ਆਪ ਉਮੀਦਵਾਰ ਮੰਜੂ ਰਾਣਾ ਨੇ ਲੋਕਾਂ ਨੂੰ ਆਪ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ

0
448
ਆਪ ਉਮੀਦਵਾਰ ਮੰਜੂ ਰਾਣਾ ਨੇ ਲੋਕਾਂ ਨੂੰ ਆਪ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ
ਆਪ ਉਮੀਦਵਾਰ ਮੰਜੂ ਰਾਣਾ ਨੇ ਲੋਕਾਂ ਨੂੰ ਆਪ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ

Kapurthala(Gaurav Maria):ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਾਬਕਾ ਜੱਜ ਸ਼੍ਰੀਮਤੀ ਮੰਜੂ ਰਾਣਾ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਯਸ਼ਪਾਲ ਆਜ਼ਾਦ, ਰਾਜਵਿੰਦਰ ਸਿੰਘ ਧੰਨਾ, ਕਮਲਦੀਪ ਸਿੰਘ ਤੇ ਹੋਰਨਾਂ ਨਾਲ ਮਾਲ ਤੋਂ ਬੱਸ ਸਟੈਂਡ ਅਤੇ ਬੱਸ ਸਟੈੰਡ ਤੋਂ ਡੀਸੀ ਚੌਕ ਤੱਕ ਇੱਕ-ਇੱਕ ਦੁਕਾਨਦਾਰ ਵੀਰਾਂ, ਰਾਹਗੀਰਾਂ ਅਤੇ ਮਹਿਲਾਵਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਲਈ ਐਲਾਨੀਆਂ ਵੱਖ-ਵੱਖ ਵਰਗਾਂ ਲਈ ਗਰੰਟੀਆਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਸ਼੍ਰੀਮਤੀ ਮੰਜੂ ਰਾਣਾ ਨੇ ਕਪੂਰਥਲਾ ਦੇ ਲੋਕਾਂ ਨੂੰ ਇਕ ਵਾਰ ਮੌਕਾ ਦੇਣ ਲਈ ਆਖਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਕਪੂਰਥਲਾ ਦੇ ਲੋਕਾਂ ਨੇ ਕਾਂਗਰਸ, ਅਕਾਲੀ ਦਲ ਸਿਆਸੀ ਪਾਰਟੀਆਂ ਨੂੰ ਮੌਕਾ ਦਿੱਤਾ, ਇੱਕ ਵਾਰੀ ਆਪ ਨੂੰ ਵੀ ਸੇਵਾ ਕਰਨ ਦਾ ਮੌਕਾ ਦੇਕੇ ਵੇਖੋ। ਉਨ੍ਹਾਂ ਡੋਰ-ਟੂ-ਡੋਰ ਦੌਰਾਨ ਜਿੱਥੇ ਕੋਵਿਡ ਨਿਯਮਾਂ ਦਾ ਧਿਆਨ ਰੱਖਿਆ, ਉੱਥੇ ਹੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀ ਵੀ ਪਾਲਣਾ ਕੀਤੀ। ਉਨ੍ਹਾਂ ਲੋਕਾਂ ਨੂੰ ਪਾਰਟੀ ਦੀ ਨੀਤੀਆਂ ਅਤੇ ਗਰੰਟੀਆਂ ਵਾਲੇ ਪੰਫਲੈਟ ਵੀ ਵੰਡੇ।

LEAVE A REPLY

Please enter your comment!
Please enter your name here