ਲੜਕਿਆਂ ਦੇ ਫੁੱਟਬਾਲ ਫਾਈਨਲ ਮੁਕਾਬਲਿਆਂ ਵਿੱਚ ਪਿੰਡ ਚਕਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

-ਲੜਕੀਆਂ ਦੇ ਜੂਡੋ ਮੁਕਾਬਲਿਆਂ ਵਿੱਚ ਅਮਨਦੀਪ ਕੌਰ ਖਾਲਸਾ ਕਾਲਜ ਫਾਰ ਵਿਮੈਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ  


ਲੁਧਿਆਣਾ,( ਹਰੀਸ਼ ਕੁਮਾਰ ) – ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪੁਰਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜਿਲਾ ਪੱਧਰੀ ਮੁਕਾਬਲੇ (ਲੜਕੇ-ਲੜਕੀਆਂ) ਅੰਡਰ-੨੫ ਵਿੱਚ ਵੱਖ-ਵੱਖ 17 ਖੇਡਾਂ ਜਿਵੇਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਟੇਬਲ ਟੈਨਿਸ, ਫੁੱਟਬਾਲ, ਕਬੱਡੀ, ਖੋਹ ਖੋਹ, ਜੂਡੋ, ਜਿਮਨਾਸਟਿਕ, ਕੁਸਤੀ, ਵਾਲੀਬਾਲ, ਹਾਕੀ, ਹੈਂਡਬਾਲ, ਬਾਕਸਿੰਗ, ਤੈਰਾਕੀ ਅਤੇ ਵੇਟ ਲਿਫਟਿੰਗ ਅਤੇ ਰੋਲਰ ਸਕੇਟਿੰਗ ਦੇ ਮੁਕਾਬਿਲਆਂ ਦਾ ਸਮਾਪਤੀ ਸਮਾਰੋਹ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਂਕੇ ਮੁੱਖ ਮਹਿਮਾਨ ਡਾ ਮੁਕਤੀ ਗਿੱਲ, ਪ੍ਰਿੰਸੀਪਲ, ਖਾਲਸਾ ਕਾਲਜ ਫਾਰ ਵਿਮੈਨ, ਸਿਵਲ ਲਾਈਨ, ਲੁਧਿਆਣਾ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਸਕੀਮ ਕੀਤੇ ਅਤੇ ਖੇਡਾਂ ਪ੍ਰਤੀ ਉਤਸਾਹਿਤ ਕਰਕੇ ਖੇਡਾਂ ਅਤੇ ਜਿੰਦਗੀ ਵਿੱਚ ਅਨੁਸਾਸਨ ਦੀ ਮਹੱਤਤਾ ਦੱਸੀ।  ਇਸ ਅਵਸਰ ‘ਤੇ ਜਿਲਾ ਖੇਡ ਅਫਸਰ, ਸ਼੍ਰੀ ਰਵਿੰਦਰ ਸਿੰਘ ਜੀ ਨੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਟੂਰਨਾਮੈਂਂਟ ਅੰਡਰ-14, ਅੰਡਰ-18 ਅਤੇ ਅੰਡਰ-25 ਖਿਡਾਰੀਆਂ ਦੀ ਵੱਧ ਰਹੀ ਸ਼ਮੂਲੀਅਤ ਨੂੰ ਦੇਖਦੇ ਹੋਏ ਖੁਸ਼ੀ ਜਤਾਈ ਅਤੇ ਭਵਿੱਖ ਵਿੱਚ ਵੀ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਰੁਚੀ ਦਿਖਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਮੂਹ ਕੋਚ ਵੀ ਸਾਮਲ ਸਨ। ਜਿਲਾ ਖੇਡ ਅਫਸਰ ਨੇ ਦੱਸਿਆ ਕਿ ਆਖਰੀ ਦਿਨ ਖੋਹ-ਖੋਹ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ  ਕੋਚਿੰਗ ਸੈਂਟਰ ਜਵਾਹਰ ਨਗਰ ਲੁਧਿਆਣਾ ਨੇ ਪਹਿਲਾ, ਅਜ਼ਾਦ ਕਲੱਬ ਪਮਾਲ ਨੇ ਦੂਜਾ ਅਤੇ ਜਵਾਹਰ ਨਗਰ ਕੈਂਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਪਿੰਡ ਗਾਲਿਬ ਕਲਾਂ ਨੇ ਪਹਿਲਾ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਨੇ ਦੂਜਾ ਅਤੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਖਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੰਨਾ ਨੇ ਦੂਜਾ ਅਤੇ ਰੋਹਾਨ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਕੀ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਪਹਿਲਾ, ਮਾਲਵਾ ਹਾਕੀ ਅਕੈਡਮੀ ਨੇ ਦੂਜਾ ਅਤੇ ਪਿੰਡ ਘਵੱਦੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਖਾਲਸਾ ਕਾਲਜ਼ ਫਾਰ ਵਿਮੈਨ ਸਿਵਲ ਲਾਈਨ ਲੁਧਿਆਣਾ ਨੇ ਪਹਿਲਾ, ਸਰਕਾਰੀ ਕਾਲਜ਼ ਲੜਕੀਆਂ ਲੁਧਿਆਣਾ ਨੇ ਦੂਜਾ ਅਤੇ ਕਾਮਨ ਹਾਕੀ ਕੋਚਿੰਗ ਸੈਂਟਰ ਖਾਲਸਾ ਕਾਲਜ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਕਬੱਡੀ (ਨੈਸ਼ਨਲ ਸਟਾਈਲ) ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਯੁਵਕ ਸੇਵਾਵਾਂ ਅਤੇ ਸਪੋਰਟਸ ਕਲੱਬ ਸਰੀਂਹ ਨੇ ਪਹਿਲਾ, ਸੰਤ ਈਸਰ ਸਿੰਘ ਜੀ ਕਬੱਡੀ ਕਲੱਬ, ਰਾੜਾ ਸਾਹਿਬ ਘਲੋਟੀ ਨੇ ਦੂਜਾ ਅਤੇ ਬਾਬਾ ਮਨੋਹਰ ਦਾਸ ਕਬੱਡੀ ਕਲੱਬ ਪਿੰਡ ਹੇਡੋਂ, ਕੋਟਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਗਰਲਜ ਕਾਲਜ ਸਿੱਧਵਾਂ ਖੁਰਦ ਨੇ ਪਹਿਲਾ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਨੇ ਦੂਜਾ ਅਤੇ ਪਿੰਡ ਖਾਸੀ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀਏਯੂ ਨੇ ਪਹਿਲਾ, ਪੀਏਯੂ, ਲੁਧਿਆਣਾ ਨੇ ਦੂਜਾ ਅਤੇ ਸਰਕਾਰੀ ਕਾਲਜ ਲੜਕੇ, ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਅਮ੍ਰਿੰਤ ਇੰਡੋ ਕੈਨੇਡੀਅਨ ਸਕੂਲ, ਲਾਦੀਆਂ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀਏਯੂ ਨੇ ਦੂਜਾ ਅਤੇ ਪੀਏਯੂ ਲੁਧਿਆਣਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਡੋ ਲੜਕੀਆਂ ਦੇ ਮੁਕਾਬਲਿਆਂ ਵਿੱਚ 48 