ਅਸਮਾਜਿਕ ਅਨਸਰ ਅਤੇ ਮਨੁੱਖਤਾ ਦੇ ਦੁਸ਼ਮਨ ਪੰਜਾਬ ਦਾ ਮਾਹੌਲ ਖ਼ਰਾਬ ਕਰਣ ਦੀ ਕੋਸ਼ਿਸ਼ ਵਿੱਚ:ਕਾਲੀਆ/ਮਦਾਨ

0
126
ਅਸਮਾਜਿਕ ਅਨਸਰ ਅਤੇ ਮਨੁੱਖਤਾ ਦੇ ਦੁਸ਼ਮਨ ਪੰਜਾਬ ਦਾ ਮਾਹੌਲ ਖ਼ਰਾਬ ਕਰਣ ਦੀ ਕੋਸ਼ਿਸ਼ ਵਿੱਚ:ਕਾਲੀਆ/ਮਦਾਨ
ਅਸਮਾਜਿਕ ਅਨਸਰ ਅਤੇ ਮਨੁੱਖਤਾ ਦੇ ਦੁਸ਼ਮਨ ਪੰਜਾਬ ਦਾ ਮਾਹੌਲ ਖ਼ਰਾਬ ਕਰਣ ਦੀ ਕੋਸ਼ਿਸ਼ ਵਿੱਚ:ਕਾਲੀਆ/ਮਦਾਨ

Kapurthala(Gaurav Maria):ਪੰਜਾਬ ਦਾ ਮਾਹੌਲ ਖ਼ਰਾਬ ਕਰਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਅਸਮਾਜਿਕ ਅਨਸਰ ਅਤੇ ਮਨੁੱਖਤਾ ਦੇ ਦੁਸ਼ਮਨ ਹਿੰਦੂ ਸਮਾਜ ਨੂੰ ਕਮਜੋਰ ਸੱਮਝਣ ਦੀ ਗਲਤੀ ਨਾ ਕਰਨ।ਦੇਸ਼,ਧਰਮ ਅਤੇ ਗਊ ਮਾਤਾ ਦੀ ਰੱਖਿਆ ਲਈ ਹਿੰਦੂਆਂ ਨੇ ਸ਼ਸਤਰ ਚੁੱਕੇ ਹਨ ਅਤੇ ਕੁਰਬਾਨੀਆਂ ਦਾ ਜਾਮ ਪਿਤਾ ਹੈ,ਜਿਸਦਾ ਇਤਹਾਸ ਗਵਾਹ ਹੈ।ਮਗਰ,ਮਨੁੱਖਤਾ ਦੇ ਦੁਸ਼ਮਨ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਣ ਦੀ ਜੋ ਕੋਸ਼ਿਸ਼ ਕਰ ਰਹੇ ਹਨ ਉਸਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਇਸਦੇ ਲਈ ਹਿੰਦੂ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ-ਬਰ-ਤਿਆਰ ਬੈਠੇ ਹਨ।ਉਕਤ ਵਿਚਾਰ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਅਤੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਨੇ ਪ੍ਰੈਸ ਬਿਆਨ ਰਾਹੀ ਪ੍ਰਗਟ ਕੀਤੇ।ਕਾਲੀਆ ਨੇ ਕਿਹਾ ਕਿ ਟਾਂਡਾ ਵਿੱਚ ਜਿਸ ਤਰ੍ਹਾਂ ਨਾਲ ਗਊਮਾਤਾ ਦੀ ਵੱਡੀ ਗਿਣਤੀ ਵਿੱਚ ਹੱਤਿਆ ਕੀਤੀ ਗਈ ਹੈ,ਉਸਤੋਂ ਕਿਸੇ ਵੀ ਸ਼ਮੇ ਪੰਜਾਬ ਦਾ ਮਾਹੌਲ ਖ਼ਰਾਬ ਹੋਣ ਦਾ ਸੰਦੇਹ ਬਣਿਆ ਹੋਇਆ ਹੈ,ਜਿਸਦੇ ਲਈ ਸਰਕਾਰੀ ਤੰਤਰ ਪੂਰੀ ਤਰ੍ਹਾਂ ਨਾਲ ਜ਼ਿੰਮੇਦਾਰ ਹੈ,ਕਿਉਂਕਿ ਪੁਲਿਸ ਵਲੋਂ ਹੁਣ ਤੱਕ ਆਰੋਪੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਣਾ ਮਾਹੌਲ ਨੂੰ ਹੋਰ ਵੀ ਤਨਾਵ ਭੱਰਿਆ ਬਣਾ ਰਿਹਾ ਹੈ।ਕਾਲੀਆ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਅਸਮਾਜਿਕ ਅਨਸਰਾਂ ਤੇ ਨੁਕੇਲ ਕਸਨ ਲਈ ਸਖਤ ਤੋਂ ਸਖਤ ਕਾਰਵਾਈ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਦੀਪਕ ਮਦਾਨ ਨੇ ਕਿਹਾ ਕਿ ਗਊ ਹੱਤਿਆ ਦੀ ਰੋਕਥਾਮ ਨਾ ਹੋਣ ਦੇ ਕਾਰਨ ਪੰਜਾਬ ਸਮੇਤ ਪੁਰੇ ਜਿਲ੍ਹੇ ਦੇ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ਼ ਹੈ।ਜੰਲਧਰ-ਪਠਾਨਕੋਟ ਰੋਡ ਟਾਂਡਾ ਦੀ ਰੇਲਵੇ ਲਾਇਨਾਂ ਦੇ ਥੋੜ੍ਹੀ ਦੂਰ ਕਰੀਬ ਦੋ ਦਰਜਨ ਦੇ ਕਰੀਬ ਮਰਿਆ ਗਊਵੰਸ਼ ਅਤੇ ਪਿਜਰ ਸੂਟ੍ਹੇ ਜਾਣ ਦੀ ਸੂਚਨਾ ਮਿਲਦੇ ਹੀ ਪੰਜਾਬ ਸਮੇਤ ਕਪੂਰਥਲਾ ਦੇ ਹਿੰਦੂ ਸੰਗਠਨਾਂ ਵਿੱਚ ਰੋਸ਼ ਹੈ।ਦੀਪਕ ਮਦਾਨ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਸਰਕਾਰ ਬਣਦੇ ਹੀ ਕੁੱਝ ਅਸਮਾਜਿਕ ਅਨਸਰਾਂ ਵਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਅਜੇ ਸਰਕਾਰ ਬਣੀ ਹੀ ਨਹੀਂ ਹੈ ਕਿ ਟਾਂਡਾ ਵਿੱਚ ਕਰੀਬ 25 ਗਊਆਂ ਦੀ ਹੱਤਿਆ ਕਰਕੇ ਉਨ੍ਹਾਂ ਦਾ ਮਾਸ ਅਤੇ ਪਿਜਰ ਖੇਤਾਂ ਵਿੱਚ ਬਖੇਰ ਦਿੱਤਾ ਗਿਆ। ਸਵੇਰੇ ਉਕਤ ਪਿੰਡ ਦੇ ਲੋਕਾਂ ਨੇ ਜਦੋਂ ਸੂਚਨਾ ਦਿੱਤੀ ਤਾਂ ਪ੍ਰਸ਼ਾਸਨ ਹਰਕੱਤ ਵਿੱਚ ਆਇ

LEAVE A REPLY

Please enter your comment!
Please enter your name here