Kapurthala(Gaurav Maria):ਅਗਿਆਨਤਾ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ ਸਿੱਖਿਆ ਤੋਂ ਬਗ਼ੈਰ ਕੋਈ ਵੀ ਇਨਸਾਨ ਤਰੱਕੀ ਨਹੀਂ ਕਰ ਸਕਦਾ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਨੇ ਕਿਹਾ ਸੀ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਜੋ ਪੀਵੇਗਾ ਸੋ ਦਹਾੜੇਗਾ।ਇਹ ਸ਼ਬਦ ਬਲਵਿੰਦਰ ਸਿੰਘ ਝੱਮਟ ਇਟਲੀ ਨਿਵਾਸੀ ਨੇ ਡਾ ਅੰਬੇਡਕਰ ਸੁਸਾਇਟੀ ਦੇ ਜਨਰਲ ਸਕੱਤਰ ਧਰਮਪਾਲ ਪੈਂਥਰ ਦੇ ਗ੍ਰਹਿ ਵਿਖੇ ਦਸੂਹਾ ਮੁਕੇਰੀਆਂ ਹੁਸ਼ਿਆਰਪੁਰ ਦੇ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਮਿਸ਼ਨਰੀ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਹੇ।ਝੱਮਟ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿੱਖਿਆ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ ਸਮੇਂ ਸਮੇਂ ਤੇ ਬਣੀਆਂ ਸਰਕਾਰਾਂ ਨੇ ਸਿੱਖਿਆ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ,ਜਿਸ ਦੇ ਕਾਰਨ ਅੱਜ ਹਾਲਾਤ ਇਹ ਬਣੇ ਹੋਏ ਨੇ ਕਿ ਗਰੀਬ ਲੋਕ ਸਿੱਖਿਆ ਤੋ ਵਾਂਝੇ ਹੋ ਰਹੇ ਹਨ।ਇਸ ਮੌਕੇ ਤੇ ਗੁਰਦੀਪ ਸਿੰਘ ਮੁਕੇਰੀਆਂ ਨੇ ਕਿਹਾ ਕਿ ਅਗਰ ਬਾਬਾ ਸਾਹਿਬ ਜੀ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਉਨ੍ਹਾਂ ਦਾ ਪਹਿਲਾ ਮੂਲਮੰਤਰ ਸਿੱਖਿਅਤ ਬਣੋ ਨੂੰ ਅਮਲੀ ਜਾਮਾ ਪਹਿਨਾਉਣਾ ਪਵੇਗਾ।ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਮਹਿੰਗੀ ਸਿੱਖਿਆ ਕਰਕੇ ਬਹੁਜਨ ਸਮਾਜ ਨੂੰ ਅਨਪੜ੍ਹ ਰੱਖਣ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ।ਭਾਰਤੀ ਸੰਵਿਧਾਨ ਦੇ ਅਨੁਸਾਰ 14 ਸਾਲ ਤੱਕ ਹਰੇਕ ਬੱਚੇ ਨੂੰ ਸਿੱਖਿਆ ਮੁਫਤ ਅਤੇ ਲਾਜਮੀ ਹੋਣੀ ਚਾਹੀਦੀ ਹੈ। ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈੰਥਰ ਨੇ ਵੱਖ ਵੱਖ ਪਿੰਡਾਂ ਤੋਂ ਆਏ ਮਿਸ਼ਨਰੀ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਸੁਸਾਇਟੀ ਰੇਲ ਕੋਚ ਫੈਕਟਰੀ,ਕਪੂਰਥਲਾ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਇਲਾਕੇ ਵਿੱਚ ਲਗਾਤਾਰ ਯਤਨ ਕਰ ਰਹੀ ਹੈ। ਬੱਚਿਆਂ ਨੂੰ ਬੌਧਿਕ ਪੱਧਰ ਤੇ ਮਜਬੂਤ ਬਣਾਉਣ ਲਈ ਪ੍ਰਇਮਰੀ ਸਿੱਖਿਆ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਕਰੋਨਾ ਸੰਬੰਧੀ ਸਰਕਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਟਿਊਸ਼ਨ ਸੈੰਟਰ ਬੰਦ ਪਏ ਹਨ ਜਦੋਂ ਹਾਲਾਤ ਠੀਕ ਹੋਏ ਬੰਦ ਪਏ ਟਿਊਸ਼ਨ ਸੈੰਟਰਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ।ਪੈਂਥਰ ਨੇ ਬਹੁਜਨ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਅਤੇ ਵਿਦੇਸ਼ਾਂ ਚ ਵਸਦੇ ਭਾਰਤੀਆਂ ਅਪੀਲ ਕੀਤੀ ਕਿ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ।ਪੈਂਥਰ ਪਰਿਵਾਰ ਵਲੋਂ ਸਾਰੇ ਸਾਥੀਆਂ ਨੂੰ ਮਿਸ਼ਨਰੀ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।ਡਾ.ਅੰਬੇਡਕਰ ਸੁਸਾਇਟੀ ਦੇ ਉਪ ਪ੍ਰਧਾਨ ਨਿਰਮਲ ਸਿੰਘ ਨੇ ਮੀਟਿੰਗ ਵਿਚ ਸ਼ਾਮਿਲ ਸਾਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸਾਥੀ ਰਾਮ ਪ੍ਰਕਾਸ਼,ਪ੍ਰਦੀਪ ਸਿੰਘ,ਮਲਕੀਤ ਸਿੰਘ,ਪਰਮਜੀਤ ਪਾਲ,ਸਿਮਰਨ,ਇੰਦਰ ਮਨਮੋਹਨ,ਮਨਮੋਹਿਤ ਕੁਮਾਰ ਅਤੇ ਪਾਲ ਕੌਰ ਪੈਂਥਰ ਆਦਿ ਸ਼ਾਮਿਲ ਸਨ।