ਥਰਮਲ ਪਲਾਂਟ ਬੰਦ ਕਰਨਾ ਲੋਕਾਂ ਦੀ ਮੰਗ ਨਹੀਂ, ਮਨਪ੍ਰੀਤ ਬਾਦਲ ਦੀ ਸੋਚ ਵਿਚ ਖੋਟ ਸੀ : ਸਰੂਪ ਸਿੰਗਲਾ

0
182
ਥਰਮਲ ਪਲਾਂਟ ਬੰਦ ਕਰਨਾ ਲੋਕਾਂ ਦੀ ਮੰਗ ਨਹੀਂ, ਮਨਪ੍ਰੀਤ ਬਾਦਲ ਦੀ ਸੋਚ ਵਿਚ ਖੋਟ ਸੀ : ਸਰੂਪ ਸਿੰਗਲਾ
ਥਰਮਲ ਪਲਾਂਟ ਬੰਦ ਕਰਨਾ ਲੋਕਾਂ ਦੀ ਮੰਗ ਨਹੀਂ, ਮਨਪ੍ਰੀਤ ਬਾਦਲ ਦੀ ਸੋਚ ਵਿਚ ਖੋਟ ਸੀ : ਸਰੂਪ ਸਿੰਗਲਾ

Bathinda(Varinder Jindal):ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ(ਥਰਮਲ ਪਲਾਂਟ ਬੰਦ ਕਰਨਾ ਲੋਕਾਂ ਦੀ ਮੰਗ ਸੀ ਕਿਉਂਕਿ ਨਾਜਾਇਜ਼ ਖਰਚਾ ਕਰਨ ਲਈ ਸਰਕਾਰ ਕੋਲ ਪੈਸਾ ਨਹੀਂ ਸੀ। ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਬਠਿੰਡਾ ਦਾ ਥਰਮਲ ਪਲਾਂਟ ਬੰਦ ਕਰਨਾ ਲੋਕਾਂ ਦੀ ਮੰਗ ਨਹੀਂ ਸੀ ਬਲਕਿ ਮਨਪ੍ਰੀਤ ਬਾਦਲ ਦੀ ਸੋਚ ਵਿਚ ਖੋਟ ਸੀ ਕਿਉਂਕਿ ਉਹ ਕਰੋੜਾਂ ਰੁਪਏ ਦੇ ਘਪਲੇ ਕਰਨ ਲਈ ਪੱਬਾਂ ਭਾਰ ਬੈਠੇ ਸਨ, ਜੋ ਉਨ੍ਹਾਂ ਨੇ ਕਰ ਕੇ ਵਿਖਾਇਆ ਤੇ ਥਰਮਲ ਪਲਾਂਟ ਦੀਆਂ ਚਿਮਨੀਆਂ ਚੋਂ ਧੂੰਆਂ ਕੱਢਣ ਦੀ ਬਜਾਏ ਬੰਦ ਕਰ ਦਿੱਤਾ । ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ, ਵਿਕਾਸ ਕਾਰਜ ਠੱਪ ਪਏ ਹਨ, ਕਿਸੇ ਗਰੀਬ ਪਰਿਵਾਰ ਨੂੰ ਸਰਕਾਰ ਦੀ ਸਹੂਲਤ ਨਹੀਂ ਮਿਲ ਰਹੀ, ਹੁਣ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਵੋਟਾਂ ਦੇ ਲਾਲਚ ਲਈ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜ ਸਾਲ ਖ਼ਜ਼ਾਨਾ ਖਾਲੀ ਹੋਣ ਦਾ ਰੋਣਾ ਰੋਇਆ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਕਦੇ ਵੀ ਖ਼ਜ਼ਾਨਾ ਖਾਲੀ ਨਹੀਂ ਹੋਇਆ ਤੇ ਪੰਜਾਬ ਨੂੰ ਚਹੁੰ ਮੁਖੀ ਵਿਕਾਸ ਕਰਕੇ ਵਿਖਾਇਆ, ਫੋਰਲੇਨ ਸੜਕਾਂ, ਯੂਨੀਵਰਸਿਟੀਆਂ ,, ਵੱਡੇ ਕਾਲਜ, ਹਰ ਵਰਗ ਨੂੰ ਆਟਾ ਦਾਲ, ਲਡ਼ਕੀਆਂ ਲਈ ਸਾਇਕਲ, ਸੁਵਿਧਾ ਕੇਂਦਰ ਸਮੇਤ ਹਰ ਸਹੂਲਤ ਮੁਹੱਈਆ ਹੁੰਦੀ ਸੀ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ 2.84 ਲੱਖ ਕਰੋਡ਼ ਦਾ ਕਰਜ਼ਾ ਮਨਪ੍ਰੀਤ ਬਾਦਲ ਦੀਆਂ ਮਾੜੀਆਂ ਨੀਤੀਆਂ ਕਰਕੇ ਹੋਇਆ ਹੈ ਜਦੋਂਕਿ ਅਕਾਲੀ ਦਲ ਦੇ ਰਾਜ ਵੇਲੇ ਪੰਜਾਬ ਸਿਰ ਬਹੁਤਾ ਕਰਜ਼ਾ ਨਹੀਂ ਸੀ। ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਦੀਆਂ ਧੱਕੇਸ਼ਾਹੀਆਂ ਨਾਜਾਇਜ਼ ਕਬਜ਼ੇ ਗ਼ਲਤ ਫ਼ੈਸਲਿਆਂ ਦਾ ਖਮਿਆਜ਼ਾ ਕਾਂਗਰਸ ਨੂੰ ਆਉਂਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਖ਼ਜ਼ਾਨਾ ਮੰਤਰੀ ਅਤੇ ਉਸ ਦੀ ਟੀਮ ਵੱਲੋਂ ਕੀਤੇ ਲੋਕ ਵਿਰੋਧੀ ਫ਼ੈਸਲਿਆਂ ਦਾ ਜਵਾਬ ਦੇਣ ਅਤੇ ਅਕਾਲੀ ਬਸਪਾ ਗੱਠਜੋੜ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਤੋਰਿਆ ਜਾ ਸਕੇ ।

LEAVE A REPLY

Please enter your comment!
Please enter your name here