ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਲੋਂ ਸਪਤਾਹਿਕ ਸਤਸੰਗ ਸਮਾਗਮ ਆਯੋਜਿਤ

0
154
ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਲੋਂ ਸਪਤਾਹਿਕ ਸਤਸੰਗ ਸਮਾਗਮ ਆਯੋਜਿਤ
ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਲੋਂ ਸਪਤਾਹਿਕ ਸਤਸੰਗ ਸਮਾਗਮ ਆਯੋਜਿਤ

Kapurthala(Gaurav Maria):ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਅੰਦਰ ਸਪਤਾਹਿਕ ਸਤਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ। ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਕਿਰਪਾ ਨਾਲ ਆਪਣੇ ਵਿਚਾਰ ਦਿੰਦੇ ਹੋਏ ਸਵਾਮੀ ਦਿੰਕਰਾਨਾਂਦ ਜੀ ਨੇ ਦੱਸਿਆ ਅਜੋਕੇ ਦੌਰ ਵਿੱਚ ਮਾਨਵ ਆਪਣੇ ਨੈਤਿਕ ਮੁੱਲਾਂ ਤੋਂ ਦੂਰ ਹੋ ਕੇ ਦੁੱਖਾਂ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾ ਚੁੱਕਾ ਹੈ ਉਸਨੂੰ ਲਗਦਾ ਹੈ ਕਿ ਜੀਵਨ ਇਸੇ ਤਰਾਂ ਹੀ ਬੀਤ ਜਾਵੇਗਾ ਪਰ ਐਸਾ ਨਹੀਂ ਹੈ ਆਪਣੇ ਮੂਲ ਨਾਲ ਜੁੜ ਕੇ ਆਤਮਿਕ ਸੁਖ ਨੂੰ ਪ੍ਰਾਪਤ ਕਰਨਾ ਮਾਨਵ ਜੀਵਨ ਦਾ ਅਧਿਕਾਰ ਹੈ ਉਸਦੇ ਲਈ ਕੋਸ਼ਿਸ਼ ਕਰਨੀ ਪਵੇਗੀ ਇਹ ਕੋਸ਼ਿਸ਼ ਬਾਹਰ ਨਹੀਂ ਅੰਦਰ ਹੀ ਕਰਨੀ ਪਵੇਗੀ ਕਿਉਂਕਿ ਸਾਰੇ ਹੀ ਧਾਰਮਿਕ ਗ੍ਰੰਥਾਂ ਵਿੱਚ ਵਰਨਣ ਆਉਂਦਾ ਹੈ ਕੇ ਸਾਰੇ ਸੁਖਾਂ ਦਾ ਮੂਲ ਸਰੋਤ ਪਰਮਾਤਮਾ ਇਨਸਾਨ ਦੇ ਹਿਰਦੇ ਅੰਦਰ ਵਾਸ ਕਰਦਾ ਹੈ ਜਿਸਦਾ ਦਰਸ਼ਨ ਵੀ ਅੰਦਰ ਹੀ ਕੀਤਾ ਜਾ ਸਕਦਾ ਹੈ ਪਰ ਪਰਮਾਤਮਾ ਦੇ ਦਰਸ਼ਨ ਕਰਨ ਦੀ ਗੱਲ ਤਾਂ ਦੂਰ ਇਨਸਾਨ ਇਨ੍ਹਾਂ ਭੋਤਿਕਤਾਵਦੀ ਹੋ ਗਿਆ ਸ਼ਰਧਾ ਭਗਤੀ ਵੈਰਾਗ ਵੀ ਸਵਾਰਥ ਦੇ ਉਪਰ ਹੀ ਆਧਾਰਿਤ ਹੋ ਗਿਆ ਪਰਮਾਤਮਾ ਦਰਸ਼ਨ ਦੀ ਪਿਆਸ ਹੀ ਲੁਪਤ ਹੋ ਗਈ।ਇਸ ਪਿਆਸ ਨੂੰ ਜਾਗ੍ਰਿਤ ਕਰਨ ਦਾ ਇਕੋਇਕ ਸਾਧਨ ਹੈ ਸਤਸੰਗ। ਕਿਉਂਕਿ ਸਤਸੰਗ ਵਿਚ ਬੈਠ ਕੇ ਆਤਮਾ ਅੰਦਰ ਪਰਮਾਤਮਾ ਦੇ ਪ੍ਰਤੀ ਖਿੱਚ ਪੈਦਾ ਹੁੰਦੀ ਹੈ ਅਤੇ ਜੋਂ ਸਤਿਗੁਰੂ ਖੁਦ ਉਸ ਪਰਮਾਤਮਾ ਨਾਲ ਜੁੜੇ ਹਨ ਉਹ ਸਿਰਫ ਸਤਸੰਗ ਵਿਚਾਰ ਨਹੀਂ ਸਣਾਉਂਦੇ ਬਲਕਿ ਬ੍ਰਹਮਗਿਆਨ ਦੁਆਰਾ ਸਤ ਰੂਪ ਪਰਮਾਤਮਾ ਦਾ ਦਰਸ਼ਨ ਕਰਵਾ ਕੇ ਆਤਮਿਕ ਅਨੰਦ ਦੀ ਦਾਤ ਦਿੰਦੇ ਹਨ ਇਸੇ ਲਈ ਤਾਂ ਗੁਰੂ ਨੂੰ ਪਰਮਾਤਮਾ ਦਾ ਸਾਕਾਰ ਰੂਪ ਕਿਹਾ ਜਾਂਦਾ ਹੈ।ਇਸ ਦੌਰਾਨ ਸਵਾਮੀ ਸ਼ੰਕਰ ਜੀ ਮਧੁਰ ਭਜਨ ਸੰਕੀਰਤਨ ਦਾ ਗਿਆਨ ਕੀਤਾ।

LEAVE A REPLY

Please enter your comment!
Please enter your name here