ਕੌਂਸਲਰ ਪ੍ਰਦੀਪ ਸਿੰਘ ਲਵੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਹੋਏ ਸ਼ਾਮਲ

0
120
ਕੌਂਸਲਰ ਪ੍ਰਦੀਪ ਸਿੰਘ ਲਵੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਹੋਏ ਸ਼ਾਮਲ
ਕੌਂਸਲਰ ਪ੍ਰਦੀਪ ਸਿੰਘ ਲਵੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਹੋਏ ਸ਼ਾਮਲ

Kapurthala(Gaurav Maria):ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦੋਂ ਵਾਰਡ ਨੰਬਰ 16 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਜੂਦਾ ਕੌਂਸਲਰ ਪ੍ਰਦੀਪ ਸਿੰਘ ਲਵੀ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਤੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਕੌਂਸਲਰ ਨੂੰ ਸਿਰੋਪਾ ਪਾਕੇ ਸਵਾਗਤ ਕਰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਅਤੇ ਭਾਜਪਾ ਦੇ ਉਮੀਦਵਾਰ ਤੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਇੱਕ ਪਰਿਵਾਰ ਹੈ ਅਤੇ ਇਸ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ,ਕਿਉਂਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆ ਜਨ ਕਲਿਆਣਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹੋਕੇ ਲੋਕ ਇਸ ਵਿੱਚ ਸ਼ਾਮਿਲ ਹੋ ਰਹੇ ਹਨ।ਭਾਜਪਾ ਦੀ ਮੈਂਬਰੀ ਲੈਣ ਦੇ ਬਾਅਦ ਕੌਂਸਲਰ ਪ੍ਰਦੀਪ ਸਿੰਘ ਲਵੀ ਨੇ ਕਿਹਾ ਕਿ ਅੱਜ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ।

ਕੌਂਸਲਰ ਪ੍ਰਦੀਪ ਸਿੰਘ ਲਵੀ ਨੇ ਭਾਜਪਾ ਲੀਡਰਸ਼ਿਪ ਤੇ ਰਣਜੀਤ ਸਿੰਘ ਖੋਜੇਵਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਕਥਨੀ-ਕਰਣੀ ਵਿੱਚ ਕੋਈ ਅੰਤਰ ਨਹੀਂ ਹੈ।ਸੱਤਾ ਵਿੱਚ ਆਉਣ ਤੋਂ ਪਹਿਲਾ ਕੀਤੇ ਗਏ ਸਾਰੇ ਵਾਅਦਿਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਪੂਰਾ ਕੀਤਾ ਹੈ।ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਬੁਲੰਦੀਆ ਤੇ ਪਹੁੰਚਾਇਆ ਹੈ,ਗੁੰਡਾਰਾਜ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ,ਲੋਕ ਲਈ ਕਈ ਜਨਕਲਿਆਣਕਾਰੀ ਯੋਜਨਾਵਾਂ ਨੂੰ ਚਾਲੂ ਕੀਤਾ ਹੈ,ਜਿਸਦੇ ਚਲਦੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਇਸ ਪਵਿਤਰ ਪਰਿਵਾਰ ਦਾ ਹਿੱਸਾ ਬਣਿਆ ਹਾਂ।ਊਨਾ ਕਿਹਾ ਕਿ ਭਾਜਪਾ ਵਿਚ ਛੋਟੇ ਤੋਂ ਵੱਡੇ ਵਰਕਰ ਨੂੰ ਬਰਾਬਰ ਸਨਮਾਨ ਦਿੱਤੋ ਜਾਂਦਾ ਹੈ,ਪਰ ਅਕਾਲੀ ਦਲ ਵਿਚ ਮੇਹਨਤ ਤੇ ਇਮਾਨਦਾਰੀ ਨਾਲ ਕੰਮ ਕਾਰਨ ਵਾਲੇ ਵਰਕਰਾਂ ਨੂੰ ਅਣਗੋਲਿਆਂ ਜਾਂਦਾ ਹੈ,ਜਿਸ ਕਰਕੇ ਅਕਾਲੀ ਦਲ ਤੋਂ ਨਰਾਜ਼ ਹੋਰ ਵੀ ਕਈ ਅਹੁਦੇਦਾਰ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ।ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਵਿਸ਼ਵਾਸ ਹੈ।ਇਸ ਲਈ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ।

ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਹੀ ਇੱਕਮਾਤਰ ਅਜਿਹਾ ਸੰਗਠਨ ਹੈ ਜੋ ਸਬਦਾ ਸਾਥ,ਸਬਦਾ ਵਿਕਾਸ ਦਾ ਸਿੱਧਾਂਤ ਲੈ ਕੇ ਚੱਲਦੀ ਹੈ।ਕੇਂਦਰ ਸਰਕਾਰ ਦੀ ਅਗਵਾਈ ਵਿੱਚ ਭਾਰਤ ਤਰੱਕੀ ਦੇ ਰਸਤੇ ਤੇ ਆਗੂ ਹੈ।ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਬਤੋਂ ਉੱਤਮ ਯੋਗਦਾਨ ਹੈ।ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਵੀ ਹਰ ਭਾਰਤਵਾਸੀ ਦਾ ਵਿਸ਼ਵਾਸ ਬਣਾਉਂਦਾ ਜਾ ਰਿਹਾ ਹੈ ਅਤੇ ਜਨਤਾ ਦੇ ਵਿੱਚ ਇੱਕ ਨਵੀਂ ਉਰਜਾ ਦਾ ਸੰਚਾਰ ਹੋ ਰਿਹਾ ਹੈ।ਇਹੀ ਕਾਰਨ ਹੈ ਕਿ ਅੱਜ ਅਸੀ ਸਾਰੇ ਲੋਕਾਂ ਦੇ ਚੇਹਰਿਆਂ ਤੇ ਆਸ ਅਤੇ ਤਰੱਕੀ ਦੀ ਮੁਸਕਾਨ ਵੇਖ ਸੱਕਦੇ ਹਾਂ।ਖੋਜੇਵਾਲ ਨੇ ਕਿਹਾ ਕਿ ਭਾਜਪਾ ਨੀਤੀਆਂ ਅਤੇ ਸਿੱਧਾਂਤਾਂ ਤੇ ਚੱਲਣ ਵਾਲੀ ਪਾਰਟੀ ਹੈ।ਇਸ ਲਈ ਹਰ ਵਰਕਰ ਇਸਦੀ ਗਰਿਮਾ ਨੂੰ ਕਾਇਮ ਰੱਖਦੇ ਹੋਏ,ਸੰਗਠਨ ਦੀ ਮਜਬੂਤੀ ਵਿੱਚ ਜੁੱਟ ਜਾਣ।ਕਿਹਾ ਕਿ ਪਦ ਅਤੇ ਪਾਰਟੀ ਦੀ ਗਰਿਮਾ ਨੂੰ ਕਾਇਮ ਰੱਖਦੇ ਹੋਏ ਇਸਨੂੰ ਵਧਾਓ ਵੀ।ਪਾਰਟੀ ਦੀ ਉੱਨਤੀ ਲਈ ਕਾਰਜ ਕਰੋ।ਖੋਜੇਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਦੁਨੀਆ ਦੀ ਸਭਤੋਂ ਵੱਡੀ ਅਤੇ ਦੇਸ਼ ਵਿੱਚ ਲੋਕਤੰਤਰਿਕ ਮੁੱਲਾਂ ਤੇ ਚੱਲਣ ਵਾਲਾ ਸਿਰਫ ਇੱਕੋ ਇਕ ਰਾਜਨੀਤਕ ਦਲ ਹੈ।

