ਖ਼ਜ਼ਾਨਾ ਮੰਤਰੀ ਦੀ ਸ਼ਹਿਰ ਨੂੰ ਲੁੱਟ ਘਸੁੱਟ, ਨਾਜਾਇਜ਼ ਕੈਸੀਨੋ ਅਤੇ ਜੂਏ ਦੇ ਅੱਡਿਆਂ ਦੀ ਦੇਣ, ਨਹੀਂ ਕੀਤਾ ਵਿਕਾਸ : ਸਰੂਪ ਸਿੰਗਲਾ

0
213
ਖ਼ਜ਼ਾਨਾ ਮੰਤਰੀ ਦੀ ਸ਼ਹਿਰ ਨੂੰ ਲੁੱਟ ਘਸੁੱਟ, ਨਾਜਾਇਜ਼ ਕੈਸੀਨੋ ਅਤੇ ਜੂਏ ਦੇ ਅੱਡਿਆਂ ਦੀ ਦੇਣ, ਨਹੀਂ ਕੀਤਾ ਵਿਕਾਸ : ਸਰੂਪ ਸਿੰਗਲਾ
ਖ਼ਜ਼ਾਨਾ ਮੰਤਰੀ ਦੀ ਸ਼ਹਿਰ ਨੂੰ ਲੁੱਟ ਘਸੁੱਟ, ਨਾਜਾਇਜ਼ ਕੈਸੀਨੋ ਅਤੇ ਜੂਏ ਦੇ ਅੱਡਿਆਂ ਦੀ ਦੇਣ, ਨਹੀਂ ਕੀਤਾ ਵਿਕਾਸ : ਸਰੂਪ ਸਿੰਗਲਾ

Bathinda(Varinder Jindal):ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਅਤੇ ਸ਼ਹਿਰ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ , ਕਿ ਉਹ ਜੁਆਬ ਦੇਣ ਕੇ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੀ ਕੀਤਾ? ਸਕੂਲਾਂ ਨੂੰ ਰੰਗ ਰੋਗਨ ਕਰਵਾ ਕੇ ਮਾਮੂਲੀ ਪੈਸੇ ਨਾਲ ਬਿਲਡਿੰਗਾਂ ਖਡ਼੍ਹੀਆਂ ਕਰਕੇ,ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਬਣਾਏ ਪਾਰਕਾਂ ਨੂੰ ਰੰਗ ਰੋਗਨ ਕਰਕੇ ਵਿਕਾਸ ਨਹੀਂ ਹੁੰਦਾ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਯੂਨੀਵਰਸਿਟੀਆਂ, ਏਮਜ਼ ਹਸਪਤਾਲ ,ਫੋਰਲੈਨ ਸਿਕਸ ਲੇਨ ਸੜਕਾਂ ਦਾ ਵਿਕਾਸ ਕੀਤਾ ਹੈ, ਜਿਸ ਦੇ ਮੁਕਾਬਲੇ ਖ਼ਜ਼ਾਨਾ ਮੰਤਰੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ।ਉਨ੍ਹਾਂ ਹਜੂਰਾ ਕਪੂਰਾ ਕਲੋਨੀ ਵਿੱਚ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੂੰ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਖਜ਼ਾਨਾ ਮੰਤਰੀ ਦੀ ਸ਼ਹਿਰ ਨੂੰ ਦੇਣ ਨਾਜਾਇਜ਼ ਕੈਸੀਨੋ, ਜੂਏ ਦੇ ਅੱਡੇ, ਲੁੱਟ ਘਸੁੱਟ, ਨਾਜਾਇਜ਼ ਉਸਾਰੀਆਂ, ਨਾਜਾਇਜ਼ ਕਬਜ਼ੇ ਅਤੇ ਨਸ਼ੇ ਦੀ ਸਮੱਗਲਿੰਗ ਦੇ ਧੰਦੇ ਜ਼ਰੂਰ ਦਿੱਤੇ ਹਨ, ਜਿਸ ਤੋਂ ਹਰ ਸ਼ਹਿਰੀ ਦੁਖੀ ਹੈ। ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਤੋ ਤਾ ਕੈਬਨਿਟ ਦੇ ਸਾਥੀ ਵੀ ਦੁਖੀ ਹਨ ਜਿਨ੍ਹਾਂ ਦੀਆਂ ਵੱਖ ਵੱਖ ਅਧਿਆਪਕ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਹੋਈ ਗੱਲਬਾਤ ਦੀਆਂ ਆਡੀਓ ਵੀ ਵਾਇਰਲ ਹੋ ਚੁੱਕੀਆਂ ਹਨ ਕੇਂਦਰੀ ਖ਼ਜ਼ਾਨਾ ਮੰਤਰੀ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ, ਜਿਸ ਤੋਂ ਸਬੂਤ ਹੁੰਦਾ ਹੈ ਕਿ ਖ਼ਜ਼ਾਨਾ ਮੰਤਰੀ ਦੀ ਸੋਚ ਨੇ ਪੰਜਾਬ ਨੂੰ ਹਨੇਰੇ ਵਿੱਚ ਧੱਕਿਆ ਹੈ, ਪੰਜਾਬ ਨੂੰ ਵਿਕਾਸ ਦੇ ਰਾਹ ਤੇ ਤੋਰਨ ਦਾ ਕੋਈ ਉਪਰਾਲਾ ਨਹੀਂ ਕੀਤਾ । ਉਨ੍ਹਾਂ ਸ਼ਹਿਰ ਵਾਸੀਆਂ ਤੋਂ ਮੰਗ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਬਸਪਾ ਗੱਠਜੋਡ਼ ਨੂੰ ਸਹਿਯੋਗ ਕਰਨ ਤਾਂ ਜੋ ਇਸ ਸ਼ਹਿਰ ਨੂੰ ਵਿਕਾਸ ਦੀ ਲੀਹ ਤੇ ਤੋਰਿਆ ਜਾ ਸਕੇ ।ਇਸ ਮੌਕੇ ਉਨ੍ਹਾਂ ਦੇ ਨਾਲ ਹਰਜੀਤ ਸਿਵੀਆ, ਸੀਰਾ ਸਿੱਧੂ, ਮਨਮੋਹਨ ਕੁੱਕੂ ,ਪਾਲ ਸਿੰਘ, ਜਸਵੀਰ ਸਿੰਘ , ਹਰ ਪਿਆਰ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ ।

LEAVE A REPLY

Please enter your comment!
Please enter your name here