ਕਪੂਰਥਲਾ ਦੇ ਕਸਬਾ ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ ਦਾ ‘ਜਸਪਾਲ ਭੱਟੀ’ ਅਵਾਰਡ ਨਾਲ ਮੋਸਟ ਵੈਲਿੳਏਬਲ ਖਿਡਾਰੀ ਦੇ ਤੌਰ ਤੇ ਵਿਸ਼ੇਸ ਤੌਰ ਤੇ ਸਨਮਾਨ

0
145
ਕਪੂਰਥਲਾ ਦੇ ਕਸਬਾ ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ ਦਾ ‘ਜਸਪਾਲ ਭੱਟੀ’ ਅਵਾਰਡ ਨਾਲ ਮੋਸਟ ਵੈਲਿੳਏਬਲ ਖਿਡਾਰੀ ਦੇ ਤੌਰ ਤੇ ਵਿਸ਼ੇਸ ਤੌਰ ਤੇ ਸਨਮਾਨ
ਕਪੂਰਥਲਾ ਦੇ ਕਸਬਾ ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ ਦਾ ‘ਜਸਪਾਲ ਭੱਟੀ’ ਅਵਾਰਡ ਨਾਲ ਮੋਸਟ ਵੈਲਿੳਏਬਲ ਖਿਡਾਰੀ ਦੇ ਤੌਰ ਤੇ ਵਿਸ਼ੇਸ ਤੌਰ ਤੇ ਸਨਮਾਨ

