Kapurthala(Gaurav Maria):ਅੱਜ ਜੈ ਮਿਲਾਪ ਬਲਾਕ ਕਪੂਰਥਲਾ ਸੂਬਾਈ ਕੈਸ਼ੀਅਰ ਸੁਰਜੀਤ ਸਿੰਘ ਚੰਦੀ ਤੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਅਰਜਨ ਸਿੰਘ ਦੀ ਆਗਵਾਈ ਹੇਠ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਵੱਖ ਵੱਖ ਮੰਗਾਂ ਮੰਨਣ ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਜੈ ਮਿਲਾਪ ਕਲੱਬ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਜ਼ਿਲ੍ਹਾ ਕੈਸ਼ੀਆਰ ਰਮੇਸ਼ ਲਾਲ, ਲੋਕਲ ਸਕੱਤਰ ਗੁਰਿੰਦਰ ਸਿੰਘ ਜੱਸਲ, ਲੋਕਲ ਕੈਸ਼ੀਆਰ ਅਸ਼ੋਕ ਕੁਮਾਰ, ਅਮਨਜੋਤ ਵਾਲੀਆ, ਅਕਿੰਤ ਯਾਦਵ, ਸੁਰਜੀਤ ਸਿੰਘ ਸਹੋਤਾ, ਅਖਿੱਲ ਕੌੜਾ ਆਦਿ ਹਾਜਰ ਸਨ | ਇਸ ਮੌ੍ਕੇ ਸੁਰਜੀਤ ਸਿੰਘ ਚੰਦੀ ਨੇ ਕਿਹਾ ਕਿ ਜੈ ਮਿਲਾਪ ਕਪੂਰਥਲੇ ਦਾ ਨਾਂ ਹੋਰ ਬੁਲੰਦੀਆ ਤੇ ਪਹੰੁਚਾਉਣ ਲਈ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਹੋਰ ਮਿਹਨਤ ਕਰਨਗੇ