ਚਾਲੂ ਮਾਲੀ ਸਾਲ ਦੇ ਵਿਕਾਸ ਕਾਰਜਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਮੀਟਿੰਗ ਆਯੋਜਿਤ

0
153
ਚਾਲੂ ਮਾਲੀ ਸਾਲ ਦੇ ਵਿਕਾਸ ਕਾਰਜਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਮੀਟਿੰਗ ਆਯੋਜਿਤ
ਚਾਲੂ ਮਾਲੀ ਸਾਲ ਦੇ ਵਿਕਾਸ ਕਾਰਜਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਮੀਟਿੰਗ ਆਯੋਜਿਤ

Kapurthala(Gaurav Maria):

ਸਮਾਜਿਕ ਵਿਕਾਸ ਕਾਰਜਾਂ ਵਿਚ ਯਤਨਸ਼ੀਲ ਸੰਸਥਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਪੰਜਾਬ ਵਲੋ ਅੱਜ ਆਪਣੇ ਖੇਤਰੀ ਦਫ਼ਤਰ ਆਰ.ਸੀ.ਐੱਫ.ਵਿਖੇ ਚਾਲੂ ਮਾਲੀ ਸਾਲ ਦੇ ਵਿਕਾਸ ਕਾਰਜਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੀਟਿੰਗ ਦੌਰਾਨ ਹਾਜਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਸਾਡੇ ਸੂਬੇ ਦੀ ਹਾਲਤ ਕਿਸੇ ਤੋਂ ਛੁਪੀ ਹੋਈ ਨਹੀਂ ਹੈ।
ਸਾਰੇ ਪਾਸੇ ਨਿਰਾਸ਼ਾ ਦਾ ਆਲਮ ਹੈ। ਵੱਖ ਵੱਖ ਖੇਤਰਾਂ ਵਿੱਚ ਸੁਧਾਰ ਲਿਆਉਣ ਲਈ ਵੱਡੇ ਉਪਰਾਲੇ ਕਰਨੇ ਪੈਣਗੇ।
ਇਸ ਲਈ ਬੈਪਟਿਸਟ ਚੈਰੀਟੇਬਲ ਸੋਸਾਇਟੀ ਸਰਕਾਰ ਦੇ ਲੋਕ ਭਲਾਈ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਹਮੇਸ਼ਾਂ ਤੱਤਪਰ ਰਹੇਗੀ।
ਉਨਾਂ ਹੋਰ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਪੂਰਥਲਾ,ਜਲੰਧਰ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਆਪਣੇ ਵਿਕਾਸ ਕਾਰਜਾਂ ਦਾ ਪਸਾਰ ਅਤੇ ਪਰਚਾਰ ਕਰਕੇ ਆਪਣੇ ਦਾਇਰੇ ਨੂੰ ਵਧਾਵੇਗੀ।
ਸੋਸਾਇਟੀ ਦੇ ਜਨਰਲ ਸਕੱਤਰ ਪਾ.ਬਰਨਬਾਸ ਰੰਧਾਵਾ ਨੇ ਕੀਤੇ ਗਏ ਕੰਮਾਂ ਦੀ ਰਿਪੋਰਟ ਪੜ੍ਹੀ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸੋਸਾਇਟੀ ਨੇ ਮਿਥੇ ਸਮੇਂ ਵਿੱਚ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ) ਵਲੋਂ ਮਨਜ਼ੂਰ ਕੀਤਾ ਗਿਆ ਜੇ.ਐਲ.ਜੀ ਦਾ ਪ੍ਰੋਜੈਕਟ ਪੂਰਾ ਕਰ ਲਿਆ ਗਿਆ ਹੈ। ਇਸ ਪ੍ਰੋਜੈਕਟ ਵਿੱਚ 2 ਹਾਜ਼ਰ ਤੋਂ ਵੱਧ ਔਰਤਾਂ ਨੂੰ ਜਾਗਰੂਕ ਕਰਕੇ ਕਿੱਤਾ ਮੁਖੀ ਸਿਖਲਾਈ ਕਰਵਾ ਕੇ ਬੈਂਕਾਂ ਤੋਂ ਸੂਖਮ ਰਿਣ ਮੁਹਈਆ ਕਰਵਾ ਕੇ ਉਨ੍ਹਾਂ ਨੂੰ ਪੈਰਾਂ ਉੱਤੇ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਮੌਕੇ ‘ਤੇ ਸੁਭਾਸ਼ ਬੈਂਸ, ਡਾ. ਗੋਇਲ, ਡਾ.ਬਲਵਿੰਦਰ ਸਿੰਘ,ਹਰਪਾਲ ਸਿੰਘ ਦੇਸਲ,ਸਰਬਜੀਤ ਸਿੰਘ ਗਿੱਲ, ਕਸ਼ਮੀਰ ਮਸੀਹ,ਮਨੀਸ਼ ਕੁਮਾਰ,ਰਬਿੰਦਰ ਕੌਰ,ਰੇਨੂੰ ਅਤੇ ਅਰੁਨ ਅਟਵਾਲ ਨੇ ਸ਼ਿਰਕਤ ਕੀਤੀ।
ਫੋਟੋ ਕੈਪਸਨ: ਬੈਪਟਿਸਟ ਚੈਰੀਟੇਬਲ ਸੋਸਾਇਟੀ ਪੰਜਾਬ ਵਲੋ ਅੱਜ ਆਪਣੇ ਖੇਤਰੀ ਦਫ਼ਤਰ ਆਰ.ਸੀ.ਐੱਫ.ਵਿਖੇ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ,ਜਨਰਲ ਸਕੱਤਰ ਪਾ. ਬਰਨਬਾਸ ਰੰਧਾਵਾ,ਡਾ. ਬਲਵਿੰਦਰ ਸਿੰਘ ਅਤੇ ਹੋਰ।

LEAVE A REPLY

Please enter your comment!
Please enter your name here