Kapurthala(Gaurav Maria):
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਦਰਿਆਵਾਂ ਨੂੰ ਬਚਾਉਣ ਦੇ ਯਤਨਾਂ ਸਬੰਧੀ ਮਨਾਏ ਜਾ ਰਹੇ ਕੌਮਾਂਤਰੀ ਦਿਵਸ ਦੇ ਮੌਕੇ ਤੇ ਨਦੀਆਂ ਨੂੰ ਸੰਭਾਲਣ ਅਤੇ ਹਮੇਸ਼ਾਂ ਚਲਦੀਆਂ ਰੱਖਣ ਲਈ ਕੀਤੇ ਜਾਣ ਵਾਲੀਆਂ ਕਾਰਵਾਈਆਂ ਸਬੰਧੀ ਇਕ ਵੈਬਨਾਰ ਦਾ ਆਯੋਜਨ ਕਰਵਾਇਆ ਗਿਆ। ਕੌਮਾਂਤਰੀ ਨਦੀਆਂ ਨੂੰ ਬਚਾਉਣ ਲਈ ਕਾਰਜ ਦਿਵਸ ਦਾ ਇਸ ਵਾਰ ਦਾ ਥੀਮ “ ਦਰਿਆਵਾਂ ਦੇ ਅਧਿਕਾਰ” ਹੈ।ਇਸ ਮੌਕੇ ਪੰਜਾਬ ਦੀਆਂ ਵੱਖ—ਵੱਖ ਵਿਦਿਅਕ ਸੰਸਥਾਵਾਂ ਤੋਂ 100 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਇਸ ਮੌਕੇ *ਤੇ ਆਪਣੇ ਸ਼ੁਰੂਆਤੀ ਸਬੰਧੋਨ ਵਿਚ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਦਰਿਆ ਜਿੱਥੇ ਸਾਨੂੰ ਖੇਤੀਬਾੜੀ, ਘਰੇਲੂ ਵਰਤੋਂ ਲਈ ਬਿਜਲੀ ਪੈਦਾ ਕਰਨ ਅਤੇ ਉਦਯੋਗਾਂ ਲਈ ਜਲ ਦੀ ਸਪਲਾਈ ਕਰਦੇ ਹਨ ਉੱਥੇ ਹੀ ਵਾਤਾਵਣ ਸੰਤੁਲਨ ਸੇਵਾਵਾਂ ਅਤੇ ਜੈਵਿਕ—ਵਿਭਿੰਨਤਾਂ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿੱਧ ਹੋ ਚੁੱਕਾ ਹੈ ਕਿ ਦਰਿਆਂਵਾਂ ਦੇ ਕੰਢੇ ਵਸੀਆਂ ਸੱਭਿਅਤਾਵਾਂ ਅਤੇ ਸ਼ਹਿਰ ਜਿਵੇਂ ਕਿ ਵਾਰਾਣਸੀ, ਦਿੱਲੀ,ਲੰਡਨ,ਮਾਸਕੋ,ਰੋਮ, ਬਾਰਲਿਨ,ਵਸ਼ਗਿੰਟਨ ਡੀ.ਸੀ ਆਦਿ ਇਸੇ ਕਰਕੇ ਹੀ ਵਿਕਸਤ, ਖੁਸ਼ਹਾਲ ਅਤੇ ਕਾਇਮ ਰਹੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਹੁਭਾਂਤੀ ਲਾਭ ਹੋਣ ਕਾਰਨ ਦਰਿਆਵਾਂ ਦਾ ਪ੍ਰਬੰਧ ਕਰਨ ਅਤੇ ਪਾਣੀ ਦੀ ਸੁਰੱਖਿਆ ਸਾਡੀ ਮੌਲਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਦੀ ਸਾਂਭ—ਸੰਭਾਲ ਦੀ 25 ਵੀਂ ਵਰੇਗੰਢ ਵਿਸ਼ਵ ਪੱਧਰ *ਤੇ ਦੁਨੀਆਂ ਵਿਚ ਇਸ ਪ੍ਰਤੀ ਇਕਜੁੱਟ ਹੋਕੇ ਯਤਨ ਕਰਨ ਦੀ ਅਵਾਜ਼ ਬੁਲੰਦ ਕਰਦੀ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਿਚ ਨਦੀਆਂ ਜੈਵਿਕ—ਵਿਭਿੰਨਤਾਂ ਨੂੰ ਜੀਵਤ ਰੱਖਣ ਅਤੇ ਬਹਾਲ ਕਰਨ ਲਈ ਬਹੁਤ ਅਹਿਮ ਰੋਲ ਅਦਾ ਕਰਦੀਆਂ ਹਨ। ਦਰਿਆਵਾ ਦੀ ਪ੍ਰਣਾਲੀ ਧਰਤੀ ਦਾ ਸਭ ਤੋਂ ਵਧੀਆ ਜੈਵਿਕ ਖੇਤਰ ਹੈ।
ਇਸ ਮੌਕੇ ਰਾਸ਼ਟਰੀ ਹਾਈਡ੍ਰੋਲੋਜੀ ਇੰਟੀਚਿਊਟ ਰੁੜਕੀ ਦੀ ਵਤਾਵਰਣ ਹਾਈਡ੍ਰੋਲੋਜੀ ਡੀਵਜ਼ਨ ਦੇ ਮੁਖੀ ਅਤੇ ਵਿਗਿਆਨੀ ਜੀ ਡਾ. ਆਰ.ਪੀ ਪਾਂਡੇ ਮੁਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ “ ਦਰਿਆਵਾਂ ਦੇ ਹਲਾਤ ਮੁਲਾਂਕਣ ਅਤੇ ਸੁਰਜੀਤੀ *ਤੇ ਲੈਕਚਰ ਦਿੱਤਾ। ਉਨ੍ਹਾਂ ਆਪਣੇ ਲੈਕਚਰ ਦੌਰਾਨ ਦੱਸਿਆ ਕਿ ਦਰਿਆ ਇਕ ਜਲ—ਜੀਵੀ ਪ੍ਰਣਾਲੀ ਹੈ, ਇਸ ਵਿਚ ਬਹੁਤ ਸਾਰੇ ਜੀਵ ਅਤੇ ਨਿਰਜੀਵ ਹੁੰਦੇ ਹਨ ਅਤੇ ਇਹ ਆਪਸ ਵਿਚ ਮਿਲਕੇ ਵਾਤਾਵਰਣ ਸੰਤਲੁਨ ਨੂੰ ਬਣਾਈ ਰੱਖਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਬਾਰਿਸ਼ ਵਿਚ ਪੂਰਾ ਸਾਲ ਸਮੇਂ ਦੇ ਨਾਲ —ਨਾਲ ਬਹੁਤ ਸਾਰੀਆਂ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤੀਬਾੜੀ ਤੋਂ ਇਲਾਵਾਂ ਦੂਜੀਆਂ ਲੋੜਾਂ ਲਈ ਪਾਣੀ ਦੀ ਵਧਦੀ ਮੰਗ ਦੇ ਨਾਲ—ਨਾਲ ਧਰਤੀ ਹੇਠਲੇ ਜਲ ਦੀ ਦੁਰਵਰਤੋਂ ਤੋਂ ਖੇਤਰੀ ਤੇ ਰਵਾਇਤੀ ਜਲ ਸਰੋਤਾਂ ਨੂੰ ਚਲਦੇ ਰੱਖਣ ਲਈ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ। ਇਸ ਦੇ ਨਤੀਜੇ ਵਜੋਂ ਨਾ ਸਿਰਫ਼ ਸੁੱਕੇ,ਅਰਧ ਸੁੱਕੇ ਅਤੇ ਸੋਕੇ ਵਾਲੇ ਖੇਤਰ ਹੀ ਜਲ ਦੀ ਘਾਟ ਨਾਲ ਜੂਝ ਰਹੇ ਹਨ ਸਗੋਂ ਉਹ ਇਲਾਕੇ ਜਿੱਥੇ ਸਾਰਾ ਸਾਲ ਭਾਰੀ ਮੀਂਹ ਪੈਦੇ ਹਨ, ਉਥੇ ਵੀ ਪਾਣੀ ਦੀ ਕਮੀ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਲਗਾਹਾਂ, ਕੁਦਰਤੀ ਟੋਭੇ, ਛੱਪੜ ਅਤੇ ਤਲਾਬ ਆਦਿ ਵੀ ਸਾਡੇ ਵਿਚੋਂ ਅਲੋਪ ਹੋ ਰਹੇ ਹਨ ਅਤੇ ਅਜਿਹਾ ਵਰਤਾਰਾ ਦਰਿਆਈ ਪਾਣੀਆਂ ਲਈ ਬਹੁਤ ਵੱਡਾ ਖਤਰਾ ਹੈ। ਉਨ੍ਹਾਂ ਪਾਣੀ ਦੀ ਗੁਣਵੰਤਾਂ ਨੂੰ ਬਣਾਈ ਰੱਖਣ ਲਈ ਪ੍ਰਭਾਵਸ਼ਾਲੀ ਹੱਲਾਂ ਨੂੰ ਲਾਗੂ ਕਰਨ ਦੇ ਨਾਲ ਨਾਲ ਪ੍ਰਦੂਸ਼ਣ ਕਾਰਨ ਪੁਲੀਤ ਹੋਏ ਰਵਾਇਤੀ ਜਲ ਸਰੋਤਾਂ ਦੀ ਸੁਰਜੀਤੀ ਤੇ ਜ਼ੋਰ ਦਿੱਤਾ ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵੀ ਹਾਜ਼ਰ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਿਦਆਂ ਨੂੰ ਕਿਹਾ ਕਿ ਦਰਿਆ ਸਾਨੂੰ ਸੱਭਿਅਤਾ ਦੇ ਰੂਪ ਵੱਧਣ ਫ਼ੁੱਲਣ ਲਈ ਬਲ ਦਿੰਦੇ ਹਨ । ਇਸ ਕਰਕੇ ਹੀ ਅਸੀਂ ਅੱਜ ਵੀ ਆਪਣੀ ਰੋਜ਼ੀ ਰੋਟੀ ਅਤੇ ਆਰਥਿਕਤਾਂ ਦੇ ਸਹਾਰੇ ਲਈ ਦਰਿਆਵਾਂ *ਤੇ ਵਿਸ਼ਵਾਸ਼ ਕਰਦੇ ਹਾਂ। ਅੱਜ ਦੇ ਦਿਨ ਨੂੰ ਮਨਾਉਣ ਦਾ ਉਦੇਸ਼ ਨਦੀਆਂ ਇਕਸਾਰ ਅਤੇ ਸਥਾਈ ਪ੍ਰਬੰਧ ਕਰਨ ਦੀ ਮੰਗ ਕਰਨ ਹੈ।