11, 12 ਅਤੇ 17 ਜਨਵਰੀ ਨੂੰ ਲੋਕ ਭਲਾਈ ਲਈ ਉਲੀਕੀਆਂ ਸਕੀਮਾਂ ਅਤੇ ਸਵੱਛਤਾ ਅਭਿਆਨ ਬਾਰੇ ਕਰਵਾਏ ਜਾਣਗੇ ਜਾਗਰੂਕਤਾ ਪ੍ਰੋਗਰਾਮ

-ਵਿਦਿਆਰਥੀਆਂ ਦੇ ਸਵੱਛਤਾ ਮੁਹਿੰਮ ਨੂੰ ਦਰਸਾੳਂਦੇ ਪੋਸਟਰ ਮੁਕਾਬਲੇ ਵੀ ਕਰਵਾਏ ਜਾਣਗੇ

ਲੁਧਿਆਣਾ, ( ਹਰੀਸ਼ ਕੁਮਾਰ )-ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਾਰਤ ਸਰਕਾਰ ਦੇ ਅੰਮਿ੍ਰਤਸਰ ਸਥਿਤ ਫੀਲਡ ਆੳੂਟਰੀਚ ਬਿਓਰੋ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਰਕਾਰ ਵੱਲੋਂ ਲੋਕ ਭਲਾਈ ਲਈ ਉਲੀਕੀਆਂ ਸਕੀਮਾਂ ਅਤੇ ਸਵੱਛਤਾ ਅਭਿਆਨ ਬਾਰੇ ਜਾਗਰੂਕ ਕਰਨ ਲਈ ਤਿੰਨ ਤਰ੍ਹਾਂ ਦੇ ਪ੍ਰੋਗਰਾਮ ਜ਼ਿਲ੍ਹਾ ਲੁਧਿਆਣਾ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।  ਡਾ. ਸ਼ੇਨਾ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਨੇ ਇਹਨਾਂ ਪ੍ਰੋਗਰਾਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 11 ਜਨਵਰੀ ਨੂੰ ਯੂਥ, ਮਿਤੀ 12 ਜਨਵਰੀ ਨੂੰ ਸਿਹਤ ਅਤੇ ਮਿਤੀ 17 ਜਨਵਰੀ ਨੂੰ ਔਰਤਾਂ ਨਾਲ ਸਬੰਧਤ ਤਿੰਨ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ। ਉਹਨਾਂ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਜਨਵਰੀ ਨੂੰ ‘ਨੈਸ਼ਨਲ ਯੂਥ ਦਿਵਸ’ ਨਾਲ ਸਬੰਧਤ ਸਮਾਗਮ ਆਈ.ਟੀ.ਆਈ. ਕਾਲਜ (ਲੜਕੇ), ਗਿੱਲ ਰੋਡ ਵਿਖੇ ਆਯੋਜਿਤ ਕੀਤਾ ਜਾਵੇਗਾ। ਸਮਾਗਮ ਦੌਰਾਨ ਨੌਜਵਾਨਾਂ ਨੂੰ ਸਰਕਾਰ ਵੱਲੋਂ ਨੌਜਵਾਨਾਂ ਦੀ ਭਲਾਈ ਦੀ ਬਣਾਈਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਨੌਜਵਾਨਾਂ ਨੂੰ ਬੈਂਕਾਂ ਤੋਂ ਕਰਜ਼ੇ ਲੈ ਕੇ ਆਪਣਾ ਰੋਜ਼ਗਾਰ ਖੁਦ ਸ਼ੁਰੂ ਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ‘ਸਵੱਛ ਭਾਰਤ ਮਿਸ਼ਨ’ ਤਹਿਤ ਸ਼ਹਿਰ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਮਿਤੀ 12 ਜਨਵਰੀ ਨੂੰ ਸੀ.ਐਚ.ਸੀ. ਗੁਰੂਸਰ ਸੁਧਾਰ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਦੌਰਾਨ ਸਿਹਤ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਛੋਟੇ ਬੱਚਿਆਂ ਦੇ ਸਿਹਤ ਮੁਕਾਬਲੇ ਵੀ ਕਰਵਾਏ ਜਾਣਗੇ। ਬੱਚਿਆਂ ਅਤੇ ਉਹਨਾਂ ਪਰਿਵਾਰਾਂ ਨੂੰ ਸਰਟੀਫਿਕੇਟ ਅਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਪੋਸ਼ਣ ਅਭਿਆਨ, ਜਨ-ਔਸ਼ਧੀ ਅਤੇ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਸਿਹਤ ਨਾਲ ਸਬੰਧਤ ਪ੍ਰੋਗਰਾਮਾਂ ਨੂੰ ਯੋਜਨਾਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਇੱਕ ਨੋਡਲ ਅਫਸਰ ਵੀ ਨਿਯੁੱਕਤ ਕਰੇਗਾ। ਮਿਤੀ 17 ਜਨਵਰੀ ਨੂੰ ਦਾਣਾ ਮੰਡੀ ਗਿੱਲ ਰੋਡ ਬੈਕ ਸਾਈਡ ਅਰੋੜਾ ਪੈਲੇਸ ਵਿਖੇ ਆਯੋਜਿਤ ਸਮਾਗਮ ਦੌਰਾਨ ਸਰਕਾਰ ਵੱਲੋਂ ਔਰਤ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਆਪਣਾ ਨੋਡਲ ਅਫਸਰ ਨਿਯੁੱਕਤ ਕਰੇਗਾ। ਮਹਿਲਾਵਾਂ ਅਤੇ ਬੱਚਿਆਂ ਨਾਲ ਸਬੰਧਤ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਉਜਵਲ ਯੋਜਨਾ, ਬੇਟੀ-ਬਚਾਓ ਬੇਟੀ ਪੜਾਓ, ਸੁਕੰਨਿਆ ਸਮਰਿਧੀ ਯੋਜਨਾ ਤੋਂ ਇਲਾਵਾ ਹੋਰ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹਨਾਂ ਪ੍ਰੋਗਰਾਮਾਂ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ ਅਤੇ ਕੋਈ ਵੀ ਇਹਨਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਜਾਵੇ। ਫੀਲਡ ਪਬਲਸਿਟੀ ਅਫ਼ਸਰ ਸ੍ਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਵੱਛਤਾ ਮੁਹਿੰਮ ਨੂੰ ਦਰਸਾਂੳਂਦੇ ਪੋਸਟਰ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਗਰ-ਨਿਗਮ ਦੇ ਸਹਿਯੋਗ ਨਾਲ ਸਵੱਛਤਾ ਬਾਰੇ ਜਾਗਰੂਕ ਕਰਨ ਲਈ ‘ਸਵੱਛ ਭਾਰਤ ਮਿਸ਼ਨ’ ਤਹਿਤ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *