ਕੋਈ ਵੀ ਵਿਅਕਤੀ ਆਪਣੇ ਅਸਲਾ ਲਾਇਸੰਸ ‘ਤੇ ਦੋ ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ – ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਜਗਰਾਉਂ

0
150

Ludhiana(Arun Gupta):

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਜਗਰਾਉਂ ਸ੍ਰੀਮਤੀ ਦਲਜੀਤ ਕੌਰ ਵੱਲੋਂ ਜਗਰਾਉਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਸਮੂਹ ਅਸਲਾ ਧਾਰਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਜਿਨ੍ਹਾਂ ਲਾਇਸੰਸੀਆਂ ਦੇ ਅਸਲਾ ਲਾਇਸੰਸ ‘ਤੇ 3 ਹਥਿਆਰ ਦਰਜ਼ ਹਨ, ਉਹ ਆਪਣਾ ਇੱਕ ਹਥਿਆਰ ਦਾ ਨਿਪਟਾਰਾ/ਵੇਚਣ ਸਬੰਧੀ ਕਾਰਵਾਈ ਇੱਕ ਮਹੀਨੇ ਦੇ ਅੰਦਰ-ਅੰਦਰ ਅਮਲ ਵਿੱਚ ਲਿਆਉਣ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਜਗਰਾਉਂ ਸ੍ਰੀਮਤੀ ਦਲਜੀਤ ਕੌਰ ਵੱਲੋਂ ਗ੍ਰਹਿ ਵਿਭਾਗ ਵੱਲੋਂ ਜਾਰੀ ਮੀਮੋ ਨੰ: 11/19/2022-2ਗ/765-766 ਮਿਤੀ 27-06-2022 ਰਾਹੀਂ ਆਰਮਜ਼ ਐਕਟ (ਸੰਸੋਧਨ 2019) ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੇ ਅਸਲਾ ਲਾਇਸੰਸ ‘ਤੇ ਦੋ ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ।

ਉਨ੍ਹਾਂ ਜਗਰਾਉਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਸਮੂਹ ਅਸਲਾ ਧਾਰਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਜਿਨ੍ਹਾਂ ਲਾਇਸੰਸੀਆਂ ਦੇ ਅਸਲਾ ਲਾਇਸੰਸ ‘ਤੇ 3 ਹਥਿਆਰ ਦਰਜ਼ ਹਨ, ਉਹ ਆਪਣਾ ਇੱਕ ਹਥਿਆਰ ਦਾ ਨਿਪਟਾਰਾ/ਵੇਚਣ ਸਬੰਧੀ ਕਾਰਵਾਈ ਇੱਕ ਮਹੀਨੇ ਦੇ ਅੰਦਰ-ਅੰਦਰ ਅਮਲ ਵਿੱਚ ਲਿਆਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਮਿੱਥੇ ਸਮੇਂ ਅੰਦਰ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ

LEAVE A REPLY

Please enter your comment!
Please enter your name here