Kapurthala(Gaurav Maria):ਭਾਰਤੀ ਜਨਤਾ ਪਾਰਟੀ ਵਲੋਂ ਯੂਥ ਨੇਤਾਵਾਂ ਨੂੰ ਅਹੁਦੇ ਦੇ ਕੇ ਨਿਵਾਜਣਾ ਸ਼ਲਾਘਾਯੋਗ ਕੰਮ ਹੈ ਕਪੂਰਥਲਾ ਦੇ ਯੂਥ ਲੀਡਰ ਤੇ ਸਮਾਜ ਸੇਵਕ ਚੇਤਨ ਸੂਰੀ ਨੂੰ ਭਾਜਪਾ ਨੇ ਮੰਡਲ ਪ੍ਰਧਾਨ ਬਣਾ ਕੇ ਭਾਜਪਾ ਪਾਰਟੀ ਨੇ ਯੂਥ ਨੂੰ ਨਾਲ ਜੋੜਿਆ ਹੈ ਜਿਸ ਨਾਲ ਯੂਥ ਨੂੰ ਉਤਸ਼ਾਹ ਮਿਲੇਗਾ ਤੇ ਭਾਜਪਾ ਨੂੰ ਮਜਬੂਤੀ ਮਿਲੇਗੀ ਇਹ ਗੱਲ ਵਪਾਰ ਮੰਡਲ ਕਪੂਰਥਲਾ ਦੇ ਸੀਨੀਅਰ ਵਾਈਸ ਪ੍ਰਧਾਨ ਵਿਕਰਮ ਅਰੋੜਾ ਨੇ ਇਕ ਪ੍ਰੈਸ ਨੋਟ ਰਾਹੀਂ ਕਹੀ ਵਿਕਰਮ ਅਰੋੜਾ ਨੇ ਕਿਹਾ ਕਿ ਯੂਥ ਆਗੂ ਕਿਸੇ ਵੀ ਸੰਸਥਾ ਦੀ ਕਾਮਯਾਬੀ ਲਈ ਰੀੜ੍ਹ ਦੀ ਹੱਡੀ ਵਾਂਗ ਕੰਮ ਕਰਦੇ ਹਨ,ਜਿਸ ਨੂੰ ਅਣਗੋਲਿਆਂ ਨਹੀਂ ਕੀਤਾ ਜਾ ਸਕਦਾlਭਾਰਤੀ ਜਨਤਾ ਪਾਰਟੀ ਵਲੋਂ ਚੇਤਨ ਸੂਰੀ ਨੂੰ ਮੰਡਲ ਪ੍ਰਧਾਨ ਬਣਾ ਕੇ ਯੂਥ ਨੂੰ ਜੋ ਮਾਣ ਸਨਮਾਨ ਦਿੱਤਾ ਗਿਆ ਹੈ,ਉਸਦਾ ਫਾਇਦਾ ਪਾਰਟੀ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਰੂਰ ਮਿਲੇਗਾl
ਅਰੋੜਾ ਨੇ ਕਿਹਾ ਕਿ ਚੇਤਨ ਸੂਰੀ ਨੇ ਬਤੋਰ ਮਿਉਂਸਿਪਲ ਕੌਂਸਲਰ ਰਹਿੰਦੇ ਹੋਏ ਵਾਰਡ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਅਤੇ ਪਿਛਲੇ ਸਾਲ ਕੋਰੋਨਾ ਕਾਲ ਵਿਚ ਵੀ ਨਾ ਕੇਵਲ ਆਪਣੇ ਵਾਰਡ ਬਲਕਿ ਪੂਰੇ ਸ਼ਹਿਰ ਵਿਚ ਸੈਣੀਟਾਈਜੇਸ਼ਨ ਕਰਵਾ ਕੇ ਲੋਕਾਂ ਵਿਚ ਮਹਿਬੂਬ ਨੇਤਾ ਦੀ ਛਾਪ ਛੱਡੀ ਹੈlਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਬੁਲੰਦੀਆਂ ਨੂੰ ਛੂਹ ਰਿਹਾ ਹੈlਅੱਜ ਹਰ ਵਰਗ ਤਕ ਸਰਕਾਰ ਦੀਆਂ ਸੁਵਿਧਾਵਾਂ ਪਹੁੰਚ ਰਹੀਆਂ ਹਨlਜਲਦੀ ਹੀ ਪੰਜਾਬ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਅਤੇ ਆਮ ਜਨਤਾ ਤੱਕ ਸਰਕਾਰ ਦੀਆਂ ਸਾਰੀਆਂ ਸੁਵਿਧਾਵਾਂ ਪਹੁੰਚਣ ਗੀਆਂl