

Kapurthala(Gaurav Maria):ਦ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਕਪੂਰਥਲਾ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਪਾਲ ਉੱਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਨਵੀਂ ਬਣੀ ਆਪ ਪਾਰਟੀ ਦੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਹੁਤ ਵੱਡੀ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਜਿੱਤ ਇਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਬਲਕਿ ਮੁਲਾਜ਼ਮਾਂ ਦੀ ਬਹੁਤ ਵੱਡੀ ਜਿੱਤ ਹੈ ਕਿਉਂਕਿ ਸੱਤਾ ਵਿਚ ਭਾਰੂ ਹਾਰੀ ਹੋਈ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨਾਲ ਕਈ ਤਰ੍ਹਾਂ ਦੇ ਪੰਗੇ ਲਏ ਜਿਵੇਂ ਕਿ ਵੱਖ-ਵੱਖ ਜ਼ਿਲਿ੍ਹਆਂ ਅਤੇ ਮੁਹੱਲਿਆਂ ਵਿਚ ਕਾਂਗਰਸ ਦੇ ਐਮ.ਐਲ.ਏ. ਅਤੇ ਮੰਤਰੀਆਂ ਵੱਲੋਂ ਦੂਰ-ਦੂਰ ਬਦਲੀਆਂ ਕਰਵਾਈਆਂ ਗਈਆਂ ਸੀ ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਸੀ ਇਸੇ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਨਾ ਪਿਆ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਪਾਲ ਉੱਗੀ ਨੇ ਕਿਹਾ ਕਿ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੇ ਬੈਲਟ ਪੇਪਰ ਨਾਲ ਪਾਈਆਂ ਵੋਟਾਂ ਇਹ ਸਿੱਧੇ ਤੌਰ ਤੇ 22 ਸੀਟਾਂ ਦੇ ਕਰੀਬ ਆਪ ਦੀ ਝੌਲੀ ਵਿਚ ਪਈਆਂ ਹਨ ਮੁਲਾਜ਼ਮਾਂ ਦੇ ਬੱਚਿਆਂ ਅਤੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੇ ਰੱਜ ਕੇ ਝਾੜੂ ਫੇਰਿਆ ਹੈ, ਇਹ ਮੁਲਾਜ਼ਮਾਂ ਦੀ ਬਹੁਤ ਵੱਡੀ ਜਿੱਤ ਹੈ। ਦਿ ਕਲਾਸ ਫੌਰ ਜਥੇਬੰਦੀ ਜ਼ੁਲਮ ਤੇ ਜਬਰ ਦੇ ਖਿਲਾਫ਼ ਲੜਨ ਵਾਲੇ ਮੈਡਮ ਮੰਜੂ ਰਾਣਾ ਨੂੰ ਸਲੂਟ ਕਰਦੀ ਹੇ ਅਤੇ ਨਾਲ ਹੀ ਆਸ ਕਰਦੀ ਹੈ ਕਿ ਮੁਲਾਜ਼ਮਾਂ ਨਾਲ ਧੱਕਾ ਨਹੀਂ ਕਰਨਗੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਜਿੱਤ ਇਕ ਬਹੁਤ ਵੱਡੀ ਹਾਰ ਹੈ, ਕਿਉਂਕਿ ਸ਼ਰਾਬ ਅਤੇ ਪੈਸਿਆਂ ਨਾਲ ਖਰੀਦੀਆਂ ਵੋਟਾਂ ਜਿਸ ਦਾ ਵਿਰੋਧ ਮੈਡਮ ਮੰਜੂ ਰਾਣਾ ਨੇ ਡੱਟ ਕੇ ਕੀਤਾ ਹੈ ਇਹ ਲੜਾਈ ਆਮ ਆਦਮੀ ਪਾਰਟੀ ਦੀ ਨਹੀਂ ਸਗੋਂ ਸਾਰੀਆਂ ਹੀ ਪਾਰਟੀ ਦੀ ਸਾਂਝੀ ਲੜਾਈ ਸੀ। ਇਸ ਲੜਾਈ ਵਿਚ ਸਾਰੀਆਂ ਪਾਰਟੀਆਂ ਨੂੰ ਮੈਡਮ ਮੰਜੂ ਰਾਣਾ ਨਾਲ ਸਾਥ ਦੇਣਾ ਚਾਹੀਦਾ ਹੈ। ਜਥੇਬੰਦੀ ਜ਼ੁਰਮ ਦੇ ਖਿਲਾਫ਼ ਲੜਨ ਵਾਲੇ ਵਿਅਕਤੀਆਂ ਦੇ ਨਾਲ ਖੜ੍ਹੀ ਹੈ। ਜਥੇਬੰਦੀ ਨੇ ਕਾਂਗਰਸ ਪਾਰਟੀ ਦੀ ਵੱਡੀ ਹਾਰ ਤੇ ਯੂਨੀਅਨ ਦਫ਼ਤਰ ਵਿਖੇ ਲੱਡੂ ਵੰਡੇ । ਇਸ ਮੌਕੇ ਪ੍ਰੇਮ ਲਾਲ ਖੋਜੇਵਾਲ, ਗੁਰਮੇਲ ਚੰਦ, ਜਸਪਾਲ ਸਿੰਘ, ਗੋਤਮ, ਅਰਜੁਣ ਸਿੰਘ, ਪਵਨ ਕੁਮਾਰ, ਰਣਜੀਤ ਸਿੰਘ, ਪ੍ਰੇਮ ਲਾਲ ਖੇਤੀਬਾੜੀ ਆਦਿ ਹਾਜ਼ਰ ਹੋਏ।