Kapurthala(Gaurav Maria):ਕਪੂਰਥਲਾ ਵਿੱਚ ਕੁਝ ਹੋਟਲਾਂ ਵਿੱਚ ਦੇਹ ਵਿਆਪਰ, ਨਾਜਾਇਜ਼ ਜੁਆ ਖਿਡਾਉਣ ਦਾ ਕਾਰੋਬਾਰ ਅਤੇ ਦੜੇ ਸੱਟੇ ਦਾ ਕਾਰੋਬਾਰ ਤੇਜੀ ਨਾਲ ਚੱਲ ਰਿਹਾ ਹੈ ਜਿਕਰਯੋਗ ਹੈ ਪੁਲਿਸ ਵਲੋਂ ਛੋਟੇ ਮੋਟੇ ਗੈਸਟ ਹਾਊਸ ਚ ਦੇਹ ਵਿਆਪਰ ਸੰਬੰਧੀ ਇਕਾ ਦੁੱਕਾ ਛਾਪੇਮਾਰੀ ਕਰਕੇ ਨਕੇਲ ਪਾਉਣ ਦੀ ਗੱਲ ਤਾਂ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਇਸ ਵੇਸ਼ਆਵ੍ਰਿਤੀ ਦੇ ਕਾਰੋਬਾਰ ਦੇ ਮੁੱਖ ਸਰਗਨਾ ਕੁਝ ਵੱਡੇ ਹੋਟਲ ਕਾਰੋਬਾਰੀ ਮੋਟਾ ਪੈਸਾ ਕਮਾ ਰਹੇ ਹੈ ਜੋ ਕਿ ਹੈਰਾਨੀਯੋਗ ਮਾਮਲਾ ਹੈ ਦੇਹ ਵਿਆਪਰ ਦੇ ਨਾਲ ਨਾਲ ਜੁਆ ਖੇਡਣ ਤੇ ਖਿਡਾਉਣ ਦੇ ਸ਼ੋਕੀਨ ਜੁਆ ਮਾਫੀਆ ਇਹਨਾਂ ਹੋਟਲਾਂ ਵਿੱਚ ਰੱਜਕੇ ਜੁਆ ਖਿਡਾਉਂਦੇ ਹਨ ਵੱਖ ਵੱਖ ਕਮਰਿਆਂ ਵਿੱਚ ਵੱਖ ਵੱਖ ਟੀਮਾਂ ਬੈਠਕੇ ਲੱਖਾਂ ਤੇ ਕਰੋੜਾਂ ਦਾ ਜੁਆ ਖੇਡਦੀਆ ਹਨ ਆਈ ਪੀ ਐਲ ਮੈਚਾਂ ਤੇ ਹੋਰ ਕ੍ਰਿਕਟ ਦੇ ਮੈਚਾਂ ਵਾਲੇ ਦਿਨਾਂ ਚ ਜੂਏ ਦੇ ਨਾਲ ਨਾਲ ਦੜੇ ਸੱਟੇ ਦਾ ਕਾਰੋਬਾਰ ਹੋਰ ਵੀ ਤੇਜ਼ ਹੋ ਜਾਂਦਾ ਹੈ ਇਹਨਾਂ ਵਿਚ ਕੁਝ ਇਕ ਹੋਟਲਾਂ ਤੇ ਬੀਤੀ ਸਰਕਾਰ ਦਾ ਸਿਆਸੀ ਅਸ਼ੀਰਵਾਦ ਹੋਣ ਕਰਕੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਸਬ ਕੁਝ ਜਾਣਦੇ ਹੋਏ ਵੀ ਕੋਈ ਵੀ ਕਨੂੰਨੀ ਕਾਰਵਾਈ ਕਰਨ ਤੋਂ ਪ੍ਰਹੇਜ਼ ਕਰਦਾ ਰਿਹਾ ਹੈ ਜੋ ਕਿ ਕਪੂਰਥਲਾ ਦੇ ਜਾਗਰੂਕ ਨਾਗਰਿਕਾਂ ਨੂੰ ਪਤਾ ਹੀ ਹੈ ਜਿਕਰਯੋਗ ਹੈ ਪਿਛਲੇ ੨ ਸਾਲਾਂ ਚ ਕਰੋਨਾਂ ਮਹਾਮਾਰੀ ਕਰਕੇ ਲੱਗਦੇ ਰਹੇ ਲੰਬੇ ਲੰਬੇ ਲਾਕ ਡਾਊਨ, ਕਰਫਿਊ ਦੌਰਾਨ ਵੀ ਹੋਟਲਾਂ ਚ ਇਕੱਠ ਕਰਨ ਦੀ ਮਨਾਹੀ ਦੇ ਬਾਵਜੂਦ ਵੀ ਇਨ੍ਹਾਂ ਹੋਟਲਾਂ ਚ ਬਿਨਾ ਰੋਕਟੋਕ ਵਿਆਹ ਸ਼ਾਦੀਆਂ ਕਰਵਾਏ ਜਾਂਦੇ ਰਹੇ ਬਸ ਐਂਟਰੀ ਪੁਆਇੰਟ ਤੇ ਬਹੁਤੀ ਝਾਤੀ ਨਾ ਪਵੇ ਉਸ ਲਈ ਵੱਡਾ ਕਾਲਾ ਪਰਦਾ ਲਗਾ ਦਿੱਤਾ ਜਾਂਦਾ ਸੀ ਤੇ ਇਕ ਦਿਨ ਵਿਚ 3/4 ਵੱਡੇ ਇਕੱਠ ਵਾਲੇ ਪ੍ਰੋਗਰਾਮ,ਵਿਆਹ ਵਗੇਰਾਹ ਹੁੰਦੇ ਰਹੇ ਜਿਸ ਤੇ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਹੋਈ ਕੁਝ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਇਹਨਾਂ ਕੁਝ ਹੋਟਲਾਂ ਵਿੱਚ ਰੋਜਾਨਾ 15/20 ਜੋੜਿਆਂ ਨੂੰ ਘੰਟਿਆਂ ਦੇ ਹਿਸਾਬ ਨਾਲ ਜਿਸਮਫਰੋਸ਼ੀ ਲਈ ਮੋਟੀ ਰਕਮ ਲੈਕੇ ਕਮਰਾ ਦਿੱਤਾ ਜਾਂਦਾ ਹੈ ਜਿਸਦਾ ਹੋਟਲ ਰਜਿਸਟਰ ਵਿੱਚ ਕੋਈ ਰਿਕੋਰਡ ਨਹੀਂ ਹੁੰਦਾ ਨਵੀ ਬਣੀ ਆਪ ਸਰਕਾਰ ਤੋਂ ਲੋਕਾਂ ਦੀ ਪੁਰਜ਼ੋਰ ਮੰਗ ਹੈ ਦੇਹ ਵਪਾਰੀਆਂ ,ਜੁਆ ਕਾਰੋਬਾਰੀਆਂ ਤੇ ਦੜੇ ਸੱਟੇ ਕਾਰੋਬਾਰੀਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਸ ਨਾਲ ਆਮ ਲੋਕਾਂ ਦੇ ਘਰ ਪਰਿਵਾਰ ਉਜੜਨ ਤੋਂ ਬਚ ਸਕਣ