧਰੌੜ, ਹਰਮਨਦੀਪ, ਅਮਨ, ਗੁਰਪ੍ਰੀਤ ਸਿੰਘ, ਅਜੈ ਸ਼ਾਰਦਾ ਤੇ ਆਲ ਟੈਂਪੂ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here