ਆਰ.ਸੈਟੀ ਦਾ ਲਕਸ਼ ਹਰ ਔਰਤ ਆਤਮ ਨਿਰਭਰ ਹੋਵੇ:ਗੋਇਲ

0
79
ਆਰ.ਸੈਟੀ ਦਾ ਲਕਸ਼ ਹਰ ਔਰਤ ਆਤਮ ਨਿਰਭਰ ਹੋਵੇ:ਗੋਇਲ
ਆਰ.ਸੈਟੀ ਦਾ ਲਕਸ਼ ਹਰ ਔਰਤ ਆਤਮ ਨਿਰਭਰ ਹੋਵੇ:ਗੋਇਲ

Kapurthala(Gaurav Maria):

ਆਰ.ਸੈਟੀ ( ਰੁਰਲ ਸੇਲਫ਼ ਟ੍ਰੇਨਿੰਗ ਇੰਸਟੀਚਿਊਟ) ਕਪੂਰਥਲਾ ਦਾ ਲਕਸ਼ ਪਿੰਡਾਂ ਅਤੇ ਸ਼ਹਿਰਾਂ ਦੀਆਂ ਔਰਤਾਂ ਨੂੰ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾ ਕੇ ਆਤਮ ਨਿਰਭਰ ਬਣਾਉਣਾ ਹੈ।ਏਸੇ ਲਕਸ਼ ਦੀ ਪ੍ਰਾਪਤੀ ਲਈ ਪੀ.ਐਨ.ਬੀ.ਆਰ.ਸੈਟੀ ਲਗਾਤਾਰ ਸਿਖਲਾਈ ਕੈਂਪ ਲਗਾ ਕੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਪਰਾਲੇ ਕਰ ਰਹੀ ਹੈ।
ਇਹ ਸ਼ਬਦ ਆਰ.ਸੈਟੀ ਦੇ ਡਾਇਰੈਕਟਰ ਲਾਭ ਕੁਮਾਰ ਗੋਇਲ ਨੇ ਪਿੰਡ ਫੱਤੂਢੀਂਗਾ ਵਿਖੇ ਲਗਾਏ ਗਏ ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਹਾਜ਼ਰ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।
ਇਸ ਮੌਕੇ ਤੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਯੂਨੀਫਾਰਮ ਤਕਸੀਮ ਕੀਤੀਆਂ ਗਈਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਅਜਿਹੇ ਸਿਖਲਾਈ ਕੈਂਪ ਲਗਾ ਕੇ ਪਿੰਡਾਂ ਵਿੱਚ ਜੁਆਇੰਟ ਲਾਇਬਿਲਟੀ ਗਰੁੱਪ ਅਤੇ ਸਵੈ ਸਹਾਈ ਗਰੁੱਪ ਦੀਆਂ ਔਰਤਾਂ ਨੂੰ ਵੱਖ ਵੱਖ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਕਰਵਾ ਕੇ ਬੇਰੋਜਗਾਰੀ ਦੀ ਸਮੱਸਿਆ ਵਿੱਚੋ ਬਾਹਰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ।
ਮੈਡਮ ਜੋਤੀ ਲੋਟੀਆ ਅਧਿਕਾਰੀ ਆਰ.ਸੈਟੀ ਨੇ ਦੱਸਿਆ ਕੇ ਇਸ ਕੈਂਪ ਪਿੰਡ ਫੱਤੂਢੀਂਗਾ ਦੀਆਂ ਗਰੁੱਪ ਮੈਂਬਰਾਂ ਨੂੰ ਸਰਫ਼,ਫ਼ਰਨੇਲ,ਹੈਂਡ ਵਾਸ਼,ਡਿਸ਼ਵਾਸ਼ ਬਣਾਉਣ ਦੀ ਸਿਖਲਾਈ ਕਾਰਵਾਈ ਗਈ ਹੈ।
ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਬੁਲਾਰੇ ਹਰਪਾਲ ਸਿੰਘ,ਸਰਬਜੀਤ ਸਿੰਘ ਗਿੱਲ,ਮਨੀਸ਼ ਕੁਮਾਰ,ਰਬਿੰਦਰ ਕੌਰ,ਮਨਜੀਤ ਕੌਰ,ਇੰਦਰਜੀਤ ਕੌਰ,ਨਵਜੋਤ ਕੌਰ, ਚਰਨਜੀਤ ਕੌਰ,ਬਲਜੀਤ ਕੌਰ,ਰਾਜੂ ਖਾਨਪੁਰੀ,ਜਗਪ੍ਰੀਤ ਆਦਿ ਨੇ ਭਰਪੂਰ ਸਹਿਯੋਗ ਦਿੱਤਾ।
ਫੋਟੋ ਕੈਪਸਨ : ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ ਦੇ ਮੌਕੇ ਆਰ.ਸੈਟੀ ਦੇ ਡਾਇਰੈਕਟਰ ਲਾਭ ਕੁਮਾਰ ਗੋਇਲ ਅਤੇ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਸਿਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਯੂਨੀਫਾਰਮ ਤਕਸੀਮ ਕਰਦੇ ਹੋਏ।

LEAVE A REPLY

Please enter your comment!
Please enter your name here