ਪਤਨੀ ਨਾਲ ਥਾਣਾ ਸਿਟੀ ਵਿੱਚ ਇਨਸਾਫ਼ ਲਈ ਗਏ ਪਤੀ ਨੇ ਨਿਗਲਿਆ ਜ਼ਹਿਰ,ਹਸਪਤਾਲ ਚ ਦਾਖ਼ਲ ਪਤਨੀ ਲਗਾਈ ਇਨਸਾਫ ਦੀ ਗੁਹਾਰ

0
134
ਪਤਨੀ ਨਾਲ ਥਾਣਾ ਸਿਟੀ ਵਿੱਚ ਇਨਸਾਫ਼ ਲਈ ਗਏ ਪਤੀ ਨੇ ਨਿਗਲਿਆ ਜ਼ਹਿਰ
ਪਤਨੀ ਨਾਲ ਥਾਣਾ ਸਿਟੀ ਵਿੱਚ ਇਨਸਾਫ਼ ਲਈ ਗਏ ਪਤੀ ਨੇ ਨਿਗਲਿਆ ਜ਼ਹਿਰ

Kapurthala(Gaurav Maria):ਅੱਜ ਪਤਨੀ ਨਾਲ ਥਾਣਾ ਸਿਟੀ ਵਿੱਚ ਇਨਸਾਫ਼ ਲਈ ਗਏ ਇਕ ਵਿਅਕਤੀ ਨੇ ਦੂਜੀ ਧਿਰ ਤੋਂ ਦੁਖੀ ਹੋ ਕੇ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਜ਼ਹਿਰ ਨਿਗਲ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਪੁਲਸ ਕਰਮਚਾਰੀਆਂ ਤੋਂ ਲੋਕਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਥੇ ਉਸਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ । ਜਾਣਕਾਰੀ ਅਨੁਸਾਰ ਐੱਸ ਐੱਚ ਓ ਗੌਰਵ ਧੀਰ ਦੇ ਕਹਿਣ ਤੇ ਪੀੜਿਤ ਅੌਰਤ ਕਾਜਲ ਆਪਣੇ ਪਤੀ ਰਵੀ ਵਾਸੀ ਮੁਹੱਲਾ ਕਿਲੇ ਵਾਲਾ ਨਾਲ ਥਾਣਾ ਸਿਟੀ ਵਿਖੇ ਦਰਖਾਸਤ ਦੇਣ ਲਈ ਗਏ ਹੋਏ ਸਨ ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਪਹਿਲਾਂ ਹੀ ਦੂਜੀ ਧਿਰ ਦੇ ਲੋਕ ਵੀ ਉੱਥੇ ਮੌਜੂਦ ਸਨ ਪੀਡ਼ਤ ਅੌਰਤ ਨੇ ਪੱਤਰਕਾਰ ਨੂੰ ਦੱਸਕੇ ਆਪਣੇ ਆਪ ਨੂੰ ਪ੍ਰਧਾਨ ਅਖਵਾਉਂਦੀ ਰੇਨੂ ਤੇ ਉਸ ਦਾ ਪਤੀ ਸ਼ੇਰਾ ਜਿਹਦੇ ਕੋਲ ਨਾਜਾਇਜ਼ ਅਸਲਾ ਵੀ ਹੈ ਧੱਕੇ ਨਾਲ ਉਸ ਦੇ ਕੋਲੋਂ ਇਹ ਗ਼ਲਤ ਕੰਮ ਕਰਵਾਉਂਦੇ ਹਨ ਤੇ ਲੋਕਾਂ ਨਾਲ ਉਸ ਦੀਆਂ ਮੋਬਾਈਲਾਂ ਤੇ ਵੀਡੀਓ ਬਣਾ ਕੇ ਲੋਕਾਂ ਕੋਲੋਂ ਕਥਿਤ ਤੌਰ ਤੇ ਲੱਖਾਂ ਰੁਪਏ ਵਸੂਲਦੇ ਹਨ ਅਤੇ ਲੋਕਾਂ ਵੱਲੋਂ ਪੈਸੇ ਨਾ ਦੇਣ ਤੇ ਮੇਰੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਚੋਰੀ ਦੇ ਝੂਠੇ ਕੇਸ ਚ ਫਸਾਉਣ ਦੀਆਂ ਧਮਕੀਆਂ ਦੇ ਕੇ ਮੇਰੇ ਕੋਲੋਂ ਹੀ ਲੋਕਾਂ ਖ਼ਿਲਾਫ਼ ਦਰਖਾਸਤਾਂ ਦਿਵਾਉਂਦੇ ਤੇ ਰਾਜ਼ੀਨਾਮੇ ਦੇ ਨਾਂ ਤੇ ਵੀ ਲੋਕਾਂ ਤੋਂ ਪੈਸੇ ਦੀ ਮੰਗ ਕਰਦੇ। ਪੀਡ਼ਤ ਅੌਰਤ ਨੇ ਦੱਸਿਆ ਕਿ ਥਾਣਾ ਸਿਟੀ ਵਿਖੇ ਦੂਸਰੀ ਧਿਰ ਵੱਲੋਂ ਉਸ ਦੀਆਂ ਵੀਡਿਓ ਵਾਇਰਲ ਕਰਕੇ ਬਦਨਾਮ ਕਰਨ ਦੀ ਦਿੱਤੀ ਧਮਕੀ ਦੇਣ ਤੇ ਪੀਡ਼ਤ ਔਰਤ ਦੇ ਪਤੀ ਨੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਤੁਰੰਤ ਇਲਾਜ ਕਰਕੇ ਉਸ ਦੀ ਜਾਨ ਬਚਾ ਲਈ ਉਹ ਹੁਣ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਪੀਡ਼ਤ ਅੌਰਤ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ।

LEAVE A REPLY

Please enter your comment!
Please enter your name here