Kapurthala(Gaurav Maria):
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ (ਮੋਹਾਲੀ) ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਪੈਸ਼ਲ ਜੂਵੇਨਾਈਲ ਪੁਲਿਸ ਅਫਸਰਾਂ ਦੀ ਟੇ੍ਰਨਿੰਗ ਏ.ਡੀ.ਆਰ ਸੈਂਟਰ, ਕਪੂਰਥਲਾ ਵਿਖੇ ਮਾਣਯੋਗ ਡਾ. ਰਾਮ ਕੁਮਾਰ ਸਿੰਗਲਾ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ ਜੀ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੋਕੇ ਸ਼੍ਰੀ ਮਹੇਸ਼ ਕੁਮਾਰ ਸ਼ਰਮਾ, ਚੀਫ ਜੂਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ, ਸ਼੍ਰੀਮਤੀ ਸੁਪਰੀਤ ਕੌਰ, ਪ੍ਰਿੰਸੀਪਲ ਮੈਜਿਸਟੇ੍ਰਟ, ਜੂਵੇਨਾਈਲ ਜ਼ਸਟਿਸ ਬੋਰਡ, ਕਪੂਰਥਲਾ ਵੱਲੋਂ ਜੂਵੇਨਾਈਲ ਜ਼ਸਟਿਸ (ਕੇਅਰ ਐਂਡ ਪ੍ਰੋਟੈਕਸ਼ ਆਫ ਚਿਲਡਰਨ) ਐਕਟ 2000 ਵਿੱਚ ਦਿੱਤੇ ਜੂਵੇਨਾਈਲ ਦੇ ਅਧਿਕਾਰਾਂ, ਜੂਵੇਨਾਈਲ ਦੀ ਜਮਾਨਤ, ਜੂਵੇਨਾਈਲ ਤੋਂ ਕੀ ਭਾਵ ਹੈ, ਜ਼ੇ.ਜੇ ਐਕਟ ਅਧੀਨ ਸਪੈਸ਼ਲ ਪੁਲਿਸ ਅਫਸਰਾਂ ਵੱਲੋਂ ਜ਼ੂਵੇਨਾਈਲ ਨੂੰ ਜ਼ੇ.ਜੇ ਬੋਰਡ ਅੱਗੇ ਪੇਸ਼ ਕਰਨ ਸੰਬੰਧੀ, ਸਪੈਸ਼ਲ ਪੁਲਿਸ ਅਫਸਰਾਂ ਵੱਲੋਂ ਜੂਵੇਨਾਈਲ ਦੀ ਤਫਤੀਸ਼ ਜਾਂ ਪੁੱਛ ਗਿੱਛ ਕਰਨ ਦਾ ਤਰੀਕਾ ਅਤੇ ਜੂਵੇਨਾਈਲ ਦੀ ਜਮਾਨਤ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜੂਵੇਨਾਈਲ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਅਧੀਨ ਦਿੱਤੀ ਜਾਂਦੀ ਮੁਫਤ ਵਕੀਲ ਦੀਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਸ਼੍ਰੀ ਮਹੇਸ਼ ਕੁਮਾਰ ਸ਼ਰਮਾ, ਚੀਫ ਜੂਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਨੇ ਪੁਲਿਸ ਅਫਸਰਾਂ ਨੂੰ ਜਾਣਕਾਰੀ ਦਿੰਦੀਆਂ ਦੱਸਿਆ ਕਿ ਪੁਲਿਸ ਅਫਸਰਾਂ ਦੀ ਬਿੱਤੇ ਦਿੱਨੀ ਦਿੱਤੀ ਗਈ ਟੇ੍ਰਨਿੰਗ ਅਤੇ ਅੱਜ ਦੇ ਟੇ੍ਰਨਿੰਗ ਸੈਸ਼ਨ ਤੋਂ ਇਲਾਵਾ ਮਿਤੀ 24—03—2022 ਨੂੰ ਵੀ ਟੇ੍ਰਨਿੰਗ ਸੈਸ਼ਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਸਮੂਹ ਸਪੈਸ਼ਲ ਪੁਲਿਸ ਅਫਸਰ ਇਸ ਟੇ੍ਰਨਿੰਗ ਵਿੱਚ ਆਪਣੀ ਹਾਜਰੀ ਯਕੀਨੀ ਬਣਾਉਣ।
ਇਸ ਮੌਕੇ ਐਸ.ਆਈ/ਐਲ.ਆਰ ਅਮਰਜੀਤ ਸਿੰਘ 1919/ਬਟਾਲਾ, ਏ.ਐਸ.ਆਈ ਤਰਸੇਮ ਸਿੰਘ 868, ਏ.ਐਸ.ਆਈ ਤਰਸੇਮ ਸਿੰਘ 219/ਕੇ.ਪੀ.ਟੀ, ਏ.ਐਸ.ਆਈ/ਸੀ.ਆਰ ਸੁਖਦੇਵ ਸਿੰਘ 1360, ਐਸ.ਆਈ ਜਾਨਾ ਰਾਜ 157/ਏ.ਐਸ.ਆਰ ਹਾਜਰ ਹੋਏ।