ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਲਈ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜਿਆ ਨੇਪਰੇ

Spread the love
  •  
  •  
  •  
  •  

*ਜ਼ਿਲੇ ਵਿੱਚ ਕੁੱਲ 60.42 ਫੀਸਦੀ ਹੋਇਆ ਮਤਦਾਨ
*22 ਸਤੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ
*ਪੋਲਿੰਗ ਅਮਲੇ ਨੂੰ 20 ਸਤੰਬਰ ਦੀ ਛੁੱਟੀ ਦਾ ਐਲਾਨ
ਕਪੂਰਥਲਾ, 19 ਸਤੰਬਰ :
ਜ਼ਿਲੇ ਵਿਚ ਅੱਜ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਵੋਟਾਂ ਦਾ ਕੰਮ ਨਿਰਵਿਘਨ ਅਤੇ ਅਮਨ-ਅਮਾਨ ਨਾਲ ਨੇਪਰੇ ਚੜ ਗਿਆ ਅਤੇ ਜ਼ਿਲੇ ਵਿਚ ਕੁੱਲ 60.42 ਫੀਸਦੀ ਪੋਲਿੰਗ ਹੋਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਈ ਪੋਲਿੰਗ ਦੌਰਾਨ ਬਲਾਕ ਕਪੂਰਥਲਾ ਵਿਖੇ 57.51 ਫੀਸਦੀ ਮਤਦਾਨ ਹੋਇਆ। ਇਸੇ ਤਰਾਂ ਬਲਾਕ ਨਡਾਲਾ ਵਿਖੇ 61.08 ਫੀਸਦੀ, ਬਲਾਕ ਢਿਲਵਾਂ ਵਿਖੇ 62 ਫੀਸਦੀ, ਬਲਾਕ ਸੁਲਤਾਨਪੁਰ ਲੋਧੀ ਵਿਖੇ 60.58 ਅਤੇ ਬਲਾਕ ਫਗਵਾੜਾ ਵਿਖੇ 60.96 ਫੀਸਦੀ ਪਲਿੰਗ ਹੋਈ। ਉਨਾਂ ਦੱਸਿਆ ਕਿ ਜ਼ਿਲੇ ਵਿਚ ਸਵੇਰੇ 10 ਵਜੇ ਤੱਕ 16 ਫੀਸਦੀ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਦੁਪਹਿਰ 12 ਵਜੇ ਤੱਕ ਮਤਦਾਨ 29 ਫੀਸਦੀ ਅਤੇ ਦੁਪਹਿਰ 2 ਵਜੇ ਤੱਕ 42 ਫੀਸਦੀ ਹੋ ਗਿਆ। ਸ੍ਰੀ ਤਇਅਬ ਨੇ ਦੱਸਿਆ ਕਿ ਉਨਾਂ ਖ਼ੁਦ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਨਾਲ ਸਾਂਝੇ ਤੌਰ ‘ਤੇ ਕਈ ਬੂਥਾਂ ਦਾ ਜਾਇਜ਼ਾ ਲਿਆ। ਉਨਾਂ ਦੱਸਿਆ ਕਿ ਬੈਲਟ ਬਕਸਿਆਂ ਨੂੰ ਗਿਣਤੀ ਕੇਂਦਰਾਂ ‘ਤੇ ਬਣਾਏ ਗਏ ਸਟਰਾਂਗ ਰੂਮਾਂ ਵਿਚ ਹਿਫ਼ਾਜ਼ਤ ਨਾਲ ਰਖਵਾ ਦਿੱਤਾ ਗਿਆ ਹੈ, ਜਿਥੇ 22 ਸਤੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਨਾਂ ਮਤਦਾਨ ਅਮਲ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਸਮੂਹ ਅਧਿਕਾਰੀਆਂ, ਸਮੁੱਚੇ ਚੋਣ ਅਮਲੇ ਅਤੇ ਅਮਨ-ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨਾਂ ਸ਼ਾਂਤਮਈ ਚੋਣਾਂ ਲਈ ਜ਼ਿਲੇ ਦੇ ਸੂਝਵਾਨ ਵੋਟਰਾਂ ਦਾ ਧੰਨਵਾਦ ਵੀ ਕੀਤਾ।
ਚੋਣ ਅਮਲੇ ਨੂੰ 20 ਸਤੰਬਰ ਦੀ ਛੁੱਟੀ :
ਜ਼ਿਲਾ ਚੋਣ ਅਫ਼ਸਰ ਸ੍ਰੀ ਮੁਹੰਮਦ ਤਇਅਬ ਨੇ ਚੋਣ ਡਿਊਟੀ ‘ਤੇ ਲਗਾਏ ਗਏ ਸਟਾਫ ਨੂੰ ਕੱਲ ਮਿਤੀ 20 ਸਤੰਬਰ ਦੀ ਛੁੱਟੀ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਕਿ ਜੋ ਅਧਿਕਾਰੀ/ਕਰਮਚਾਰੀ ਚੋਣ ਡਿਊਟੀ ‘ਤੇ ਨਹੀਂ ਸਨ, ਉਹ ਆਮ ਦੀ ਤਰਾਂ ਆਪਣੀ ਡਿਊਟੀ ਨਿਭਾਉਣਗੇ।


Spread the love
  •  
  •  
  •  
  •