

Jalandhar(S.K Verma):ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਭਾਈ ਹੀਰਾ ਸਿੰਘ ਜੀ ਨੇ ਗੁਰੂ ਇਤਿਹਾਸ, ਭਾਈ ਬਲਵੀਰ ਸਿੰਘ ਜੀ, ਇਸਤਰੀ ਕੀਰਤਨ ਸਤਿਸੰਗ ਸਭਾ ਅਤੇ ਭਾਈ ਹਰਪਾਲ ਸਿੰਘ ਜੀ ਵਿਰਦੀ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਬਾਣੀ, ਬਾਣੇ ਅਨੁਸਾਰ ਰਹਿਤ ਰੱਖਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ। ਪ੍ਰਬੰਧਕ ਕਮੇਟੀ ਵਲੋਂ ਸੇਵਾਵਾਂ ਨਿਭਾਉਣ ਵਾਲੇ ਵੀਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਜ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ,ਨਿਰਮਲ ਸਿੰਘ ਬੇਦੀ, ਮਨਜੀਤ ਸਿੰਘ, ਮਨਿੰਦਰ ਸਿੰਘ, ਹੀਰਾ ਸਿੰਘ, ਬਾਵਾ ਗਾਬਾ, ਹਰਵਿੰਦਰ ਸਿੰਘ, ਜਸਕੀਰਤ ਸਿੰਘ ਜੱਸੀ, ਹਰਸਿਮਰਨ ਸਿੰਘ ਧੰਜਲ , ਜਸਵਿੰਦਰ ਸਿੰਘ, ਦਿਨੇਸ਼ ਖੰਨਾ, ਨੀਤੀਸ਼ ਮਹਿਤਾ, ਅਮਨ ਮੰਡ, ਸਚਿਨ, ਮਾਧਵ ਕਾਲੀਆਂ,ਵੰਸ਼ ਸਿੰਘ,ਗੁਰਸੇਵਕ ਸਿੰਘ,ਜਸਪ੍ਰੀਤ ਸਿੰਘ,ਸ਼ਰਨਵੀਰ ਸਿੰਘ,ਹਰਮਨ ਸਿੰਘ,ਹਰਸ਼ਵਿੰਦਰ ਸਿੰਘ ਸ਼ਾਮਿਲ ਸਨ