ਸ਼ਹਿਰ ਵਿੱਚ ਜਾਅਲੀ ਟ੍ਰੇਵਲ ਏਜੇਂਟਾਂ ਦੀ ਠੱਗੀ ਜੋਰਾਂ ਤੇ,ਲਾਇਸੇੰਸ ਦੇ ਨਾਂ ਤੇ ਪਾਉਂਦੇ ਨੇ ਲੋਕਾਂ ਨੂੰ ਟੋਪੀ

0
88
ਸ਼ਹਿਰ ਵਿੱਚ ਜਾਅਲੀ ਟ੍ਰੇਵਲ ਏਜੇਂਟਾਂ ਦੀ ਠੱਗੀ ਜੋਰਾਂ ਤੇ,ਲਾਇਸੇੰਸ ਦੇ ਨਾਂ ਤੇ ਪਾਉਂਦੇ ਨੇ ਲੋਕਾਂ ਨੂੰ ਟੋਪੀ
ਸ਼ਹਿਰ ਵਿੱਚ ਜਾਅਲੀ ਟ੍ਰੇਵਲ ਏਜੇਂਟਾਂ ਦੀ ਠੱਗੀ ਜੋਰਾਂ ਤੇ,ਲਾਇਸੇੰਸ ਦੇ ਨਾਂ ਤੇ ਪਾਉਂਦੇ ਨੇ ਲੋਕਾਂ ਨੂੰ ਟੋਪੀ

Kapurthala(Gaurav Maria):ਕਪੂਰਥਲਾ ਵਿਖੇ ਫ਼ਰਜ਼ੀ ਤੇ ਜਾਅਲੀ ਟ੍ਰੇਵਲ ਏਜੇਂਟ ਭੋਲੇ ਭਲੇ ਲੋਕਾਂ ਦਾ ਪੈਸੇ ਠੱਗਕੇ ਲੋਕਾਂ ਦਾ ਭਵਿੱਖ ਖਰਾਬ ਕਰ ਰਹੇ ਹਨ ਚਾਹੇ ਸਰਕਾਰ ਨੇ ਟ੍ਰੇਵਲ ਏਜੇਂਟਾਂ ਵਾਸਤੇ ਲਾਇਸੇੰਸ ਅਤੇ ਰਜਿਸਟਰੇਸ਼ਨ ਦੀ ਸ਼ਰਤ ਯਕੀਨੀ ਬਣਾਈ ਹੈ ਪਰੰਤੂ ਕਪੂਰਥਲਾ ਵਿਖੇ ਅਸਲੀ ਟ੍ਰੇਵਲ ਏਜੇਂਟਾਂ ਦੀ ਭੀੜ ਵਿੱਚ ਕੁਝ ਫ਼ਰਜ਼ੀ ਟ੍ਰੇਵਲ ਏਜੇਂਟ ਵੀ ਆਪਣਾ ਫਰਜ਼ੀਵਾੜਾ ਜੰਗੀਪੱਧਰ ਤੇ ਚਲਾਈ ਜਾ ਰਹੇ ਹਨ ਨਾ ਤਾ ਓਹਨਾ ਕੋਲ ਸੁਬ੍ਹਾ ਜਾਂ ਕੇਂਦਰ ਸਰਕਾਰ ਤੋਂ ਕੋਈ ਲਾਇਸੇੰਸ ਮਿਲਿਆ ਹੈ ਅਤੇ ਨਾ ਹੀ ਉਹ ਜਿਲਾ ਪ੍ਰਸ਼ਸ਼ਨ ਤੋਂ ਰਜਿਸਟਰਡ ਹਨ ਇਸ ਲਈ ਇਨਾ ਜਾਅਲੀ ਟ੍ਰੇਵਲ ਏਜੇਂਟਾਂ ਤੇ ਨੱਥ ਪਾਉਣ ਦੀ ਬਹੁਤ ਲੋੜ ਹੈ ਕੁਝ ਜਾਅਲੀ ਟ੍ਰੇਵਲ ਏਜੇਂਟ ਚਲਦੇ ਫਿਰਦੇ ਲੋਕਾਂ ਨੂੰ ਠੱਗ ਰਹੇ ਨੇ ਜਿਨ੍ਹਾਂ ਦਾ ਕੋਈ ਸ਼ਹਿਰ ਅੰਦਰ ਜਾਂ ਕੀਤੇ ਹੋਰ ਵੀ ਕੋਈ ਦਫਤਰ ਨਹੀਂ ਹੈ ਬਸ ਵਾਕਫੀਅਤ ਦੇ ਸਿਰ ਤੇ ਠੱਗੀ ਦਾ ਕਾਰੋਬਾਰ ਚਲਾ ਰਹੇ ਨੇ ਇਸ ਤੋਂ ਅਲਾਵਾ ਜਾਅਲੀ ਟ੍ਰੇਵਲ ਏਜੇਂਟ ਜੋ ਦਫਤਰ ਬਣਾਕੇ ਬੈਠੇ ਹਨ ਓਹਨਾ ਨੂੰ ਜੇ ਕੋਈ ਪੁੱਛ ਲਏ ਕਿ ਤੁਹਾਡੇ ਕੋਲ ਲਾਇਸੇੰਸ ਹੈ ਤਾ ਝੂਠਾ ਹੀ ਕਹਿ ਦਿੰਦੇ ਹਨ ਕਿ ਉਨ੍ਹਾਂ ਕੋਲ ਲਾਇਸੇੰਸ ਹੈ ਤੇ ਕੋਈ ਜਾਗਰੂਕ ਗ੍ਰਾਹਕ ਜਿਦੋ ਜਿਲਾ ਪ੍ਰਸ਼ਾਸ਼ਨ ਤੋਂ ਪਤਾ ਕਰਵਾ ਲਿੰਦਾ ਹੈ ਕਿ ਓਹਦੇ ਕੋਲ ਤਾ ਲਾਇਸੇੰਸ ਹੈ ਹੀ ਨਹੀਂ ਫਿਰ ਨਵੀ ਟੋਪੀ ਪਾ ਦਿੰਦੇ ਹਨ ਕਿ ਅਸੀਂ ਲਾਇਸੇੰਸ ਅਪਲਾਈ ਕੀਤਾ ਹੈ ਉਹ ਕੋਰੋਨਾ ਕਰਕੇ ਲੇਟ ਹੋ ਗਿਆ ਇਸ ਇਸ ਤਰਾਹ ਦੇ ਹਾਸੋਹੀਣੇ ਬਹਾਨੇ ਬਣਾਕੇ ਮੁੱਠੀ ਭਰ ਜਾਅਲੀ ਏਜੇਂਟ ਸ਼ਹਿਰ ਵਿੱਚ ਕਾਰੋਬਾਰ ਕਰ ਰਹੇ ਹੈ ਤੇ ਲੋਕਾਂ ਨੂੰ ਠੱਗ ਰਹੇ ਹੈ ਆਮ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਫ਼ਰਜ਼ੀ ਟ੍ਰੇਵਲ ਏਜੇਂਟਾਂ ਦੀ ਧਰਪਕੜ ਕਰਕੇ ਕਾਬੂ ਕੀਤਾ ਜਾਏ ਤੇ ਬਣਦੀ ਸਖਤ ਤੋਂ ਸਖਤ ਕਨੂੰਨੀ ਕਾਰਵਾਈ ਕੀਤੀ ਜਾਏ

LEAVE A REPLY

Please enter your comment!
Please enter your name here