ਉਨ੍ਹਾਂਨੇ ਨੇ ਵਰਕਰਾਂ ਨੂੰ ਬੂਥਾਂ ਤੇ ਜਾਕੇ ਸੰਪਰਕ ਕਰਣ ਅਤੇ ਆਮਜਨ ਦੀਆਂ ਸਮਸਿਆਵਾਂ ਦਾ ਨਿਸਤਾਰਣ ਕਰਾਏ ਜਾਣ ਨੂੰ ਕਿਹਾ ਗਿਆ।ਉਨ੍ਹਾਂਨੇ ਕਿਹਾ ਕਿ ਵਿਧਾਨਸਭਾ ਚੋਣ ਵਿੱਚ ਮਜਬੂਤ ਬੂਥ ਹੀ ਰਾਜਨੀਤੀ ਦਾ ਫੈਸਲਾ ਕਰੇਗਾ।ਉਨ੍ਹਾਂਨੇ ਨੇ ਕਿਹਾ ਕਿ ਸੰਗਠਨ ਦੇ ਦੁਆਰੇ ਦਿੱਤੇ ਗਏ ਨਿਰਦੇਸ਼ ਦੇ ਸਮਾਨ ਜ਼ਰੂਰੀ ਕੰਮਾਂ ਨੂੰ ਨਿਸ਼ਚਿਤ ਸ਼ਮੇ ਸੀਮਾ ਵਿੱਚ ਕਰਣ ਲਈ ਵਰਕਰਾਂ ਨੂੰ ਤਿਆਰ ਰਹਿਣ ਲਈ ਕਿਹਾ।ਪ੍ਰਭਾਵਸ਼ਾਲੀ ਲੋਕਾਂ ਨੂੰ ਆਪਣੇ ਨਾਲ ਲੈ ਕੇ ਸੱਬਦਾ ਸਾਥ,ਸੱਬਦਾ ਵਿਕਾਸ,ਸੱਬਦਾ ਵਿਸ਼ਵਾਸ ਅਰਜਿਤ ਕਰਦੇ ਹੋਏ,ਭਾਜਪਾ ਦੇ ਦ੍ਰਸ਼ਟਿਕੋਣ ਨਾਲ ਪੋਲਿੰਗ ਬੂਥ ਮਜਬੂਤ ਹੋਣ ਦੇ ਨਾਲ ਸਰਗਰਮ ਅਤੇ ਪ੍ਰਭਾਵਸ਼ਾਲੀ ਬਣਾਓ।ਇਸਦੇ ਲਈ ਜਰੂਰੀ ਕਾਰਜ ਕਰਣ ਦੇ ਨਾਲ,ਜਨਤਾ ਦੀ ਅਵਾਜ ਬਣਕੇ ਉਨ੍ਹਾਂ ਦੇ ਹਿਤਾਂ ਦਾ ਧਿਆਨ ਰੱਖਦੇ ਹੋਏ ਜਾਇਜ ਮੰਗ ਨੂੰ ਲੈ ਕੇ ਅਵਾਜ ਬੁਲੰਦ ਕਰਣ ਦੀ ਜ਼ਰੂਰਤ ਹੈ।।ਉਨ੍ਹਾਂ ਸੰਗਠਨ ਦੀ ਮਜ਼ਬੂਤੀ ਅਤੇ ਕੰਮਕਾਜ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਸਾਡੀ ਪਾਰਟੀ ਦਾ ਪਹਿਲਾ ਉਦੇਸ਼ ਹਰ ਵਿਅਕਤੀ ਨੂੰ ਨਾਲ ਲੈ ਕੇ ਚੱਲਣਾ ਹੈ ਅਤੇ ਦੇਸ਼ ਹਿੱਤ ਲਈ ਕੰਮ ਕਰਨਾ ਹੈ,ਇਸ ਦੇ ਲਈ ਅਮੀਰ ਅਤੇ ਗਰੀਬ ਊਚ-ਨੀਚ ਤੋਂ ਬਿਨਾਂ।ਊਚ-ਨੀਚ ਦਾ ਕੋਈ ਵੀ ਭੇਦਭਾਵ ਨਾ ਹੋਵੇ,ਹਰ ਨਾਗਰਿਕ ਨੂੰ ਸੇਵਾ ਭਾਵਨਾ ਨਾਲ ਕੰਮ ਕਰਨਾ ਹੋਵੇਗਾ।ਦਰਅਸਲ ਭਾਜਪਾ ਦੀ ਕੋਸ਼ਿਸ਼ ਹੈ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ,ਤਾਂ ਜੋ ਉਨ੍ਹਾਂ ਨੂੰ ਲਾਭ ਮਿਲ ਸਕੇ, ਨਾਲ ਹੀ ਇਹ ਪਾਰਟੀ ਵੀ ਮਜ਼ਬੂਤ ਹੋਵੇਗੀ।ਇਸ ਮੌਕੇ ਤੇ ਜ਼ਿਲ੍ਹਾ ਜਰਨੈਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ,ਭਾਜਪਾ ਮੰਡਲ ਪ੍ਰਧਾਨ ਚੇਤਨ ਸੂਰੀ,ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਯੂਸ਼ ਮਨਚੰਦਾ,ਸੀਨੀਅਰ ਆਗੂ ਜਗਦੀਸ਼ ਸ਼ਰਮਾ,ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਮਾਹਲਾ,ਭਾਜਪਾ ਆਈਟੀ ਸੋਸ਼ਲ ਮੀਡੀਆ ਸੈੱਲ ਸੂਬੇ ਦੇ ਕੋ ਕਨਵੀਨਰ ਅਮਰਦੀਪ ਗੁਜਰਾਲ ਵਿੱਕੀ,ਯੁਵਾ ਆਗੂ ਕੁਮਾਰ ਗੌਰਵ ਮਹਾਜਨ,ਗੁਰਮੀਤ ਲਾਲ ਬਿੱਟੂ,ਅਸ਼ਵਨੀ ਤੁਲੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here