ਟਿਕਟ ਮਿਲਣ ਤੇ ਵੀ ਰਾਣਾ ਗੁਰਜੀਤ ਸਿੰਘ ਖੁਸ਼ ਨਜਰ ਨਹੀਂ ਆ ਰਹੇ, ਸਿਆਸੀ ਕਿਲ੍ਹਾ ਢਹਿੰਦਾ ਦਿਖ ਰਿਹਾ-ਮੰਜੂ ਰਾਣਾ

0
204
ਭਾਰਤੀ ਚੋਣ ਕਮਿਸ਼ਨ ਦਾ ਫੈਸਲਾ ਸਲਾਘਾਯੋਗ, ਅਸੀਂ ਇਸਦਾ ਸਵਾਗਤ ਕਰਦੇ ਹਾਂ:ਮੈਡਮ ਮੰਜੂ ਰਾਣਾ
ਭਾਰਤੀ ਚੋਣ ਕਮਿਸ਼ਨ ਦਾ ਫੈਸਲਾ ਸਲਾਘਾਯੋਗ, ਅਸੀਂ ਇਸਦਾ ਸਵਾਗਤ ਕਰਦੇ ਹਾਂ:ਮੈਡਮ ਮੰਜੂ ਰਾਣਾ

Kapurthala(Gaurav Maria):ਵਿਧਾਨ ਸਭਾ ਹਲਕਾ ਕਪੂਰਥਲਾ ਤੋ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਾਬਕਾ ਜੱਜ ਮੰਜੂ ਰਾਣਾ ਨੇ 20 ਸਾਲ ਤੋਂ ਲਗਾਤਾਰ ਕਪੂਰਥਲਾ ਹਲਕੇ ਦੀ ਨੁਮਾਇੰਦਗੀ ਕਰਦੇ ਆ ਰਹੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਉਹਨਾਂ ਨੂੰ ਕਪੂਰਥਲਾ ਹਲਕੇ ਤੋਂ ਇਕ ਵਾਰ ਫਿਰ ਤੋਂ ਚੋਣ ਮੈਦਾਨ ਚ ਉਤਾਰਿਆ ਹੈ,ਪਰ ਟਿਕਟ ਮਿਲਣ ਦੇ ਬਾਵਜੂਦ ਉਹਨਾਂ ਦੇ ਚਿਹਰੇ ਤੇ ਖੁਸ਼ੀ ਨਜਰ ਨਹੀ ਆ ਰਹੀ ਹੈ। ਇੰਝ ਲਗਦਾ ਹੈ ਕਿ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਨੂੰ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਵਲੋਂ ਟਿਕਟ ਨਾ ਦਿਤੇ ਜਾਣ ਤੇ ਉਹ ਸਿਆਸੀ ਤੌਰ ਤੇ ਅਸਫਲ ਤੇ ਥੱਕੇ ਹਾਰੇ ਹੋਏ ਲੱਗ ਰਹੇ ਹਨ, ਇਸੇ ਲਈ ਕਪੂਰਥਲਾ ਤੋਂ ਰਾਣਾ ਪਰਿਵਾਰ ਨੂੰ ਪੰਜਵੀ ਵਾਰ ਟਿਕਟ ਮਿਲਣ ਤੇ ਵੀ ਉਹ ਖੁਸ਼ੀ ਵਾਲਾ ਮਾਹੌਲ ਨਜਰ ਨਹੀਂ ਆ ਰਿਹਾ ਹੈ, ਜੋ ਹੋਣਾ ਚਾਹੀਦਾ ਹੈ। ਜਿਸ ਨਾਲ ਤਾਂ ਇਹੀ ਪ੍ਰਤੀਤ ਹੋ ਰਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਪਾਰਟੀ ਵਿਚ ਆਪਣੀ ਸਿਆਸੀ ਵੇਲ ਨੂੰ ਵਧਾਉਣ ਚ ਨਾਕਾਮ ਰਹਿਣ ਕਰਕੇ ਨਾਮੋਸ਼ੀ ਦੇ ਆਲਮ ਚ ਹਨ। ਆਪ ਉਮੀਦਵਾਰ ਕਿਹਾ ਕਿ ਜਿਸ ਤਰਾਂ ਉਹਨਾਂ ਦੀ ਕਾਂਗਰਸ ਪਾਰਟੀ ਨੇ ਹੀ ਉਹਨਾਂ ਨੂੰ ਮੂੰਹ ਨਹੀਂ ਲਗਾਇਆ ਹੈ, ਉਸੇ ਤਰਾਂ ਹੁਣ ਕਪੂਰਥਲਾ ਤੇ ਲੋਕ ਵੀ ਉਹਨਾਂ ਦੀਆਂ ਗੱਲਾਂ ਵਿਚ ਨਹੀਂ ਆਉਣ ਵਾਲੇ ਹਨ। ਰਾਣਾ ਗੁਰਜੀਤ ਸਿੰਘ ਨੂੰ ਆਪਣਾ ਸਿਆਸੀ ਕਿਲ੍ਹਾ ਢਹਿੰਦਾ ਦਿਖ ਰਿਹਾ ਹੈ। ਕਪੂਰਥਲਾ ਦੇ ਲੋਕਾਂ ਨੂੰ ਰਾਣਾ ਗੁਰਜੀਤ ਸਿੰਘ ਵਲੋਂ ਹੁਣ ਤੱਕ ਵਿਕਾਸ ਦੇ ਸਬਜਬਾਗ ਦਿਖਾ ਕੇ ਬੇਵਕੂਫ ਬਣਾਇਆ ਜਾਂਦਾ ਰਿਹਾ ਹੈ, ਪਰ ਹੁਣ ਉਹਨਾਂ ਦੇ ਖਿਆਲੀ ਵਿਕਾਸ ਦਾ ਸੁਪਨਾ ਟੁੱਟ ਚੁੱਕਾ ਹੈ। ਲੋਕ ਹੁਣ ਕਪੂਰਥਲਾ ਵਿਚ ਬਦਲਾਅ ਚਾਹੁੰਦੇ ਹਨ, ਜੋ ਕਿ ਆਮ ਆਦਮੀ ਪਾਰਟੀ ਦੇ ਤੀਜੇ ਬਦਲ ਦੇ ਤੌਰ ਤੇ ਉਹਨਾਂ ਨੂੰ ਮਿਲ ਚੁੱਕਾ ਹੈ

LEAVE A REPLY

Please enter your comment!
Please enter your name here