ਲੋਕ ਸਭਾ ਚੋਣਾਂ ਦੌਰਾਨ 50 ਹਜ਼ਾਰ ਤੋਂ 10 ਲੱਖ ਦੀ ਰਾਸ਼ੀ ਨਾਲ ਲੈ ਕੇ ਚੱਲਣ ਸਮੇਂ ਦਸਤਾਵੇਜ ਹੋਣੇ ਜਰੂਰੀ-ਜ਼ਿਲਾ ਚੋਣ ਅਫਸਰ

Thnkq -10 ਲੱਖ ਤੋਂ ਵੱਧ ਰਕਮ ਮਿਲਣ ਅਤੇ ਦਸਤਾਵੇਜ ਹੋਣ ਉਤੇ ਵੀ ਇਨਕਮ ਟੈਕਸ ਵਿਭਾਗ ਨੂੰ ਸੌਂਪੀ ਜਾਵੇਗੀ ਜਾਂਚ


ਲੁਧਿਆਣਾ, ( ਸੰਜੇ ਮਿੰਕਾ )- ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਇੱਥੇ ਬਚੱਤ ਭਵਨ ਵਿਖੇ ਰਾਜਨੀਤਿਕ ਪਾਰਟੀਆਂ, ਹੋਟਲ/ਮੈਰਿਜ਼ ਪੈਲੇਸ ਮਾਲਕਾਂ ਅਤੇ ਹੋਰਾਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ ਅਤੇ ਸਾਰਿਆਂ ਨੂੰ ਇਸ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਕੋਈ ਵੀ ਵਿਅਕਤੀ 50 ਹਜ਼ਾਰ ਰੁਪਏ ਤੱਕ ਦੀ ਰਕਮ ਬਿਨਾਂ ਦਸਤਾਵੇਜ/ਸਬੂਤ ਦੇ ਆਪਣੇ ਨਾਲ ਲੈ ਕੇ ਚੱਲ ਸਕਦਾ ਹੈ ਅਤੇ 50 ਹਜ਼ਾਰ ਤੋਂ 10 ਲੱਖ ਰੁਪਏ ਤੱਕ ਦੀ ਰਕਮ ਨਾਲ ਲੈ ਕੇ ਚੱਲਣ ਲਈ ਲੌਂੜੀਂਦੇ ਦਸਤਾਵੇਜ/ਸਬੂਤ ਹੋਣ ਲਾਜ਼ਮੀ ਹਨ। ਉਹਨਾਂ ਦੱਸਿਆ ਕਿ ਕਿਸੇ ਵਿਅਕਤੀ ਕੋਲੋ 10 ਲੱਖ ਤੋਂ ਵਧੇਰੇ ਰਕਮ ਮਿਲਣ ‘ਤੇ ਇਸ ਦੀ ਜਾਂਚ ਇਨਕਮ ਟੈਕਸ ਵਿਭਾਗ ਨੂੰ ਸੌਂਪੀ ਜਾਵੇਗੀ, ਭਾਵੇਂ ਕਿ ਵਿਅਕਤੀ ਕੋਲ ਰਕਮ ਸਬੰਧੀ ਲੌੜੀਂਦੇ ਦਸਤਾਵੇਜ/ਸਬੂਤ ਵੀ ਹੋਣ। ਉਹਨਾਂ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਨੇ ਰੈਲੀ/ਸਮਾਗਮ ਕਰਵਾਉਣਾ ਹੈ, ਤਾਂ ਇਸ ਸਬੰਧੀ ਉਮੀਦਵਾਰ/ਹੋਟਲ ਜਾਂ ਮੈਰਿਜ਼ ਪੈਲੇਸ ਮਾਲਕ/ਪਾਰਟੀ ਕੋਲ ਜ਼ਿਲਾ ਪ੍ਰਸ਼ਾਸ਼ਨ ਦੀ ਪ੍ਰਵਾਨਗੀ ਹੋਣੀ ਜਰੂਰੀ ਹੈ। ਜ਼ਿਲਾ ਚੋਣ ਅਫਸਰ ਨੇ ਹੋਟਲ/ਮੈਰਿਜ਼ ਪੈਲੇਸ ਮਾਲਕਾਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਜੇਕਰ ਉਹਨਾਂ ਪਾਸ ਰਾਜਨੀਤਿਕ ਪਾਰਟੀ ਜਾਂ ਉਹਨਾਂ ਦਾ ਨੁਮਾਇੰਦਾ ਰੈਲੀ/ਜਲਸਾ ਕਰਨ ਲਈ ਆਉਂਦਾ ਹੈ ਤਾਂ ਉਸ ਦੀ ਬੁਕਿੰਗ ਪਰਚੀ ਕੱਟੀ ਜਾਵੇ, ਜਿਸ ਦੇ ਅਧਾਰ ‘ਤੇ ਪ੍ਰਵਾਨਗੀ ਜਾਰੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਰੈਲੀ ਆਦਿ ਦੀ ਪ੍ਰਵਾਨਗੀ ਅਪਲਾਈ ਕਰਨ ਦੇ 24 ਘੰਟਿਆਂ ਵਿੱਚ ਜਾਰੀ ਕੀਤੀ ਜਾਵੇਗੀ ਅਤੇ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਹਰ ਸਮਾਗਮ/ਰੈਲੀ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਜਰੂਰੀ ਹੋਵੇਗੀ ਅਤੇ ਪ੍ਰਵਾਨਗੀ ਸਰਟੀਫਿਕੇਟ ਉਮੀਦਵਾਰ/ਹੋਟਲ ਜਾਂ ਮੈਰਿਜ਼ ਪੈਲੇਸ ਮਾਲਕ/ ਰਾਜਨੀਤਿਕ ਪਾਰਟੀ ਪਾਸ ਹੋਣਾ ਜਰੂਰੀ ਹੈ। ਉਹਨਾਂ ਦੱਸਿਆ ਕਿ ਜੇਕਰ ਪ੍ਰਵਾਨਗੀ ਤੋਂ ਬਗੈਰ ਰੈਲੀ/ਜਲਸਾ ਕੀਤਾ ਜਾਂਦਾ ਹੈ ਜਾਂ ਰੈਲੀ/ਜਲਸਾ ਹੋਣ ਤੋਂ ਬਾਅਦ ਪ੍ਰਵਾਨਗੀ ਲਈ ਜਾਂਦੀ ਹੈ ਤਾਂ ਇਸ ਨੂੰ ਗੈਰ-ਕਾਨੂੰਨੀ ਮੰਨਿਆ ਜਾਵੇਗਾ। ਜ਼ਿਲਾ ਚੋਣ ਅਫਸਰ ਨੇ ਹੋਟਲ/ਮੈਰਿਜ਼ ਪੈਲੇਸ ਮਾਲਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਆਪਣੇ ਹੋਟਲ/ਮੈਰਿਜ਼ ਪੈਲੇਸ ਦੀ ਹਦੂਦ ਅੰਦਰ ਕੋਈ ਵੀ ਗੈਰ-ਕਾਨੂੰਨੀ ਗਤੀਵਿਧੀ ਨਹੀਂ ਹੋਣ ਦੇਣਗੇ, ਜਿਵੇਂ ਕਿ ਸ਼ਰਾਬ ਜਾਂ ਚੋਣ ਲਭਾਊ ਵਸਤੂਆਂ ਦੀ ਵੰਡ ਆਦਿ ਗੈਰ-ਕਾਨੂੰਨੀ ਮੰਨੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਹੋਟਲ/ਮੈਰਿਜ਼ ਪੈਲੇਸ ਮਾਲਕ ਚੋਣ ਖਰਚ ਸਬੰਧੀ ਵੇਰਵੇ ਜ਼ਿਲਾ ਪ੍ਰਸ਼ਾਸ਼ਨ ਦੀ ਈ-ਮੇਲ ldh0gmail.com ‘ਤੇ ਪਾਉਣਗੇ। ਉਹਨਾਂ ਇਹ ਵੀ ਦੱਸਿਆ ਕਿ ਸ਼ਰਾਬ ਬਿਨਾਂ ਬਿੱਲ/ਪਰਮਿਟ ਤੋਂ ਇੱਕ ਥਾਂ ਤੋਂ ਦੂਸਰੀ ਥਾਂ ‘ਤੇ ਨਹੀਂ ਲਿਜਾਈ ਜਾ ਸਕੇਗੀ, ਭਾਵੇਂ ਕਿ ਇਸ ਦੀ ਵਰਤੋਂ ਵਿਆਹ-ਸ਼ਾਦੀ ਆਦਿ ਲਈ ਕੀਤੀ ਜਾਣੀ ਹੋਵੇ ਅਤੇ ਇਸ ਦੇ ਖਰਚੇ ਦਾ ਵੇਰਵਾ ਜ਼ਿਲਾ ਚੋਣ ਅਫਸਰ/ਅਬਜਰਬਰ/ਏ.ਆਰ.ਓ ਕੋਲ ਦਰਜ਼ ਕਰਵਾਉਣਾ ਜਰੂਰੀ ਹੋਵੇਗਾ। ਉਹਨਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਇਸ਼ਤਿਹਾਰ ਆਦਿ ਛਪਵਾਉਣ ਲਈ ਇਸ ਦੀ ਪ੍ਰਵਾਨਗੀ ਅਤੇ ਸਰਟੀਫਿਕੇਸ਼ਨ ਜ਼ਿਲਾ ਪੱਧਰੀ ਐਮ.ਸੀ.ਐਮ.ਸੀ. ਕਮੇਟੀ ਤੋਂ ਲੈਣੀ ਜਰੂਰੀ ਹੋਵੇਗੀ। ਉਹਨਾਂ ਦੱਸਿਆ ਕਿ ਜੇਕਰ ਕਿਸੇ ਪਾਰਟੀ ਦਾ ਨੁਮਾਇੰਦਾ ਇਸ਼ਤਿਹਾਰ ਆਦਿ ਛਪਵਾਉਣ ਲਈ ਪ੍ਰਿੰਟਿੰਗ ਪ੍ਰੈਸ ਪਾਸ ਜਾਂਦਾ ਹੈ ਤਾਂ ਉਹ ਜ਼ਿਲਾ ਪੱਧਰੀ ਕਮੇਟੀ ਵੱਲੋਂ ਜਾਰੀ ਪ੍ਰਵਾਨਗੀ ਦੇ ਨਾਲ-ਨਾਲ ਉਮੀਦਵਾਰ ਵੱਲੋਂ ਜਾਰੀ ਅਧਿਕਾਰਤ ਪੱਤਰ ਪੇਸ਼ ਕਰੇਗਾ। ਉਹਨਾਂ ਦੱਸਿਆ ਕਿ ਉਮੀਦਵਾਰ ਵੱਲੋਂ ਕਾਗਜ਼ ਦਾਖਲ ਕਰਨ ਦੇ ਸਮੇਂ ਤੋਂ ਖਰਚਾ ਉਸ ਦੇ ਖਾਤੇ ਵਿੱਚ ਬੁੱਕ ਕੀਤਾ ਜਾਵੇਗਾ ਅਤੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਇਹ ਖਰਚਾ ਪਾਰਟੀ ਦੇ ਖਾਤੇ ਵਿੱਚ ਬੁੱਕ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਰਾਤ 10.00 ਵਜੇ ਤੋਂ ਲੈ ਕੇ ਸਵੇਰੇ 6.00 ਵਜੇ ਤੱਕ ਸਪੀਕਰ ਆਦਿ ਚਲਾਉਣ ‘ਤੇ ਪਾਬੰਦੀ ਰਹੇਗੀ। ਉਹਨਾਂ ਦੱਸਿਆ ਕਿ ਹਰ ਤਰਾਂ ਦੀ ਰਾਜਨੀਤਿਕ ਗਤੀਵਿਧੀ ਲਈ ਅਗਾਂਊ ਪ੍ਰਵਾਨਗੀ ਲੈਣੀ ਜਰੂਰੀ ਹੋਵੇਗੀ।

Leave a Reply

Your email address will not be published. Required fields are marked *