ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਵੱਲੋਂ ਪਾਣੀ/ਸੀਵਰੇਜ਼, ਡਿਸਪੋਜਲ ਤੇ ਪ੍ਰਾਪਰਟੀ ਟੈਕਸ ਦੀ ਰਿਕਵਰੀ ਬਾਰੇ ਮੀਟਿੰਗ ਦੀ ਕੀਤੀ ਪ੍ਰਧਾਨਗੀ

0
130
ਸ਼ਹਿਰਵਾਸੀ ਆਪਣਾ ਬਣਦਾ ਪ੍ਰਾਪਰਟੀ ਟੈਕਸ ਲਾਜ਼ਮੀ ਤੌਰ 'ਤੇ ਭਰਨ - ਡਾ. ਪੂਨਮਪ੍ਰੀਤ ਕੌਰ
ਸ਼ਹਿਰਵਾਸੀ ਆਪਣਾ ਬਣਦਾ ਪ੍ਰਾਪਰਟੀ ਟੈਕਸ ਲਾਜ਼ਮੀ ਤੌਰ 'ਤੇ ਭਰਨ - ਡਾ. ਪੂਨਮਪ੍ਰੀਤ ਕੌਰ

Ludhiana(Arun Gupta):

ਨਗਰ ਨਿਗਮ ਲੁਧਿਆਣਾ ਦੇ ਜ਼ੋਨਲ ਕਮਿਸ਼ਨਰ ਡਾ. ਪੂਨਮਪ੍ਰੀਤ ਕੌਰ ਵੱਲੋਂ ਅੱਜ ਪਾਣੀ/ਸੀਵਰੇਜ਼, ਡਿਸਪੋਜਲ ਅਤੇ ਪ੍ਰਾਪਰਟੀ ਟੈਕਸ ਦੀ ਰਿਕਵਰੀ ਬਾਰੇ ਸਬੰਧਤ ਸਟਾਫ ਨਾਲ ਇੱਕ ਮੀਟਿੰਗ ਸਥਾਨਕ ਜੋਨ-ਸੀ, ਗਿੱਲ ਰੋਡ ਦਫ਼ਤਰ ਵਿਖੇ ਕੀਤੀ ਗਈ।

ਜ਼ੋਨਲ ਕਮਿਸ਼ਨਰ ਡਾ. ਪੂਨਮਪ੍ਰੀਤ ਕੌਰ ਵੱਲੋਂ ਡਿਸਪੋਜਲ ਦੀ ਰਿਕਵਰੀ ਸਬੰਧੀ ਸਟਾਫ ਦੀਆਂ 7 ਟੀਮਾਂ ਫੀਲਡ ਵਿੱਚ ਰਿਕਵਰੀ ਕਰਨ ਲਈ ਭੇਜੀਆਂ ਗਈਆਂ ਅਤੇ ਇਸ ਦੇ ਨਾਲ-ਨਾਲ  ਪ੍ਰਾਪਰਟੀ ਟੈਕਸ ਦੀਆਂ ਗਲਤ ਭਰੀਆਂ ਗਈਆਂ ਰਿਟਰਨਾਂ ਦੀ ਚੈਕਿੰਗ ਕਰਨ ਲਈ 3 ਹੋਰ ਟੀਮਾਂ ਗਠਿਤ ਕਰਕੇ ਫੀਲਡ ਵਿੱਚ ਚੈਕਿੰਗ ਲਈ ਭੇਜੀਆਂ ਗਈਆਂ। ਉਨ੍ਹਾਂ ਵੱਲੋਂ ਟੀਮਾਂ ਨੂੰ ਰਿਕਵਰੀ ਦਾ ਟੀਚਾ ਪੂਰਾ ਕਰਨ ਲਈ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਅਤੇ ਸਾਰੇ ਸਟਾਫ ਨੂੰ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।

ਉਨ੍ਹਾ ਗਠਿਤ ਟੀਮਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਆਮ ਪਬਲਿਕ ਨੂੰ ਜਾਗਰੂਕ ਕਰਨ ਕਿ ਉਹ ਆਪਣਾ ਸਹੀ ਬਣਦਾ ਪ੍ਰਾਪਰਟੀ ਟੈਕਸ ਲਾਜ਼ਮੀ ਤੌਰ ‘ਤੇ ਭਰਨ

LEAVE A REPLY

Please enter your comment!
Please enter your name here