Kapurthala(Gaurav Maria):ਈਡੀਅਟ ਕਲੱਬ ਵੱਲੋਂ ਪਦਮ ਭੂਸ਼ਣ ਜਸਪਾਲ ਭੱਟੀ ਦੇ ਜਨਮ ਦਿਨ ਨੂੰ ਸਮਰਪਿਤ 10ਵਾਂ ਜਸਪਾਲ ਭੱਟੀ ਐਵਾਰਡ ਸ਼ੋਅ ਪੰਜਾਬ ਨਾਟਸ਼ਾਲਾ ਸ਼੍ਰੀ ਅੰਮ੍ਰਿਤਸਰ ਵਿਖੇਂ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਐਵਾਰਡ ਸ਼ੋਅ ਦੇ ਮੁੱਖ ਆਯੋਜਕ ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਸ਼੍ਰੀ ਰਾਜਿੰਦਰ ਰਿਖੀ ‘ਈਡੀਅਟ’ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਸੀ ਜਿੰਨਾਂ ਨੇ ਸ਼ਟੇਜ ਦੀ ਸ਼ਰੀਅਤਾਂ ਕਰਦਿਆਂ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਇਹ ਐਵਾਰਡ -ਸ਼ੋਅ ਵੱਖ-ਵੱਖ ਖੇਤਰਾਂ ਵਿੱਚ ਬੁਲੰਦੀਆਂ ਹਾਸਲ ਕਰ ਚੁੱਕੀਆਂ ਸ਼ਖਸੀਅਤਾਂ ਲਈ ਕਰਵਾਇਆ ਜਾਂਦਾ ਹੈ।ਇਸ ਐਵਾਰਡ ਸ਼ੋਅ ਵਿਚ ਵਿਸ਼ੇਸ ਮਹਿਮਾਨ ਵਜੋਂ ਕਲੱਬ ਦੇ ਪੈਟਰਨ ਸ਼ੰਮੀ ਚੌਧਰੀ, ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਅਤੇ ਜਤਿੰਦਰ ਬਰਾੜ ਨੇ ਵਿਸ਼ੇਸ ਸਤਿੰਦਰ ਤੇ ਸ਼ਿਰਕਤ ਕੀਤੀ।ਅਤੇ ਸਾਰੇ ਹੀ ਐਵਾਰਡੀਆਂ ਨੂੰ ਨਾਟਸ਼ਾਲਾ ਦੇ ਮੇਨ ਗੇਟ ਤੋਂ ਢੋਲ ਦੇ ਨਾਲ ਆਡੀਟੋਰੀਅਮ ਤੱਕ ਲਿਜਾਇਆ ਗਿਆ ਅਤੇ ਫਿਰ ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਨੇ ਸਾਰੇ ਐਵਾਰਡੀਆਂ ਦਾ ਤਿਲਕ ਕਰਦੇ ਹੋਏ ਉਹਨਾਂ ਉਪਰ ਫੁੱਲਾਂ ਦੀ ਵਰਖਾ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਮੈਲੋਡੀਅਸ ਮਿਊਜਿਕ ਅਕੈਡਮੀ ਦੇ ਬੱਚਿਆਂ ਵੱਲੋਂ ਗਿਟਾਰ ਦੀ ਇਕ ਖੂਬਸੂਰਤ ਆਇਟਮ ਨਾਲ ਪੇਸ਼ ਕੀਤੀ ਗਈ।ਵਿਸ਼ੇਸ਼ ਮਹਿਮਾਨਾਂ ਨੇ ਇਸ ਵਾਰ ਦੇ ਚੁਣੇ ਗਏ ਐਵਾਰਡੀਆਂ ਨੂੰ ਸਨਮਾਨ ਚਿੰਨ੍ਹ ਅਤੇ ਫੁਲਕਾਰੀਆਂ ਦੇ ਨਾਲ ਉਚੇਚੇ ਤੋਰ ਤੇ ਸਨਮਾਨਿਤ ਕੀਤਾ। ਇਸ ਵਾਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਵਿਸ਼ਵ ਪ੍ਰਸਿੱਧ ਹਾਸ ਕਲਾਕਾਰ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਨੂੰ ਦਿੱਤਾ ਗਿਆ। ਅਤੇ ਹੋਰ ਐਵਾਰਡੀ ਜਿੰਨਾਂ ਚ’ ਆਰਟ ਪਰਮੋਟਰ ਪੰਡਿਤ ਕ੍ਰਿਸ਼ਨ ਦਵੇਸਰ, ਨਰਿਤਯ ਸਮਰਾਟ ਪ੍ਰਸਿੱਧ ਕਲਾਸੀਕਲ ਡਾਂਸਰ ਅਤੇ ਗਾਇਕ ਕੁਮਾਰ ਸ਼ਰਮਾ, ਕਲਮ ਦਾ ਧਨੀ ਨਾਮਵਰ ਸ਼ਾਇਰ ਦੇਵ ਦਰਦ, ਹੱਸਦਾ ਮੁੱਖੜਾ ਰਿਤਿਕਾ ਠਾਕੁਰ(ਚੰਬਾ), ਮੋਸਟ ਵੈਲਿਊਏਬਲ ਭੁਲੱਥ ਦਾ ਜੰਮਪਲ ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ, ਮਾਨਵਤਾ ਦੇ ਸੇਵਕ ਐਵਾਰਡ ਲਾਇਨਜ਼ ਕਲੱਬ ਰਈਆ ਬਿਆਸ ਨਾਈਟਸ ਨੂੰ ਡਿਸਟ੍ਰਿਕਟ 321-ਡੀ ਦੇ ਵਾਈਸ ਗਵਰਨਰ ਸੁਰਿੰਦਰਪਾਲ ਸੋਂਧੀ ਅਤੇ ਸੰਗੀਤ ਦੇ ਵਾਰਿਸ ਪ੍ਰਸਿੱਧ ਗਾਇਕ ਰੋਮੀ ਰੰਜਨ ਅਤੇ ਮਸਖ਼ਰੇ ਪੰਜਾਬ ਦੇ ਹਾਸਰਸ ਕਲਾਕਾਰ ਲਵਲੀ ਕੋਹਾਲੀ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਦਰਸ਼ਕਾਂ ਦੇ ਮੰਨੋਰੰਜਨ ਲਈ ਕੁਮਾਰ ਸ਼ਰਮਾ ਅਤੇ ਰੋਮੀ ਰੰਜਨ ਨੇ ਆਪਣੇ ਗੀਤਾਂ ਦੇ ਨਾਲ ਖੂਬ ਰੰਗ ਬੰਨਿਆਂ। ਹਾਸਰਸ ਕਲਾਕਾਰਾਂ ਵਿੱਚ ਲਵਲੀ ਕੋਹਾਲੀ, ਟਵਿਨ ਬ੍ਰਦਰਜ਼, ਮਿੰਟੂ ਪਾਹਵਾ ਨੇ ਵੀ ਕਾਮੇਡੀ ਕਰਕੇ ਹਸਾ ਹਸਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ। ਇਸ ਮੌਕੇ ਬੋਲਦੇ ਹੋਏ ਰਾਜਿੰਦਰ ਰਿਖੀ ਅਤੇ ਧਵਨੀ ਮਹਿਰਾ ਨੇ ਕਿਹਾ ਕਿ ਉਹਨਾਂ ਵੱਲੋਂ ਕਰਵਾਏ ਜਾਂਦੇ ਇਹਨਾਂ ਐਵਾਰਡਾਂ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚੋਂ ਅਤੇ ਵੱਖ-ਵੱਖ ਖੇਤਰਾਂ ਵਿਚੋਂ ਚੁਣ ਕੇ ਉਹਨਾਂ ਵਿਅਕਤੀਆਂ ਨੂੰ ਹੀ ਐਵਾਰਡ ਦਿਤੇ ਜਾਂਦੇ ਹਨ ਜਿਨਾਂ ਨੇ ਆਪਣੇ ਖੇਤਰ ਵਿਚ ਬਹੁਤ ਵਧੀਆ ਕਾਰਗੁਜਾਰੀ ਕੀਤੀ ਹੋਵੇ।ਸਟੇਜ ਸੰਚਾਲਨ ਚੰਬਾ ਤੋਂ ਆਈ ਹੋਈ ਅਦਾਕਾਰਾ ਰਿਤਿਕਾ ਠਾਕੁਰ ਅਤੇ ਕਲੱਬ ਦੇ ਪ੍ਰਧਾਨ ਰਾਜਿੰਦਰ ਰਿਖੀ ਨੇ ਬੜੀ ਬਾਖੂਬੀ ਨਾਲ ਨਿਭਾਈ। ਇਸ ਐਵਾਰਡ ਸ਼ੋਅ ਵਿਚ ਸਰ ਡਾਂਸ ਸਟੂਡੀਓ ਦੇ ਬੱਚਿਆਂ ਵੱਲੋਂ ਡਾਂਸ ਆਈਟਮਾ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ, ਸਾਵਨ ਮਦਾਨ, ਕੁਲਵਿੰਦਰ ਸਿੰਘ ਬੁੱਟਰ, ਸੁਮੀਤ ਕਾਲੀਆ, ਦੀਪਕ ਮਹਿਰਾ, ਕਾਰਤਿਕ ਰਿਖੀ, ਧੈਰਿਆ ਮਹਿਰਾ,ਯੁਵਰਾਜ ਰਾਣਾ ਆਦਿ ਨੇ ਵੀ ਇਸ ਸ਼ੋਅ ਨੂੰ ਨੇਪਰੇ ਚਾੜਣ ਲਈ ਵਿਸ਼ੇਸ਼ ਯੋਗਦਾਨ ਪਾਇਆ।

LEAVE A REPLY

Please enter your comment!
Please enter your name here