10 ਮਾਰਚ ਨੂੰ ਕਪੂਰਥਲਾ ਦੇ ਲੋਕ ਦੱਸਣਗੇ ਕੌਣ ਚੁਆ ਹੈ ਤੇ ਕੌਣ ਚੁਈ -ਰਾਣਾ ਗੁਰਜੀਤ ਸਿੰਘ
Kapurthala(Gaurav Maria):ਬੀਤੇ ਦਿਨੀ ਇਕ ਪ੍ਰੈਸ ਵਾਰਤਾ ਚ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੈਡਮ ਮੰਜੂ ਰਾਣਾ ਨੇ ਸਦੀ ਪ੍ਰੈਸ ਵਾਰਤਾ ਚ ਹਲਕਾ ਕਪੂਰਥਲਾ ਵਿਧਾਇਕ ਰਾਣਾ ਗੁਰਜੀਤ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਪਿਛਲੇ 20 ਸਾਲ ਤੋਂ ਰਾਜ ਕਰਦੇ ਆ ਰਹੇ ਰਾਣਾ ਗੁਰਜੀਤ ਸਿੰਘ ਜੋ ਆਪਣੇ ਆਪ ਨੂੰ ਸ਼ੇਰ ਅਖਵਾਉਂਦੇ ਹਨ ਉਸਨੂੰ ਮੈਂ ਪਿਛਲੇ 5 ਮਹੀਨਿਆਂ ਚ ਸ਼ੇਰ ਤੋਂ ਚੁਆ ਬਣਾ ਦਿੱਤਾ ਹੈ ਤੇ ਹੁਣ ਚੂਏ ਨੂੰ ਪਿੰਜਰੇ ਚ ਬੰਦ ਕਰ ਦਿੱਤਾ ਹੈ ਚੁਆ ਭਾਰਾ ਹੈ ਪਿੰਜਰਾ ਤੋੜਕੇ ਕੇ ਕੀਤੇ ਬਾਹਰ ਨਾ ਆ ਜਾਵੇ ਮੈਂ ਪਿੰਜਰੇ ਤੇ ਨਿਗਾਹ ਰੱਖੀ ਹੋਈ ਹੈ ਅੱਗੇ ਬੋਲਦਿਆਂ ਓਹਨਾ ਕਿਹਾ ਕਿ ਬੀਤੇ ਸਾਲ ਦੁਸਹਿਰੇ ਵਾਲੇ ਦਿਨ ਤੋਂ ਲੈਕੇ ਹੁਣ ਤੱਕ 5 ਮਹੀਨਿਆਂ ਦੀ ਮੇਹਨਤ ਤੋਂ ਬਾਦ ਰਾਣਾ ਗੁਰਜੀਤ ਸਿੰਘ ਨੂੰ ਸ਼ੇਰ ਤੋਂ ਚੁਆ ਬਣਾਤਾ ਹੈ ਜਿਕਰਯੋਗ ਹੈ ਮੰਜੂ ਰਾਣਾ ਨੇ ਪਿਛਲੇ ਦਿਨਾਂ ਚ ਆਰੋਪ ਲਗਾਇਆ ਸੀ ਕਿ ਦੁਸਹਿਰੇ ਵਾਲੇ ਦਿਨ ਰਸਤੇ ਤੋਂ ਗੁਜਰਦੇ ਹੋਏ ਰਾਣਾ ਗੁਰਜੀਤ ਨੇ ਓਹਨਾ ਨੂੰ ਕਿਹਾ ਸੀ ਕਿ ਮੈਡਮ ਤੇਰੇ ਪੱਲੇ ਕਿ ਹੈ ਜਿਸਦੀ ਸ਼ਿਕਾਇਤ ਮੰਜੂ ਰਾਣਾ ਵਲੋਂ ਪੁਲਿਸ ਨੂੰ ਦਿਤੀ ਗਈ ਸੀ ਪਰੰਤੂ ਪੁਲਿਸ ਵਲੋਂ ਕਾਰਵਾਈ ਨਾ ਹੁੰਦੀ ਵੇਖ ਓਹਨਾ ਵਲੋਂ ਇੱਕ ਇਸਤਗਾਸਾ ਮਾਨਯੋਗ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ ਜਿਸਦਾ ਫ਼ੈਸਲਾ ਹਜੇ ਪੈਂਡਿੰਗ ਹੈ ਇਸ ਤੋਂ ਅਲਾਵਾ ਮੰਜੂ ਰਾਣਾ ਵਲੋਂ ਕਾਂਗਰਸ ਦੇ ਕੁਛ ਕੌਂਸਲਰਾਂ ਜੋ ਕਿ ਕਾਫੀ ਚਰਚਾ ਚ ਰਹਿੰਦੇ ਹਨ ਨੂੰ ਵੀ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਤੋਂ ਅਲਾਵਾ ਰਾਣਾ ਗੁਰਜੀਤ ਸਿੰਘ ਨੇ ਇੱਕ ਪ੍ਰੈਸ ਬਿਆਨ ਵਿੱਚ ਮੰਜੂ ਰਾਣਾ ਵਲੋਂ ਓਹਨਾ ਨੂੰ ਚੁਆ ਆਖੇ ਜਾਨ ਤੇ ਕਿਹਾ ਕਿ ਆਉਣ ਵਾਲੀ 10 ਮਾਰਚ ਨੂੰ ਕਪੂਰਥਲਾ ਦੇ ਲੋਕ ਹੀ ਦੱਸਣਗੇ ਕਿ ਕੌਣ ਚੁਆ ਹੈ ਤੇ ਕੌਣ ਚੂਹੀ