ਗੁਰਜੀਤ ਸਿੰਘ ਗਿੱਲ ਨੂੰ ਲਗਾਇਆ ਮਾਰਕੀਟ ਕਮੇਟੀ ਦਾ ਚੇਅਰਮੈਨ

ਗੁਰਜੀਤ ਸਿੰਘ ਗਿੱਲ ਨੂੰ ਲਗਾਇਆ ਮਾਰਕੀਟ ਕਮੇਟੀ ਦਾ ਚੇਅਰਮੈਨ

ਲੁਧਿਆਣਾ, ਫਰਵਰੀ 25:
ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹਾਨਗਰ ਲੁਧਿਆਣਾ ਮਾਰਕੀਟ ਕਮੇਟੀ ਦੇ ਗੁਰਜੀਤ ਸਿੰਘ ਗਿੱਲ ਜੀ ਨੂੰ ਚੇਅਰਪਰਸਨ (ਚੇਅਰਮੈਨ ) ਨਿਯੁਕਤ ਕੀਤਾ ਗਿਆ ਹੈ। ਸ. ਗੁਰਜੀਤ ਸਿੰਘ ਗਿੱਲ ਪਹਿਲਾ ਗਮਾਡਾ ਮੋਹਾਲੀ ਦੇ ਮੈਂਬਰ  ਵੀ ਹਨ। ਉਨਾਂ ਦਾ ਮਾਰਕੀਟ ਕਮੇਟੀ ਦਾ ਚੇਅਰਪਰਸਨ ਦਾ ਐਲਾਨ ਹੋਣ ਤੋਂ ਬਾਅਦ ਵੱਖ ਵੱਖ ਸੰਸਥਾਵਾਂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਮੌਕੇ ਉਨਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਸੀਐਮ ਦਫਤਰ ਤੋਂ ਇਲਾਵਾ ਲੁਧਿਆਣਾ ਦੀ ਲੀਡਰਸ਼ਿਪ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਐਮਐਲਏ ਜੀਵਨ ਸਿੰਘ ਸੰਗੋਵਾਲ, ਐਮਐਲਏ ਮਦਨ ਲਾਲ ਬੱਗਾ, ਐਮਐਲਏ ਦਲਜੀਤ ਸਿੰਘ ਗਰੇਵਾਲ, ਐਮਐਲਏ ਕੁਲਵੰਤ ਸਿੰਘ ਸਿੱਧੂ, ਐਮਐਲਏ ਅਸ਼ੋਕ ਪਰਾਸਰ ਪੱਪੀ, ਐਮਐਲਏ ਰਜਿੰਦਰਪਾਲ ਕੌਰ ਛੀਨਾ, ਐਮਐਲਏ ਜਗਤਾਰ ਸਿੰਘ ਦਿਆਲਪੁਰਾ, ਅਮਨਦੀਪ ਸਿੰਘ ਮੋਹੀ ਚੇਅਰਮੈਨ ਮਾਰਕਫੈਡ, ਮੰਡੀ ਬੋਰਡ ਚੇਅਰਮੈਨ ਹਰਚੰਦ ਬਰਸਟ,ਸਰਨਪਾਲ ਸਿੰਘ ਮੱਕੜ ਚੇਅਰਮੈਨ ਜ਼ਿਲਾ ਯੋਜਨਾ ਬੋਰਡ, ਐਡਵੋਕੇਟ ਜਸਮਨ ਸਿੰਘ ਗਿੱਲ,ਜਗਤਾਰ ਦਿਆਲਪੁਰਾ,ਹਰਭੁਪਿੰਦਰ ਸਿੰਘ ਧਰੋੜ ਪ੍ਰਧਾਨ ਦਿਹਾਤੀ, ਪੁਨੀਤ ਸਾਹਨੀ, ਜੱਸੀ ਪੀਏ ਐਮਐਲਏ  ਸੰਗੋਵਾਲ, ਵਿਜੇ ਮੋਰੀਆ,ਦਸਮੇਸ਼ ਸਿੰਘ,ਵਿਕਾਸ ਜੈਸਵਾਲ ਅਤੇ ਹੋਰ ਪਾਰਟੀ ਦੇ ਵਲੰਟੀਅਰਾਂ ਵੱਲੋਂ ਵੱਲੋਂ ਵੀ ਵਧਾਈ ਦਿੱਤੀ ਗਈ।
ਇਸ ਮੌਕੇ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਮੈਂ ਬਹੁਤ ਧੰਨਵਾਦੀ ਹਾਂ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਤੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦਾ ਜਿਨਾਂ ਨੇ ਮੈਨੂੰ ਲੁਧਿਆਣਾ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਕੇ ਮਾਣ ਬਖਸ਼ਿਆ ਹੈ ਉਹਨਾਂ ਵੱਲੋਂ ਦਿੱਤੀ ਗਈ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਸਿਰਫ ਆਪਣੇ ਰਿਸ਼ਤੇਦਾਰ ਜਾਂ ਚਹੇਤਿਆਂ ਨੂੰ ਹੀ ਇੰਨੀ ਵੱਡੀ ਜਿੰਮੇਵਾਰੀ ਦਿੰਦੀਆਂ ਸਨ। ਪਰ ਇਸ ਵਾਰ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੇ ਇਕ ਆਮ ਘਰਾਂ ਦੇ ਆਮ ਵਰਕਰਾਂ ਨੂੰ ਇੰਨੀ ਵੱਡੀ ਜਿੰਮੇਵਾਰੀ ਦਿੱਤੀ ਹੈ।

Leave a Reply

Your email address will not be published. Required fields are marked *