2019 ਦੀਆਂ ਲੋਕ ਸਭਾ ਚੋਣਾਂ ਵਿੱਚ ਵਰਤੀਆਂ ਜਾਣਗੀਆਂ ਐਮ-3 ਮਾਡਲ ਦੀਆਂ ਨਵੀਆਂ ਵੋਟਿੰਗ ਮਸ਼ੀਨਾਂ

Spread the love
  •  
  •  
  •  
  •  

ਲੁਧਿਆਣਾ, (ਸੰਜੇ ਮਿੰਕਾ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ-2019 ਵਿੱਚ ਐਮ-3 ਮਾਡਲ ਦੀਆਂ ਨਵੀਆਂ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾਣੀ ਹੈ।ਜ਼ਿਲਾ ਲੁਧਿਆਣਾ ਵਿੱਚ ਵਰਤੀਆਂ ਜਾਣ ਵਾਲੀਆਂ ਐਮ-3 ਮਾਡਲ ਦੀਆਂ ਨਵੀਆਂ ਵੋਟਿੰਗ ਮਸ਼ੀਨਾਂ (6340 ਬੈਲਟ ਯੂਨਿਟ ਅਤੇ 3580 ਕੰਟਰੋਲ ਯੂਨਿਟ) ਬੀ.ਈ.ਐਲ.ਕੰਪਨੀ, ਬੰਗਲੌਰ ਤੋਂ ਪ੍ਰਾਪਤ ਹੋ ਚੁੱਕੀਆਂ ਹਨ। ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਬੀ.ਈ.ਐਲ. ਕੰਪਨੀ ਬੰਗਲੌਰ ਦੇ ਇੰਜੀਨੀਅਰਾਂ ਵੱਲੋਂ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ (ਜੋ ਕਿ ਪੀ.ਏ.ਯੂ.ਦੇ ਪ੍ਰੀਖਿਆ ਹਾਲ) ਵਿੱਚ ਬਣਾਇਆ ਗਿਆ ਹੈ, ਵਿਖੇ ਮਿਤੀ 14 ਜੁਲਾਈ, 2018 ਤੋਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਸੂਚਿਤ ਕਰਨ ਉਪਰੰਤ ਕੀਤੀ ਜਾ ਰਹੀ ਹੈ।ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਵਧੀਕ ਡਿਪਟੀ ਕਮਿਸ਼ਨਰ, ਖੰਨਾ (ਨੋਡਲ ਅਫ਼ਸਰ ਵੋਟਿੰਗ ਮਸ਼ੀਨਾਂ) ਅਤੇ ਐਕਸੀਅਨ, ਪੀ. ਡਬਲਿਊ. ਡੀ. (ਬੀ.ਐਂਡ.ਆਰ.) ਡਵੀਜਨ ਨੰ.1 , ਲੁਧਿਆਣਾ (ਸਹਾਇਕ ਨੋਡਲ ਅਫ਼ਸਰ ਵੋਟਿੰਗ ਮਸ਼ੀਨਾਂ)  ਦੀ ਦੇਖ-ਰੇਖ ਹੇਠ ਚੱਲ ਰਹੀ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੇ ਹੁਕਮਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਵਧੀਕ ਡਿਪਟੀ ਕਮਿਸ਼ਨਰ, ਖੰਨਾ, ਜਗਰਾਂਓ, ਸਹਾਇਕ ਕਮਿਸ਼ਨਰ (ਜਨਰਲ) ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੀ ਡਿਊਟੀ ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਦੇ ਕੰਮ ਨੂੰ ਰੋਜ਼ਾਨਾ ਚੈੱਕ ਕਰਨ ‘ਤੇ ਲਗਾਈ ਗਈ ਹੈ। ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਵੱਲੋਂ ਪੀ.ਏ.ਯੂ. ਵਿਖੇ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ ਵਿੱਚ ਵੋਟਿੰਗ ਮਸ਼ੀਨਾਂ ਦੀ ਫ਼ਸਟ ਲੈਵਲ ਚੈਕਿੰਗ ਦੇ ਕੰਮ ਦਾ ਨਿਰੀਖਣ ਕੀਤਾ ਗਿਆ। ਉਹਨਾਂ ਵੱਲੋਂ ਬੀ.ਈ.ਐਲ. ਕੰਪਨੀ ਦੇ ਇੰਜੀਨੀਅਰਾਂ ਵੱਲੋਂ ਵੋਟਿੰਗ ਮਸ਼ੀਨਾਂ ਦੀ ਚੈਕਿੰਗ ਦੇ ਕੰਮ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਕੀਤੇ ਜਾ ਰਹੇ ਕੰਮ ‘ਤੇ ਤਸੱਲੀ ਦਾ ਇਜ਼ਹਾਰ ਕੀਤਾ ਗਿਆ।


Spread the love
  •  
  •  
  •  
  •