ਕਿਲੋਗ੍ਰਾਮ ਵਿੱਚ ਅਮਨਦੀਪ ਕੌਰ (ਖਾਲਸਾ ਕਾਲਜ ਫਾਰ ਵਿਮੈਨ) ਨੇ ਪਹਿਲਾ, ਕਿਰਨਦੀਪ ਕੌਰ ਨੇ ਦੂਜਾ ,ਅੰਜਲੀ (ਸਰਕਾਰੀ ਕਾਲਜ ਲੜਕੀਆਂ) ਅਤੇ ਸਮੇਸਟਾ (ਗੁਰੂ ਨਾਨਕ ਖਾਲਸਾ ਕਾਲਜ ) ਨੇ ਤੀਜਾ ਸਥਾਨ 52 ਕਿਲੋਗ੍ਰਾਮ ਵਿੱਚ ਜਗਬੀਰ ਕੌਰ (ਖਾਲਸਾ ਕਾਲਜ ਫਾਰ ਵੂਮੈਨ ਸਿਵਲ ਲਾਈਨ) ਨੇ ਪਹਿਲਾ, ਮੋਨਾ (ਖਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨ) ਨੇ ਦੂਜਾ, ਆਰਤੀ (ਮਾਧੋਪੁਰੀ) ਅਤੇ ਸ਼ਗੁਨ (ਸਰਕਾਰੀ ਕਾਲਜ ਲੜਕੀਆਂ) ਨੇ ਤੀਜਾ ਸਥਾਨ 57 ਕਿਲੋਗ੍ਰਾਮ ਵਿੱਚ  ਦੀਪਸਿਖਾ (ਲਾਅ ਕਾਲਜ) ਨੇ ਪਹਿਲਾ, ਸੋਨਮ (ਮਾਸਟਰ ਤਾਰਾ ਸਿੰਘ ਕਾਲਜ) ਨੇ ਦੂਜਾ, ਸਪਨਾ (ਸਰਕਾਰੀ ਕਾਲਜ ਲੜਕੀਆ) ਅਤੇ ਅੰਜੂ ਬਾਲਾ (ਖਾਲਸਾ ਕਾਲਜ ਲੁਧਿਆਣਾ) ਨੇ ਤੀਜਾ ਸਥਾਨ; 63 ਕਿਲੋਗ੍ਰਾਮ ਵਿੱਚ – ਕਾਜਲ (ਖਾਲਸਾ ਕਾਲਜ ਲੁਧਿਆਣਾ) ਨੇ ਪਹਿਲਾ, ਪ੍ਰਿੰਸ ਕੁਮਾਰੀ (ਖਾਲਸਾ ਕਾਲਜ ਫਾਰ ਵੂਮੈਨ) ਨੇ ਦੂਜਾ, ਮਨਪ੍ਰੀਤ ਕੌਰ (ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ) ਅਤੇ ਨੀਤੂ (ਮਾਸਟਰ ਤਾਰਾ ਸਿੰਘ ਕਾਲਜ) ਨੇ ਤੀਜਾ ਸਥਾਨ; 70 ਕਿਲੋਗ੍ਰਾਮ ਵਿੱਚ ਪ੍ਰਿਆ (ਰਾਮਗੜੀਆ ਗਰਲਜ ਕਾਲਜ) ਨੇ ਪਹਿਲਾ, ਪ੍ਰਭਸਿਮਰਨ (ਗੁਰੂ ਨਾਨਕ ਸਟੇਡੀਅਮ)  ਨੇ ਦੂਜਾ, ਅਮਨਦੀਪ ਕੌਰ (ਸਰਕਾਰੀ ਕਾਲਜ ਲੜਕੀਆਂ) ਅਤੇ ਅੰਜਲੀ (ਮਾਸਟਰ ਤਾਰਾ ਸਿੰਘ ਕਾਲਜ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਮੁਕਾਬਲਿਆਂ ਵਿੱਚ 60 ਕਿਲੋਗ੍ਰਾਮ ਵਿੱਚ ਪਾਰਸ (ਇਟਰਨੈਸਨਲ ਪਬਲਿਕ ਸਕੂਲ) ਨੇ ਪਹਿਲਾ, ਨਿਤੇਸ (ਗਿੱਲਾਂ) ਨੇ ਦੂਜਾ, ਸੋਨੂੰ (ਆਈ ਅਤੇ ਨਿਤੇਸ (ਸੇਖੇਵਾਲ) ਨੇ ਤੀਜਾ ਸਥਾਨ; 66 ਕਿਲੋਗ੍ਰਾਮ ਵਿੱਚ ਨੀਲ ਕਮਲ (ਸਮਿਟਰੀ ਰੋਡ) ਨੇ ਪਹਿਲਾ, ਸੁਭਕੀਰਤ (ਨਿਊ ਜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਤੈਰਾਕੀ ਲੜਕਿਆਂ ਦੇ 50 ਮੀਟਰ ਬਟਰਫਲਾਈ ਦੇ ਮੁਕਾਬਲਿਆਂ ਵਿੱਚ ਜਸਪ੍ਰੀਤ ਸਿੰਘ (ਪੀਏਯੂ ਕਾਲਜ ਖੰਨਾ) ਨੇ ਪਹਿਲਾ, ਮਾਲਵਿੰਦਰ ਸਿੰਘ (ਪੀਏਯੂ) ਨੇ ਦੂਜਾ ਅਤੇ ਅਰਹਮ ਰਤਨ (ਪੀਏਯੂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਬੈਕ ਸਟਰੋਕ ਲੜਕਿਆਂ ਵਿੱਚ ਪ੍ਰਭਜੋਤ ਸਿੰਘ (ਏਐਸ ਕਾਲਜ ਖੰਨਾ)ਨੇ ਪਹਿਲਾ, ਦਕਸ਼ਿਨਾ (ਐਮਸੀਪੂਲ) ਨੇ ਦੂਜਾ ਅਤੇ ਮਾਲਵਿੰਦਰ ਸਿੰਘ (ਪੀਏਯੂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।  