ਲੁਧਿਆਣਾ ਵਿਖੇ ਮੈਰੀਟੋਰੀਅਸ ਸਟਾਫ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ

ਲੁਧਿਆਣਾ (जसप्रीत )
ਅੱਜ ਲੁਧਿਆਣਾ ਵਿਖੇ ਮੈਰੀਟੋਰੀਅਸ ਸਟਾਫ ਯੂਨੀਅਨ ਪੰਜਾਬ ਦੀ ਇਕੱਤਰਤਾ ਹੋਈ ਜਿਸ ਵਿੱਚ ਸਾਰੇ ਯੂਨੀਅਨ ਮੈਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਚ ਇਹ ਫੈਸਲਾ ਲਿਆ ਗਿਆ ਕਿ ਸੁਸਾਇਟੀ ਵੱਲੋਂ ਸਮੇਂ ਸਮੇਂ ਤੇ ਸਟਾਫ ਨੂੰ ਤੰਗ ਪ੍ਰੇਸਾਨ ਕਰਨ ਵਾਲੀਆਂ ਨੀਤੀਆਂ ਦਾ ਸਖਤ ਵਿਰੋਧ ਕੀਤਾ ਜਾਵੇਗਾ ।ਪਿਛਲੇ ਦਿਨੀ ਸੁਸਾਇਟੀ ਵੱਲੋ ਅਧਿਆਪਕਾਂ ਉੱਪਰ ਥੋਪਿਆ
ਗਏ ਟੈਸਟ ਦਾ ਸਖਤ ਸਬਦਾ ਚ ਵਿਰੋਧ ਕੀਤਾ ਗਿਆ । ਜਿਸ ਵਜੋਂ ਅਧਿਆਪਕਾ ਨੇ ਇਸ ਟੈਸਟ ਦਾ ਬਾਈਕਾਟ ਕੀਤਾ ਤੇ ਬਾਈਕਾਟ ਦੇ ਨਤੀਜੇ ਵੱਜੋ ਸਾਰੇ ਅਧਿਆਪਕਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਜਿਸ ਦਾ ਯੂਨੀਅਨ ਵਿਰੋਧ ਕਰਦੀ ਹੈ । ਤੇ ਇਸ ਦੇ ਵਿਰੋਧ ਵਜੋਂ ਯੂਨੀਅਨ ਵੱਲੋਂ ਪਿਛਲੇ ਦਿਨਾ ਚ ਸਿੱਖਿਆ ਮੰਤਰੀ ਤੋ ਇਸ ਮਸਲੇ ਚ ਮੀਟਿੰਗ ਮੰਗਣ ਸਬੰਧੀ ਯਤਨ ਕੀਤੇ ਗਏ ਪਰ ਕੋਈ ਪੁਖਤਾ ਜਵਾਬ ਨਾ ਮਿਲਣ ਕਰਕੇ ਯੂਨੀਅਨ ਨੇ ਇਹ ਫੈਸਲਾ ਕੀਤਾ ਹੈ ਕਿ ਸੰਗਰੂਰ ਵਿਖੇ 25 ਅਗਸਤ ਨੂੰ ਇਹਨਾ ਸਕੂਲਾ ਦਾ ਸਟਾਫ ਯੂਨੀਅਨ ਦੀ ਅਗਵਾਈ ਵਿੱਚ ਸੁਸਾਇਟੀ ਵੱਲੋ ਕੀਤੀਆਂ ਜਾ ਰਹੀਆਂ ਧੱਕੇਸਾਹੀਆਂ ਦੇ ਖਿਲਾਫ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਰੋਸ ਮੁਜਾਹਰਾ ਕਰਦਿਆਂ ਮੰਗ ਪੱਤਰ ਦੇਵੇਗਾ ਕਿ ਅਧਿਆਪਕਾ ਨੂੰ ਜਾਰੀ ਕੀਤੇ ਨੋਟਿਸ ਤੁਰੰਤ ਰੱਦ ਕੀਤੇ ਜਾਣ ਤੇ ਅਧਿਆਪਕਾ ਨੂੰ ਸਿੱਖਿਆ ਵਿਭਾਗ ਚ ਰੈਗੁਲਰ ਕੀਤਾ ਜਾਵੇ । ਇਸ ਸਮੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ , ਬਲਜੀਤ ਸਿੰਘ, ਸੁਖਜੀਤ ਸਿੰਘ , ਹਰਜਿੰਦਰ ਸਿੰਘ , ਬ੍ਰਿਕਮ ਸਿੰਘ , ਅਮਰੀਸ ਸਰਮਾ,ਹਰਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਹਾਜਿਰ ਸਨ

Leave a Reply

Your email address will not be published. Required fields are marked *