ਭੁਲੱਥ ਚ ਆਟੋ ਤੇ ਕਾਰ ਦਰਮਿਆਨ ਹੋਈ ਟੱਕਰ, 3 ਦੀ ਮੋਤ ਤੇ 9 ਜਖਮੀ

0
219
ਭੁਲੱਥ ਚ ਆਟੋ ਤੇ ਕਾਰ ਦਰਮਿਆਨ ਹੋਈ ਟੱਕਰ, 3 ਦੀ ਮੋਤ ਤੇ 9 ਜਖਮੀ
ਭੁਲੱਥ ਚ ਆਟੋ ਤੇ ਕਾਰ ਦਰਮਿਆਨ ਹੋਈ ਟੱਕਰ, 3 ਦੀ ਮੋਤ ਤੇ 9 ਜਖਮੀ

Kapurthala(Gaurav Maira):

ਬੀਤੀ ਰਾਤ ਭੁਲੱਥ ਵਿਖੇ ਬੇਗੋਵਾਲ ਤੋ ਜਲੰਧਰ ਨੂੰ ਜਾ ਰਹੇ ਆਟੋ ਰਿਕਸ਼ਾ ਦੀ ਕਾਰ ਦਰਮਿਆਨ ਟੱਕਰ ਹੋ ਜਾਣ ਨਾਲ ਆਟੋ ਚ ਬੈਠੇ 3 ਪਰਵਾਸੀ ਮਜ਼ਦੂਰਾਂ ਦੀ ਮੋਤ ਹੋ ਗਈ ਜਦਕਿ ਬਾਕੀ ਆਟੋ ਸਵਾਰ 9 ਮਜ਼ਦੂਰ ਭੁਲੱਥ ਤੇ ਜਲੰਧਰ ਦੇ ਹਸਪਤਾਲਾਂ ਵਿੱਚ ਜ਼ੇਰੇ ਇਲਾਜ਼ ਹਨ । ਭੁਲੱਥ ਪੁਲਿਸ ਨੇ ਕਾਰ ਚਾਲਕ ਨੂੰ ਗਿਰਫਤਾਰ ਕਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ । ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕੁਲਦੀਪ ਪਾਲ ਪੁੱਤਰ ਬਾਈ ਲਾਲ ਵਾਸੀ ਹਰਗੋਬਿੰਦ ਨਗਰ ਡਵੀਜ਼ਨ ਨੰਬਰ 6 ਜਲੰਧਰ ਨੇ ਦੱਸਿਆ ਕਿ ਉਹ ਆਪਣੇ 10 – 12 ਸਾਥੀਆਂ ਸਮੇਤ ਵੇਟਰ ਦਾ ਕੰਮ – ਕਾਰ ਕਰਦਾ ਹੈ ਅਤੇ ਉਹ ਮਿਤੀ ਬੀਤੀ 8 ਜਨਵਰੀ ਨੂੰ ਆਪਣੇ ਸਮੇਤ ਕੁੱਲ 12 ਆਦਮੀ ਲੈ ਕੇ ਵੇਟਰ ਦਾ ਕੰਮ ਕਰਨ ਲਈ ਕਸਬਾ ਬੇਗੋਵਾਲ ਦੇ ਰੈਸਟੋਰੇਟਾ ਵਿਖੇ ਆਪਣੇ ਆਟੋ ਰਿਕਸਾਂ ਨੰਬਰ ਪੀ ਬੀ 08–1287 ਤੇ ਆਇਆ ਸੀ ਅਤੇ ਰਾਤ ਵਕਤ 9.30 ਵਜੇ ਵਾਪਸ ਜਲੰਧਰ ਜ਼ਾਦੇ ਹੋਏ , ਜਦ ਮਹਾਰਾਜਾ ਪੈਲਸ ਭੁਲੱਥ ਕੋਲ ਜਿੱਥੇ ਸੜਕ ਤੇ ਮੇਰੇ ਵਾਲੀ ਸਾਈਡ ਸੀਵਰੇਜ਼ ਦਾ ਕੰਮ ਚੱਲਦਾ ਹੋਣ ਕਰਕੇ ਮਿੱਟੀ ਪੁੱਟੀ ਹੋਈ ਸੀ ਮਿੱਟੀ ਦੀ ਢੇਰੀ ਵੱਡੀ ਹੋਣ ਕਰਕੇ ਜਦ ਉਸਦੇ ਨੇੜੇ ਪੁੱਜਾ ਤਾ਼ ਅੱਗੇ ਤੋ ਇੱਕ ਬਹੁਤ ਹੀ ਤੇਜ ਰਫਤਾਰ ਸਾਹਮਣੇ ਕਰਤਾਰਪੁਰ ਸਾਈਡ ਤੋ ਉਕਤ ਦੋਸ਼ੀ ਹਰਪ੍ਰੀਤ ਸਿੰਘ ਆਪਣੀ ਆਪਣੀ ਐਕਸ ਯੂ ਵੀ ਕਾਰ ਨੰਬਰ ਡੀ ਐਲ -4 ਸੀ – ਐਨ ਬੀ -9718 ਤੇ ਆ ਰਿਹਾ ਸੀ ।

ਜਿਸਨੇ ਗਲਤ ਸਾਈਡ ਤੋ ਆਪਣੀ ਐਕਸ ਯੂ ਬੀ ਕਾਰ ਸਾਡੇ ਵਿੱਚ ਮਾਰੀ । ਜਿਸ ਨਾਲ ਮੇਰਾ ਆਟੋ ਰਿਕਸਾਂ ਪਲਟ ਗਿਆ ਅਤੇ ਸਾਨੂੰ ਲੋਕਾਂ ਨੇ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਭੁਲੱਥ ਪਹੁੰਚਾਇਆ , ਜਿੱਥੇ ਡਾਕਟਰਾਂ ਨੇ ਮੇਰੇ ਸਾਥੀ ਸੁਮਿਤ ਮਿਸ਼ਰਾ ਅਤੇ ਆਸ਼ੂਤੋਸ਼ ਉਰਫ ਸੋਨੂੰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਮੇਰੇ ਸਮੇਤ 05 ਸਾਥੀਆਂ ਨੂੰ ਜਖਮੀ ਹੋਣ ਕਾਰਨ ਸਿਵਲ ਹਸਪਤਾਲ ਭੁਲੱਥ ਦਾਖਲ ਕਰ ਲਿਆ ਗਿਆ ਅਤੇ 05 ਸਾਥੀਆ ਨੂੰ ਜਿਆਦਾ ਜ਼ਖਮੀ ਹੋਣ ਕਾਰਨ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ । ਇਸ ਸਬੰਧੀ ਜਾਣਕਾਰੀ ਅਨੁਸਾਰ ਜਖਮਾ ਦੀ ਤਾਬ ਨਾ ਝੱਲਦਿਆ ਉਸਦੇ ਇਕ ਹੋਰ ਸਾਥੀ ਮਨੀਸ਼ ਯਾਦਵ ਦੀ ਵੀ ਮੋਤ ਹੋ ਗਈ ਹੈ । ਇਸ ਹਾਦਸੇ ਦੋਰਾਨ ਖਬਰ ਲਿਖੇ ਜਾਣ ਤੱਕ 3 ਵੇਟਰਾਂ ਦੀ ਮੌਤ ਹੋਈ ਹੈ ।ਭੁਲੱਥ ਪੁਲਿਸ ਨੇ ਉਕਤ ਦੋਸ਼ੀ ਨੂੰ ਗਿਰਫਤਾਰ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ

LEAVE A REPLY

Please enter your comment!
Please enter your name here