ਵੇਰਕਾ ਨੇ ਖੀਰ ਦੀ ਇੱਕ ਕਿਲੋਗ੍ਰਾਮ ਪੈਕਿੰਗ ਵੀ ਬਾਜ਼ਾਰ ਵਿੱਚ ਉਤਾਰੀ

ਲੁਧਿਆਣਾ, ( ਹਰੀਸ਼ ਕੁਮਾਰ )-ਆਪਣੇ ਵੱਖ-ਵੱਖ ਉਤਪਾਦਾਂ ਨਾਲ ਲੋਕਾਂ ਵਿੱਚ ਪ੍ਰਵਾਨ ਚੜਨ ਵਾਲੇ ਅਦਾਰੇ ਵੇਰਕਾ ਵੱਲੋਂ ਹੁਣ ਖੀਰ ਦੀ ਇੱਕ ਕਿਲੋਗ੍ਰਾਮ ਦੀ ਪੈਕਿੰਗ ਵੀ ਬਾਜ਼ਾਰ ਵਿੱਚ ਉਤਾਰ ਦਿੱਤੀ ਗਈ ਹੈ। ਵੇਰਕਾ ਲੁਧਿਆਣਾ ਡੇਅਰੀ ਵਿਖੇ ਇੱਕ ਕਿਲੋਗ੍ਰਾਮ ਦੀ ਪੈਕਿੰਗ ਵਿੱਚ ਖੀਰ ਦੀ ਵਿਕਰੀ ਦਾ ਸ਼ੁੱਭ ਆਰੰਭ ਸਮੂਹ ਬੋਰਡ ਆਫ ਡਾਇਰੈਕਟਰਜ਼ ਵੱਲੋਂ ਕੀਤਾ ਗਿਆ। ਇਸ ਮੌਕੇ ਵੇਰਕਾ ਲੁਧਿਆਣਾ ਡੇਅਰੀ ਦੇ ਜਨਰਲ ਮੈਨੇਜਰ ਸ੍ਰੀ ਬੀ. ਆਰ. ਮਦਾਨ ਨੇ ਦੱਸਿਆ ਕਿ ਇਸ ਪੈਕਿੰਗ ਨੂੰ ਮਾਰਕੀਟ ਵਿੱਚ ਉਤਾਰਨ ਨਾਲ ਗ੍ਰਾਹਕਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਕੈਟਰਿੰਗ, ਢਾਬਿਆਂ, ਹੋਟਲਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੇਰਕਾ ਵੱਲੋਂ ਖੀਰ ਦੇ 100 ਗਰਾਮ ਅਤੇ 200 ਗਰਾਮ ਦੀਆਂ ਪੈਕਿੰਗਾਂ ਪਹਿਲਾਂ ਬਾਜ਼ਾਰ ਵਿੱਚ ਲੋਕਾਂ ਵੱਲੋਂ ਬਹੁਤ ਉਤਸ਼ਾਹ ਨਾਲ ਖਰੀਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਵੇਰਕਾ ਲੁਧਿਆਣਾ ਡੇਅਰੀ ਵੱਲੋਂ ਉੱਚ ਗੁਣਵੱਤਾ ਵਾਲੇ ਦੱੁਧ ਅਤੇ ਦੁੱਧ ਪਦਾਰਥ ਖਪਤਕਾਰਾਂ ਲਈ ਉਪਲੱਬਧ ਕਰਾਏ ਜਾ ਰਹੇ ਹਨ, ਜਿਸ ’ਤੇ ਖਪਤਕਾਰਾਂ ਨੂੰ ਪੂਰਨ ਵਿਸ਼ਵਾਸ਼ ਹੈ। ਇਸ ਮੌਕੇ ਸ੍ਰੀ ਭੁਪਿੰਦਰ ਸਿੰਘ (ਚੇਅਰਮੈਨ), ਸ੍ਰੀ ਧਰਮਜੀਤ ਸਿੰਘ (ਡਾਇਰੈਕਟਰ), ਸ੍ਰੀ ਕੁਲਵੀਰ ਸਿੰਘ (ਡਾਇਰੈਕਟਰ), ਸ੍ਰੀ ਗੁਰਚਰਨ ਸਿੰਘ (ਡਾਇਰੈਕਟਰ), ਸ੍ਰੀ ਜਗਦੀਪ ਸਿੰਘ (ਡਾਇਰੈਕਟਰ), ਸ੍ਰੀ ਹਰਪ੍ਰੀਤ ਸਿੰਘ (ਡਾਇਰੈਕਟਰ), ਸ੍ਰੀਮਤੀ ਗੁਰਮੀਤ ਕੌਰ (ਡਾਇਰੈਕਟਰ), ਸ੍ਰੀ ਜਗਤਾਰ ਸਿੰਘ (ਸਾਬਕਾ ਡਾਇਰੈਕਟਰ), ਸ੍ਰੀ ਜਗਜੀਤ ਸਿੰਘ (ਸਾਬਕਾ ਡਾਇਰੈਕਟਰ), ਸ੍ਰੀ ਰਾਜ ਕੁਮਾਰ ਜਨਰਲ ਮੈਨੇਜਰ ਵੇਰਕਾ ਜਲੰਧਰ ਡੇਅਰੀ, ਸ੍ਰੀ ਐੱਸ. ਅਤਰੀ ਸੀਨੀਅਰ ਮੈਨੇਜਰ ਅਤੇ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *