ਸ ਰਣਜੀਤ ਸਿੰਘ ਸੰਧੂ ਦੀ ਅਗਵਾਈ ਚ ਮੁੰਡੀ ਮੋੜ ਵਿਖੇ ਹੋਈ ਰੈਲੀ ਨੇ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਦੀ ਜਿੱਤ ਨੂੰ ਬਣਾਇਆ ਯਕੀਨੀ

0
154
ਸ ਰਣਜੀਤ ਸਿੰਘ ਸੰਧੂ ਦੀ ਅਗਵਾਈ ਚ ਮੁੰਡੀ ਮੋੜ ਵਿਖੇ ਹੋਈ ਰੈਲੀ ਨੇ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਦੀ ਜਿੱਤ ਨੂੰ ਬਣਾਇਆ ਯਕੀਨੀ
ਸ ਰਣਜੀਤ ਸਿੰਘ ਸੰਧੂ ਦੀ ਅਗਵਾਈ ਚ ਮੁੰਡੀ ਮੋੜ ਵਿਖੇ ਹੋਈ ਰੈਲੀ ਨੇ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਦੀ ਜਿੱਤ ਨੂੰ ਬਣਾਇਆ ਯਕੀਨੀ

Kapurthala(Gaurav Maria):ਹਲਕਾ ਸੁਲਤਾਨਪੁਰ ਲੋਧੀ ਚ ਆਉਂਦੇ ਮੁੰਡੀ ਮੋੜ ਵਿਖੇ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਦੀ ਹੰਗਾਮੀ ਚੋਣ ਰੈਲੀ ਹੋਈ ਸ ਰਣਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਸ ਰੈਲੀ ਵਿੱਚ ਆਪਣੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਹੁਮ ਹੁੱਮਾ ਕੇ ਪੁੱਜੇ ਤੇ ਪੰਡਾਲ ਵਿੱਚ ਹਾਜ਼ਿਰ ਜਨਤਾ ਨੂੰ ਸੰਬੋਧਿਤ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਮੌਜੂਦਾ ਵਿਧਾਇਕ ਨਵਤੇਜ ਚੀਮਾ ਦੇ ਪਿਛਲੇ 5 ਸਾਲ ਤੋਂ ਕਰਦੇ ਆ ਰਹੇ ਜਬਰ ਜ਼ੁਲਮ ਦੇ ਖਿਲਾਫ ਡੱਟ ਕੇ ਖੜੇ ਹੋਵੋ ਤੇ ਚੀਮਾ ਵਲੋਂ ਕੀਤੇ ਝੂਠੇ ਪਰਚਿਆਂ ,550 ਸਾਲ ਤੇ ਗੁਰਪੁਰਬ ਦੇ ਖਾਦੇ ਕਰੋੜਾ ਰੁਪਏ ਦਾ ਹਿਸਾਬ ਲੈਣ ਲਈ ਇਸ ਵਾਰ ਨਵਤੇਜ ਚੀਮਾ ਨੂੰ ਚੋਣ ਅਖਾੜੇ ਤੋਂ ਬਾਹਰ ਕਰਦੋ ਤੇ ਆਜ਼ਾਦ ਉਮੀਦਵਾਰ ਇੰਦਰ ਪ੍ਰਤਾਪ ਨੂੰ ਵੋਟਾਂ ਪਾਕੇ ਜਿਤਾਓ ਤੇ ਸੁਲਤਾਨਪੁਰ ਲੋਧੀ ਹਲਕੇ ਨਾਲ ਹੋਏ ਧੱਕੇ ਦਾ ਡੱਟ ਕੇ ਹਿਸਾਬ ਲੋ ,ਰੈਲੀ ਨੂੰ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਵੀ ਸੰਬੋਧਿਤ ਕੀਤਾ ਤੇ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਨਵਤੇਜ ਚੀਮਾ ਨੇ ਫ਼ਸਲਾਂ ਦੇ ਖਰਾਬੇ ਦੇ ਪੈਸੇ ਵੀ ਲੋਕਾਂ ਦੇ ਖਾਦੇ ਤੇ ਲੋਕਾਂ ਤੇ ਝੂਠੇ ਪਰਚੇ ਕਰਵਾਕੇ ਬਹੁਤ ਪੈਸੇ ਲੋਕਾਂ ਦਾ ਖਾਧਾ ਇਸ ਸਾਰੇ ਜਬਰ ਜ਼ੁਲਮ ਦਾ ਖਾਤਮਾ ਕਰਨ ਲਈ ਤੇ ਹਲਕੇ ਵਿੱਚ ਅਮਨ ਸ਼ਾਂਤੀ ਦਾ ਮਹੌਲ ਬਣਾਉਣ ਲਈ ਇਸ ਵਾਰ ਆਪਣੇ ਸੇਵਕ ਇੰਦਰਪ੍ਰਤਾਪ ਨੂੰ ਮੌਕਾ ਦਿਓ ਇਸ ਤੋਂ ਅਲਾਵਾ ਸਟੇਜ ਤੇ ਵੱਖ ਵੱਖ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਲੋਕਾਂ ਅੱਗੇ ਰੱਖੇ ਇਸ ਮੌਕੇ ਹਲਕੇ ਦੇ ਕਾਫੀ ਅਕਾਲੀ ਵਰਕਰ ,ਆਗੂ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਨਾਰਾਜ਼ ਕਾਂਗਰਸੀ ਆਗੂ ਰਾਣਾ ਇੰਦਰਪ੍ਰਤਾਪ ਨਾਲ ਮੋਢੇ ਨਾਲ ਮੋਡਾ ਜੋੜਕੇ ਖੜੇ ਹੋਏ ਇਸ ਮੌਕੇ ਸੀਨੀਅਰ ਆਗੂ ਰਣਜੀਤ ਸਿੰਘ ਸੰਧੂ ਨੇ ਆਏ ਸਾਰੇ ਪਤਵੰਤਿਆਂ ਤੇ ਲੋਕਾਂ ਦਾ ਧੰਨਵਾਦ ਕੀਤਾ ਤੇ ਆਪਣਾ ਸਮਰਥਨ ਰਾਣਾ ਇੰਦਰਪ੍ਰਤਾਪ ਨੂੰ ਦਿੱਤਾ ਰੈਲੀ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਜੈਲਦਾਰ ਅਜੀਤ ਸਿੰਘ ਬਾਜਵਾ ਡਾਇਰੈਕਟਰ ਇਮਰੂਵਮੇੰਟ ਟ੍ਰਸ੍ਟ ਤੇ ਸਰਪੰਚ ਹੁਸੈਨਪੁਰ – ਦੂਲੋਵਾਲ ਨੇ ਬਾਖੂਬੀ ਨਿਭਾਈ ਦਿਹਾਤੀ ਪ੍ਰਧਾਨ ਕਾਂਗਰਸ ਅਮਰਜੀਤ ਸੈਦੋਵਾਲ ,ਦੀਪੂ ਸਰਪੰਚ,ਅਵਤਾਰ ਸਿੰਘ ਸੋਢੀ ,ਸਰਜਾ ਸਿੰਘ ਸੰਧੂ ਸਾਬਕਾ ਸਰਪੰਚ ,ਹਰਜੀਤ ਸਿੰਘ ਢਿੱਲੋਂ ਹਨੀ ,ਬੱਬੂ ਖੈੜਾ,ਸਤਬੀਰ ਸਿੰਘ ਬਿੱਟੂ ਖੀਰਾਂਵਾਲੀ, ਅਮਰਜੀਤ ਸਿੰਘ ਵਲੈਤੀਆ ਸੁਰਖਪੁਰ, ਵਰਿੰਦਰ ਜੱਜ ,ਮੰਗਲ ਸਿੰਘ ਮੁੰਡੀ ,ਨਵਦੀਪ ਸਿੰਘ,ਜਤਿੰਦਰ ਸਿੰਘ ਬਦੇਸ਼ਾ,ਬਲਵਿੰਦਰ ਸਿੰਘ ਬਿੰਦੂ ,ਗੁਰਜਿੰਦਰ ਸਿੰਘ ਮੁੰਡੀ,ਅਮਰਜੀਤ ਸਿੰਘ ਮੁੰਡੀ ,ਜਸਵਿੰਦਰ ਸਿੰਘ ਨੱਢਾ ,ਹਰਚਰਨ ਸਿੰਘ ਬੱਗਾ ਚੇਅਰਮੈਨ ਤੋਂ ਅਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਦਾ ਹਜ਼ੂਮ ਇਕੱਤਰ ਹੋਇਆ

LEAVE A REPLY

Please enter your comment!
Please enter your name here