200 ਮੀਟਰ ਫਰੀ ਸਟਾਈਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਅਨਮੋਲ ਜਿੰਦਲ (ਐਮਸੀਪੂਲ) ਨੇ ਪਹਿਲਾ, ਅਨਮੋਲ ਕਪੂਰ (ਐਮਸੀਪੂਲ) ਨੇ ਦੂਜਾ ਅਤੇ ਰਾਜਵੀਰ ਸਿੰਘ (ਏਐਸ ਕਾਲਜ ਖੰਨਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚ ਚੇਸ਼ਟਾ ਭਾਟੀਆ (ਏਐਸ ਕਾਲਜ ਖੰਨਾ) ਨੇ ਪਹਿਲਾ, ਈਸਾ ਸਰਮਾ (ਐਮਸੀਪੂਲ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। 4*100 ਮੀਟਰ ਫਰੀ ਸਟਾਈਲ ਰਿਲੇਅ ਲੜਕਿਆਂ ਵਿੱਚ ਪੀਏਯੂ ਨੇ ਪਹਿਲਾ, ਏਐਸ ਖੰਨਾ ਨੇ ਦੂਜਾ ਅਤੇ ਐਮਸੀਪੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ । 4*100 ਮੀਟਰ ਮੈਡਲੇ ਰਿਲੇਅ ਵਿੱਚ ਏਐਸ ਖੰਨਾ ਨੇ ਪਹਿਲ, ਐਮਸੀ ਪੂਲ ਨੇ ਦੂਜਾ ਅਤੇ ਪੀਏਯੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਕਸਿੰਗ ਲੜਕਿਆਂ ਦੇ ਮੁਕਾਬਲਿਆਂ ਵਿੱਚ 46-49 ਕਿਲੋਗ੍ਰਾਮ ਵਿੱਚ ਪ੍ਰਥਮ ਵਰਮਾ (ਖੰਨਾ) ਨੇ ਪਹਿਲਾ, ਦੀਪਕ ਕੁਮਾਰ (ਨੀਚੀ ਮੰਗਲੀ) ਨੇ ਦੂਜਾ, ਰਵੀ ਲਾਲਕਾ (ਖੰਨਾ) ਅਤੇ ਗੁਰਵੀਰ ਸਿੰਘ (ਮਾਣਕੀ) ਨੇ ਤੀਜਾ ਸਥਾਨ 49-52 ਕਿਲੋਗ੍ਰਾਮ ਵਿੱਚ ਸਨੀ ਵਿਜ (ਖੰਨਾ) ਨੇ ਪਹਿਲਾ, ਕਰਨਦੀਪ ਸਿੰਘ (ਖੰਨਾ) ਨੇ ਦੂਜਾ ਸਥਾਨ, 52-56 ਕਿਲੋਗ੍ਰਾਮ ਵਿੱਚ ਪ੍ਰਭੂ (ਖੰਨਾ) ਨੇ ਪਹਿਲਾ, ਵਿਸਾਲ (ਖੰਨਾ) ਨੇ ਦੂਜਾ, ਰਘਬੀਰ ਸਿੰਘ (ਖੰਨਾ) ਅਤੇ ਕਰਨਪਰੀਤ ਸਿੰਘ (ਖੰਨਾ) ਨੇ ਤੀਜਾ ਸਥਾਨ, 56-60 ਕਿਲੋਗ੍ਰਾਮ (ਚਕਰ) ਨੇ ਤੀਜਾ ਸਥਾਨ, 60-64 ਕਿਗ੍ਰਾ ਵਿੱਚ ਮਨਪ੍ਰੀਤ ਸਿੰਘ (ਖੰਨਾ) ਨੇ ਪਹਿਲਾ, ਇੰਦਰਜੀਤ ਸਿੰਘ (ਚਕਰ) ਨੇ ਦੂਜਾ , ਇੰਦਰਜੀਤ ਸਿੰਘ (ਖੰਨਾ) ਅਤੇ ਰਾਹੀ (ਸ਼ਾਹੀ ਸਪੋਰਟਸ ਕਾਲਜ ਸਮਰਾਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਪਿੰਡ ਚਕਰ ਨੇ ਪਹਿਲਾ, ਪਿੰਡ ਜੱਸੀਆਂ ਨੇ ਦੂਜਾ ਅਤੇ ਯੂਥ ਕਲੱਬ ਜੱਸੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *