

Kapurthala(Gaurav Maria):
ਅੱਜ ਮਿਤੀ 07/01/2022 ਨੂੰ ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ ਪਨਬੱਸ ਅਤੇ PRTC ਦੇ ਗੇਟਾਂ ਅੱਗੇ ਭਰਵੀਆਂ ਗੇਟ ਰੈਲੀ ਕੀਤੀਆਂ ਗਈਆਂ ਕਪੂਰਥਲਾ ਡਿਪੂ ਦੇ ਗੇਟ ਤੇ ਬੋਲਦਿਆਂ ਡੀਪੂ ਪ੍ਰਧਾਨ ਸ੍ਰ ਸਤਨਾਮ ਸਿੰਘ , ਗੁਰਵਿੰਦਰ ਸਿੰਘ , ਬਗੀਚਾ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ 9 ਦਿਨ ਦੀ ਹੜਤਾਲ ਸਮੇਂ ਪਹਿਲਾਂ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਫੇਰ ਟਰਾਂਸਪੋਰਟ ਮੰਤਰੀ ਪੰਜਾਬ ਨੇ ਇਹ ਭਰੋਸਾ ਦਿੱਤਾ ਸੀ ਕਿ ਸਰਕਾਰ ਵਲੋ ਪਨਬਸ ਅਤੇ PRTC ਕੱਚੇ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੱਕੇ ਕੀਤਾ ਜਾਵੇਗਾ ਅਤੇ ਮੀਡੀਆ ਵਿੱਚ ਵੀ ਬਿਆਨ ਜਾਰੀ ਕੀਤਾ ਗਿਆ ਸੀ ਪਰ ਹੁਣ ਤੱਕ 3-4 ਕੈਬਨਿਟ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਗਿਆ ਮੰਤਰੀ ਵਲੋਂ ਡਾਟਾਂ ਐਂਟਰੀ ਉਪਰੇਟਰਾ ਦੀ ਤਨਖਾਹ ਵਧਾਉਣ ਸਮੇਤ ਅਡਵਾਸ ਬੁੱਕਿੰਗ ਵਾਲੇ ਮੁਲਾਜ਼ਮਾਂ ਦੀ ਤਨਖਾਹ ਫਿਕਸ ਕਰਨ ਅਤੇ ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ 15 ਦਿਨ ਵਿੱਚ ਬਹਾਲ ਕਰਨ ਸਮੇਤ ਸਾਰੀ ਮੰਗਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਸੀ
ਅਮਨਪ੍ਰੀਤ ਸਿੰਘ, ਜਗਸੀਰ ਸਿੰਘ , ਸਮਸ਼ੇਰ ਸਿੰਘ ਨੇ ਬੋਲਦਿਆਂ ਦੱਸਿਆ ਦੂਸਰੇ ਪਾਸੇ ਮੁੱਖ ਮੰਤਰੀ ਪੰਜਾਬ ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਅੱਜ ਤੋਂ ਬਾਅਦ ਕੋਈ ਆਊਟ ਸੋਰਸਿੰਗ ਤੇ ਭਰਤੀ ਨਹੀਂ ਕੀਤੀ ਜਾਵੇਗੀ ਪ੍ਰੰਤੂ ਨਾ ਤਾਂ ਮੰਗਾਂ ਦਾ ਹੱਲ ਕੀਤਾ ਗਿਆ ਉਲਟਾ ਮਹਿਕਮੇ ਵਲੋਂ ਗੈਰ ਕਨੂੰਨੀ ਤਰੀਕੇ ਨਾਲ ਨਵੀ ਭਰਤੀ ਆਉਟ ਸੋਰਸਿੰਗ ਤੇ ਵੱਡੀ ਕਰੱਪਸ਼ਨ ਕਰਕੇ ਨੋਜਵਾਨਾਂ ਦੇ ਸ਼ੋਸ਼ਣ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਨੋਜੁਆਨਾਂ ਨੂੰ 1ਲੱਖ 50 ਹਜ਼ਾਰ ਰੁਪਏ ਰਿਸ਼ਵਤ ਲੈ ਕੇ 9100 ਰੁਪਏ ਤਨਖਾਹ ਤੇ ਰੋਜ਼ਗਾਰ ਗੈਰ ਕਾਨੂੰਨੀ ਤਰੀਕੇ ਨਾਲ ਦੇਣ ਵਰਗੇ ਬੇਪਰਵਾਹ ਫੈਸਲੇ ਕਰਕੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿੱਚ ਪਾਈਆਂ ਜਾ ਰਹੀਆਂ ਹਨ ਠੇਕੇਦਾਰ ਦੇ ਮੁਤਾਬਿਕ ਰਿਸ਼ਵਤ ਦੇ ਪੈਸੇ ਮਹਿਕਮੇ ਨੂੰ ਦੇਣੇ ਹਨ ਇਸ ਤੋਂ ਭਾਵ ਸਰਕਾਰ ਰਿਸ਼ਵਤ ਨੂੰ ਵਧਾਵਾਂ ਦੇ ਰਹੀ ਹੈ ਅਤੇ ਪਾਰਦਰਸ਼ੀ ਢੰਗ ਨਾਲ ਭਰਤੀ ਕਰਨ ਦੀ ਬਜਾਏ ਨੋਟਾ ਜਾ ਵੋਟਾਂ ਦੇ ਲਾਲਚ ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿੱਚ ਪਾ ਰਹੀ ਹੈ ਅਤੇ ਦੂਜੇ ਪਾਸੇ ਬਿਨਾਂ ਕਾਰਨ ਰਿਪੋਰਟਾਂ ਦੀਆਂ ਕੰਡੀਸ਼ਨਾ ਲਗਾ ਕੇ ਬਲੈਕ ਲਿਸਟ ਕਰਕੇ ਪੁਰਾਣੇ ਮੁਲਾਜ਼ਮਾਂ ਦਾ ਰੋਜ਼ਗਾਰ ਖੋਹਿਆ ਜਾ ਰਿਹਾ ਹੈ ਅਤੇ ਹੜਤਾਲ ਦੋਰਾਨ ਕੀਤੇ ਵਾਅਦਿਆਂ ਤੋਂ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਭੱਜ ਰਿਹਾ ਹੈ ਇਸ ਵਿਰੁੱਧ ਟਰਾਂਸਪੋਰਟ ਅਧਿਕਾਰੀਆਂ ਅਤੇ ਸਰਕਾਰ ਦੇ ਖ਼ਿਲਾਫ਼ ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਵਲੋਂ ਮਿਤੀ 7 ਜਨਵਰੀ 2022 ਸ਼ੁਕਰਵਾਰ ਨੂੰ ਸਵੇਰੇ 10:00 ਵਜੇ ਤੋ 12. 00 ਵਜੇ ਤੱਕ ਗੇਟ ਰੈਲੀਆ ਕਰਕੇ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਫੇਰ ਪ੍ਰੈੱਸ ਕਾਨਫਰੰਸ ਕਰਕੇ ਬੱਸਾਂ ਵਿੱਚ ਭੰਡੀ ਪ੍ਰਚਾਰ ਸ਼ੁਰੂ ਕਰਨ ਤੋਂ ਬਾਅਦ ਬੱਸ ਸਟੈਂਡ ਬੰਦ ਕਰਨ ਸਮੇਤ ਜੇਕਰ ਨਜਾਇਜ਼ ਭਰਤੀ ਨਾ ਰੋਕੀ ਗਈ ਅਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਸਾਰੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਪਨਬੱਸ ਅਤੇ PRTC ਦਾ ਚੱਕਾ ਜਾਮ (ਹੜਤਾਲ) ਕਰਕੇ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਸਮੇਤ ਅਧਿਕਾਰੀਆਂ ਖ਼ਿਲਾਫ਼ ਤਿੱਖੇ ਰੂਪ ਵਿੱਚ ਸੰਘਰਸ਼ ਕੀਤਾ ਜਾਵੇਗਾ ਇਸ ਸੰਘਰਸ਼ ਵਿੱਚ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਜੁੰਮੇਵਾਰ ਪੰਜਾਬ ਸਰਕਾਰ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਸਮੇਤ ਨਜਾਇਜ਼ ਭਰਤੀ ਕਰਨ ਵਾਲੇ ਠੇਕੇਦਾਰ ਦੀ ਹੋਵੇਗੀ