ਮੁੜ ਚੰਨੀ ਸਰਕਾਰ ਬਨਾਉਣ ਨੂੰ ਲੋਕ ਨੇ ਉਤਾਵਲੇ:ਦਲਜੀਤ ਸਿੰਘ ਨਡਾਲਾ

0
207
ਮੁੜ ਚੰਨੀ ਸਰਕਾਰ ਬਨਾਉਣ ਨੂੰ ਲੋਕ ਨੇ ਉਤਾਵਲੇ:ਦਲਜੀਤ ਸਿੰਘ ਨਡਾਲਾ
ਮੁੜ ਚੰਨੀ ਸਰਕਾਰ ਬਨਾਉਣ ਨੂੰ ਲੋਕ ਨੇ ਉਤਾਵਲੇ:ਦਲਜੀਤ ਸਿੰਘ ਨਡਾਲਾ

Kapurthala(Gaurav Maria):

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਸ਼ਾਨਦਾਰ ਤੇ ਜਿੱਤ ਪ੍ਰਾਪਤ ਕਰੇਗੀ ਕਿਉ ਕਿ ਪੰਜਾਬ ਦੇ ਲੋਕ ਮੁੜ ਚੰਨੀ ਸਰਕਾਰ ਬਨਾਉਣ ਨੂੰ ਉਤਾਵਲੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਭੁਲੱਥ ਦੇ ਸੀਨੀਅਰ ਯੂਥ ਕਾਂਗਰਸੀ ਆਗੂ ਦਲਜੀਤ ਸਿੰਘ ਨਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹੀ ਹਰ ਵਰਗ ਦੀ ਸੱਚੀ ਹਮਦਰਦ ਹੈ । ਪੰਜਾਬ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੱਧ ਰਹੀ ਲੋਕਪ੍ਰਿਯਤਾ ਲੋਕਾਂ ਲਈ ਕਾਰਗਾਰ ਸਿੱਧ ਹੋਈ ਹੈ । ਕਾਂਗਰਸ ਸਰਕਾਰ ਨੇ ਪੰਜਾਬ ਨਿਵਾਸੀਆਂ ਨੂੰ ਅਨੇਕਾਂ ਸਕੀਮਾਂ ਦੇ ਕੇ ਪੰਜਾਬ ਨਿਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ।


ਦਲਜੀਤ ਸਿੰਘ ਨਡਾਲਾ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਕਿਸਾਨਾਂ , ਮਜ਼ਦੂਰਾਂ , ਬਜ਼ੁਰਗਾਂ , ਔਰਤਾਂ ਲਈ ਮੁਫ਼ਤ ਬੱਸ ਸਰਵਿਸ , ਬੁਢਾਪਾ ਪੈਨਸ਼ਨ ਵਿਚ ਵਾਧਾ , ਗਰੀਬ ਵਰਗ ਸਮੇਤ ਹਰ ਵਰਗ ਲਈ ਵੱਡੀਆਂ ਯੋਜਨਾਵਾਂ ਲਿਆਂਦੀਆਂ , ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਜੋ 100 ਫ਼ੈਸਲੇ ਪੰਜਾਬ ਵਾਸੀਆਂ ਵਾਸਤੇ ਲਏ ਹਨ , ਜੋ ਕਿ ਬਹੁਤ ਹੀ ਸ਼ਲਾਘਾਯੋਗ ਹਨ । ਇਸ ਦਾ ਹਰ ਵਰਗ ਫ਼ਾਇਦਾ ਲੈ ਰਿਹਾ ਹੈ ਇਹੀ ਕਾਰਨ ਹੈ ਕਿ ਹੁਣ ਦੁਬਾਰਾ ਸਮੂਹ ਪੰਜਾਬ ਵਾਸੀ ਪੰਜਾਬ ‘ ਚ ਕਾਂਗਰਸ ਸਰਕਾਰ ਬਣਾਉਣ ਲਈ ਉਤਾਵਲੇ ਹਨ ।

LEAVE A REPLY

Please enter your comment!
Please enter your name here