ਯੁੱਧ ਨਸ਼ਿਆਂ ਵਿਰੁੱਧ ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਵਲੋਂ ਨਸ਼ਾ ਪ੍ਰਭਾਵਿਤ ਇਲਾਕਿਆਂ ‘ਚ ਵਿਸ਼ੇਸ਼ ਚੈਕਿੰਗ

01 ਮਾਰਚ

ਸੀਨੀਅਰ ਪੁਲਿਸ ਕਪਤਾਨ, ਲੁਧਿਆਣਾ (ਦਿਹਾਤੀ) ਡਾਕਟਰ ਅੰਕੁਰ ਗੁਪਤਾ, ਆਈ.ਪੀ.ਐਸ. ਵੱਲੋ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਵੱਲੋ, ਨਸ਼ਾ ਵੇਚਣ/ਸਪਲਾਈ ਕਰਨ ਵਾਲੇ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਕੇਲ ਕੱਸਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ।

ਇਸ ਅਪ੍ਰੇਸ਼ਨ ਦੌਰਾਨ ਕਰੀਬ 35 ਸ਼ੱਕੀ ਵਿਅਕਤੀਆਂ ਦੀ ਜਾਂਚ ਪੜਤਾਲ ਕੀਤੀ, ਕੁੱਲ 4 ਮੁਕੱਦਮੇ ਦਰਜ ਕੀਤੇ ਜਦਕਿ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੁਹਿੰਮ ਦੌਰਾਨ 2 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 90 ਨਸ਼ੀਲੀਆਂ ਗੋਲੀਆਂ 3 ਗਰਾਮ ਹੈਰੋਇਨ ਦੀ ਬਰਾਮਦਗੀ ਵੀ ਹੋਈ ਹੈ।

ਐਸ.ਐਸ.ਪੀ. ਗੁਪਤਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੁਧਿਆਣਾ (ਦਿਹਾਤੀ) ਅਧੀਨ ਪੈਂਦੇ ਨਸ਼ਾ ਪ੍ਰਭਾਵਿਤ ਪਿੰਡਾਂ/ਮੁਹੱਲਿਆਂ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਅਪਰੇਸ਼ਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਵਿਸ਼ੇਸ਼ ਟੀਮ ਜਿਸ ਵਿੱਚ ਇੱਕ ਐਸ.ਪੀ., ਤਿੰਨ ਡੀ.ਐਸ.ਪੀ. ਅਤੇ ਐਨ.ਜੀ.ਓ/ਈ.ਪੀ.ਓਜ ਸਮੇਤ ਕੁੱਲ 182 ਮੁਲਾਜ਼ਮ ਸ਼ਾਮਲ ਸਨ। ਵੱਖ-ਵੱਖ ਟੀਮਾਂ ਵੱਲੋਂ ਲੁਧਿਆਣਾ (ਦਿਹਾਤੀ) ਦੇ ਪਿੰਡਾਂ/ਮੁਹੱਲਿਆਂ ਦੀ ਘੇਰਾਬੰਦੀ ਕਰਕੇ ਠੋਸ ਨਾਕਾਬੰਦੀ ਕੀਤੀ ਗਈ।

ਇਸ ਆਪ੍ਰੇਸ਼ਨ ਦੌੌਰਾਨ ਪੁਲਿਸ ਪਾਰਟੀਆਂ ਵੱਲੋ ਥਾਣਾ ਸਿਟੀ ਜਗਰਾਂਉ ਦੇ ਮੁਹੱਲਾ ਗਾਂਧੀ ਨਗਰ, ਮੁਹੱਲਾ ਮਾਈਜੀਨਾ, ਮੁਹੱਲਾ ਰਾਣੀ ਵਾਲਾ ਖੂਹ, ਥਾਣਾ ਸਿੱਧਵਾਂ ਬੇਟ ਦੇ ਪਿੰਡ ਕੁੱਲ ਗਹਿਣਾ, ਥਾਣਾ ਦਾਖਾ ਦੇ ਪਰੇਮ ਨਗਰ, ਇੰਦਰਾ ਕਲੋਨੀ ਮੰਡੀ ਮੁੱਲਾਂਪੁਰ, ਥਾਣਾ ਸਿਟੀ ਰਾਏਕੋਟ ਦੇ ਮੁਹੱਲਾ ਗੁਰੂ ਨਾਨਕਪੁਰਾ, ਥਾਣਾ ਸਦਰ ਰਾਏਕੋਟ ਦੇ ਪਿੰਡ ਲੋਹਟਬੱਧੀ, ਰਛੀਨ, ਜੌਹਲਾਂ ਅਤੇ ਬੁਰਜ ਹਰੀ ਸਿੰਘ, ਥਾਣਾ ਹਠੂਰ ਦੇ ਪਿੰਡ ਹਠੂਰ ਦੀ ਚੈਕਿੰਗ ਕੀਤੀ ਗਈ ਹੈ।

ਇਸ ਤੋਂ ਇਲਾਵਾ ਅਪ੍ਰੇਸ਼ਨ ਦੌਰਾਨ ਮਾੜੇ ਕਿਰਦਾਰ ਵਾਲੇੇ/ਦੋਸ਼ੀਆਂ ਦੇ ਘਰਾਂ ਦੀ ਵੀ ਵਿਸ਼ੇਸ਼ ਤੌਰ ‘ਤੇ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਵਰਜਿਆ ਗਿਆ।

Leave a Reply

Your email address will not be published. Required fields are marked *