ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹਰ ਸ਼ਨੀਵਾਰ ਲੱਗੇਗਾ ਸੈਲਫ ਹੈਲਪ ਗੁਰੱਪਾਂ ਵੱਲੋਂ ਬਾਜ਼ਾਰ

-ਪਹਿਲਾ ਬਾਜ਼ਾਰ ਕੱਲ ਤੋਂ ਹੋਵੇਗਾ ਸ਼ੁਰੂ

ਲੁਧਿਆਣਾ, ( ਹਰੀਸ਼ ਕੁਮਾਰ ) – ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਆਈ.ਏ.ਐਸ, ਡਿਪਟੀ ਕਮਿ਼ਸਨਰ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਡਾ. ਸ਼ੇਨਾ ਅਗਰਵਾਲ, ਆਈ.ਏ.ਐਸ ਵਧੀਕ ਡਿਪਟੀ ਕਮਿਸਨਰ (ਵਿਕਾਸ), ਲੁਧਿਆਣਾ ਵੱਲੋ ਜਿਲ੍ਹੇ ਦੇ ਵਿਕਾਸ ਨਾਲ ਸਬੰਧਿਤ ਵਿਭਾਗ ਜੋ ਕਿ ਪੇਂਡੂ ਖੇਤਰ ਵਿੱਚ ਸੈਲਫ ਹੈਲਪ ਗਰੁੱਪ ਸਥਾਪਿਤ ਕਰਕੇ ਆਪਣੇ ਹੱਥੀ ਸਮਾਨ ਤਿਆਰ ਕਰਦੇ ਹਨ, ਵੱਲੋ ਤਿਆਰ ਕੀਤੇ ਸਮਾਨ ਨੂੰ ਬਿਨਾ ਕਿਸੇ ਮਿਡਲਮੈਨ ਤੋ  ਸਿੱਧਾ ਗ੍ਰਾਹਕਾਂ ਨੂੰ ਉਪਲੱਬਧ ਕਰਵਾਉਣ ਲਈ ਉਹਨ੍ਹਾ ਦੇ ਮਾਰਕਿੰਗ ਦੇ ਸਥਾਨ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ,ਮਿੰਨੀ ਸਕੱਤਰੇਤ ਲੁਧਿਆਣਾ ਦੀ ਨਵੀ ਬਣੀ ਪਾਰਕਿੰਗ ਵਿਖੇ ਸਿਰਫ ਹਰੇਕ ਸ਼ਨੀਵਾਰ ਵਾਲੇ ਦਿਨ ਸਵੇਰੇ 11 ਤੋ 4 ਵਜੇ ਤੱਕ ਮਿਤੀ 09-3-2019 ਤੋ ਸੁਰੂ ਕੀਤਾ ਜਾ ਰਿਹਾ ਹੈ। ਇਸ ਬਜਾਰ ਵਿੱਚ ਜਿਲ੍ਹੇ ਦੇ ਵਿਕਾਸ ਨਾਲ ਸਬੰਧਿਤ ਵਿਭਾਗ ਦੇ ਰਜਿਸਟਰਡ ਸੈਲਫ ਹੈਲਪ ਗਰੁੱਪ ਜਿਵੇ ਕਿ ਡੀ.ਆਰ.ਡੀ.ਏ, ਨਾਬਾਰਡ, ਐਨ.ਆਰ.ਐਲ.ਐਮ, ਖੇਤੀਬਾੜੀ ਵਿਭਾਗ  ਆਦਿ ਗਰੁੱਪ ਸਮੂਲਿਅਤ ਕਰਨਗੇ, ਜਿਸ ਸਬੰਧੀ ਏ.ਡੀ.ਸੀ(ਡੀ) ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਆਤਮਾ ਸਕੀਮ ਤਹਿਤ ਰਜਿਸਟਰਡ ਸੈਲਫ ਹੈਲਪ ਗਰੁੱਪ ਜੋ ਕਿ ਹਰੇਕ ਐਤਵਾਰ ਆਤਮਾ ਕਿਸਾਨ ਬਜਾਰ ਵਿੱਚ ਭਾਗ ਲੈਦੇ ਹਨ ਉਹ ਵੀ ਸ਼ਨੀਵਾਰ ਨੂੰ ਵਿਸ਼ੇਸ਼ ਤੌਰ ‘ਤੇ ਇਸ ਬਜ਼ਾਰ ਦਾ ਹਿੱਸਾ  ਬਣਨਗੇ।

Leave a Reply

Your email address will not be published. Required fields are marked *