Kapurthala(Gaurav Maia):ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ 13ਵਾਂ ਅਤੇ 14ਵਾਂ ਆਲ ਬ੍ਰੀਡ ਓਪਨ ਡੋਗ ਸ਼ੋਅ 6 ਮਾਰਚ 2022 ਦਿਨ ਐਤਵਾਰ ਕਰਵਾਇਆ ਗਿਆ। ਇਸ ਮੌਕੇ 40 ਤੋਂ ਵੱਧ ਪ੍ਰਜਾਤੀਆਂ ਦੇ 300 ਤੋਂ ਵੱਧ ਕੁੱਤੇ ਜਿਵੇਂ ਕਿ ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ੍ਹਰ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲ੍ਹਰ ਗ੍ਰੇਟ ਡੇਨ ਆਦਿ ਹਿੱਸਾ ਲੈ ਰਹੇ ਹਨ। ਇਸ ਮੌਕੇ ਯੁਕਰੇਨ ਤੋਂ ਸ੍ਰੀਮਤੀ ਓਲਗਾ ਕੇ ਹਿਮਲੇਵਿਸਕਾਇਆ,ਕੋਲਕਾਤਾ ਤੋਂ ਸ੍ਰੀ ਪ੍ਰਦੀਪ ਗੋਸ ਅਤੇ ਕੋਟਕਪੂਰਾ ਤੋਂ ਡਾ. ਅੰਕਿਤ ਛਿੱਬਰ ਨੇ ਕੁੱਤਿਆਂ ਦੇ ਹੋਏ ਮੁਕਾਬਲਿਆਂ ਦੀ ਜੱਜਮੈਂਟ ਕਰਨਗੇ। ਸ੍ਰੀ ਦਾਇਆਮਾ ਹਰੀਸ਼ ਓਮ ਪ੍ਰਕਾਸ਼ ਐਸ.ਐਸ.ਪੀ ਕਪੂਰਥਲਾ ਮੁਖ ਮਹਿਮਾਨ ਡਾਗ ਸ਼ੋਅ ਵਿਚ ਮੁਖ ਮਹਿਮਾਨ ਦੇ ਤੌਰ *ਤੇ ਹਾਜ਼ਰ ਹੋਣਗੇ। ਇਸ ਮੌਕੇ ਕੁੱਤਿਆਂ ਦੇ ਜੀਨ ਪੂਲ ਅਤੇ ਘਰੇਲੂ ਜੈਵਿਕ ਵਿਭਿੰਨਤਾਂ ਦੀ ਜਾਣਕਾਰੀ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।