Kapurthala(Gaurav Maria):15 ਜਨਵਰੀ ਤੋਂ ਸੋਸ਼ਲ ਮੀਡਿਆ ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ ਦੀ ਫੋਟੋ ਲਗੇ ਪੋਸਟਰ ਜਿਸ ਵਿਚ ਇਹ ਸਾਫ ਸਾਫ ਲਿਖਿਆ ਹੈ ਕਿ ਓਮਕਾਰ ਕਾਲੀਆ ਕਪੂਰਥਲਾ ਵਿਧਾਨਸਭਾ ਸੀਟ ਤੇ 2022 ਦੀ ਵਿਧਾਨਸਭਾ ਚੋਣ ਲੜ ਸਕਦੇ ਹੈ ਜਿਸ ਨਾਲ ਕਪੂਰਥਲਾ ਦੇ ਸਿਆਸੀ ਗਲਿਆਰਿਆਂ ਚ ਨਵੀਂ ਚਰਚਾ ਵੀ ਛਿੜ ਗਈ ਹੈ ਇਸ ਵਾਇਰਲ ਹੋ ਰਹੀ ਪੋਸਟ ਸੰਬੰਧੀ ਜਦੋ ਓਮਕਾਰ ਕਾਲੀਆ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਓਹਨਾ ਕਿਹਾ ਕਿ ਸਾਡੇ ਸੰਘਠਨ ਦਾ ਜੋ ਵੀ ਹੁਕਮ ਹੋਵੇਗਾ ਉਹ ਓਹਨਾ ਦੇ ਸਰ ਮੱਥੇ ਹੋਵੇਗਾ ਇਸ ਦਾ ਮਤਲਬ ਸਾਫ ਸਾਫ ਦਿੱਖ ਰਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਜਲਦ ਕਪੂਰਥਲਾ ਸੀਟ ਤੇ ਆਪਣਾ ਉਮੀਦਵਾਰ ਖੜਾ ਕਰਕੇ ਹਿੰਦੂ ਵੋਟ ਬੈਂਕ ਤੇ ਆਪਣਾ ਕਬਜ਼ਾ ਕਰੇਗੀ ਤੇ ਬਾਕੀ ਪਾਰਟੀਆਂ ਲਈ ਵੀ ਇਹ ਬਹੁਤ ਵੱਡੀ ਟੱਕਰ ਸਾਬਿਤ ਹੋਵੇਗੀ ਕਿਉਂਕਿ ਸ਼ਿਵ ਸੈਨਾ ਆਗੂ ਓਮਕਾਰ ਕਾਲੀਆ ਬਹੁਤ ਹੀ ਇਮਾਨਦਾਰ ਤੇ ਸਾਫ ਛਵੀ ਵਾਲੇ ਇੱਕ ਬੇਦਾਗ ਇਨਸਾਨ ਹਨ ਅਤੇ ਉਹ ਕਈ ਸਮਾਜਸੇਵੀ ਤੇ ਧਾਰਮਿਕ ਕੰਮਾਂ ਵਿੱਚ ਮੋਹਰਲੀ ਕਤਾਰਾਂ ਵਿੱਚ ਰਹਿਕੇ ਕਪੂਰਥਲਾ ਦੀ ਸੇਵਾ ਕਰਨ ਚ ਅਹਿਮ ਰੋਲ ਅੱਦਾ ਕਰਦੇ ਰਹਿੰਦੇ ਹੈ ਤੇ ਮਜੂਦਾ ਸਮੇਂ ਵਿੱਚ ਕਈ ਸਮਾਜਸੇਵੀ ਜਥੇਬੰਦੀਆਂ ਦੇ ਪ੍ਰਧਾਨ ਵਜੋਂ ਕਾਲੀਆ ਸੇਵਾਵਾਂ ਦੇ ਰਹੇ ਹਨ ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਵਰਕਰ ਤੇ ਆਗੂਆਂ ਦੇ ਕਾਲੀਆ ਹਰਮਨ ਪਿਆਰੇ ਨੇਤਾ ਵੀ ਹਨ