ਲੁਧਿਆਣਾ ਵਿਖੇ ਪੇਂਡੂ ਸਵੈ-ਸਹਾਇਤਾ ਸਮੂਹਾਂ ਲਈ ‘ਨਿਵੇਕਲਾ ਬਾਜ਼ਾਰ’ ਦੀ ਸ਼ੁਰੂਆਤ

-ਹੱਥ ਕਿਰਤੀਆਂ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ-ਵਧੀਕ ਡਿਪਟੀ ਕਮਿਸ਼ਨਰ (ਵ)

ਲੁਧਿਆਣਾ, ( ਹਰੀਸ਼ ਕੁਮਾਰ )-ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹੱਥ ਕਿਰਤੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਪੇਂਡੂ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਵਿਕਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਰੇਕ ਸ਼ਨਿਚਰਵਾਰ ‘ਨਿਵੇਕਲਾ ਬਾਜ਼ਾਰ’ ਲਗਾਇਆ ਜਾਇਆ ਕਰੇਗਾ। ਇਸ ਪਹਿਲੇ ਬਾਜ਼ਾਰ ਦੀ ਅੱਜ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਸ਼ੁਰੂਆਤ ਕਰਵਾਈ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਅਗਰਵਾਲ ਨੇ ਇਹ ਹੱਥ ਕਿਰਤੀ ਆਪਣੇ ਹੱਥਾਂ ਨਾਲ ਸਮਾਨ ਤਾਂ ਤਿਆਰ ਕਰ ਲੈਂਦੇ ਹਨ ਪਰ ਮਾਰਕੀਟਿੰਗ ਅਤੇ ਬਾਜ਼ਾਰੀਕਰਨ ਦੇ ਸੀਮਤ ਸਾਧਨ ਹੋਣ ਕਾਰਨ ਇਨ੍ਹਾਂ ਨੂੰ ਵੇਚਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ। ਇਸੇ ਕਰਕੇ ਪ੍ਰਸ਼ਾਸਨ ਵੱਲੋਂ ਹਰੇਕ ਸਨਿਚਰਵਾਰ ਨੂੰ ਮਾਰਕੀਟਿੰਗ ਦਾ ਸਾਧਨ ਮੁਹੱਈਆ ਕਰਵਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ, ਇਸ ਨਾਲ ਇਨ੍ਹਾਂ ਹੱਥ ਕਿਰਤੀਆਂ ਨੂੰ ਬਹੁਤ ਲਾਭ ਹੋਵੇਗਾ। ਇਹ ਬਾਜ਼ਾਰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਗਾਇਆ ਜਾਇਆ ਕਰੇਗਾ। ਸ੍ਰੀ ਅਵਤਾਰ ਸਿੰਘ ਸਹਾਇਕ ਪ੍ਰੋਜੈਕਟ ਅਫਸਰ (ਐਮ) ਡੀ.ਆਰ.ਡੀ.ਏ, ਵੱਲੋਂ ਦੱਸਿਆ ਗਿਆ ਕਿ ਇਹਨਾ ਗਰੁੱਪਾਂ ਲਈ ਉਚੇਚੇ ਤੌਰ ’ਤੇ ਡੀ.ਆਰ.ਡੀ.ਏ ਅਧੀਨ ਫਿਲਹਾਲ 9 ਕਨੌਪੀਆਂ ਤਿੰਨ ਰੰਗਾਂ ਦੀਆਂ ਉਹਨਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਨੂੰ ਦਿਖਾਉਂਦੀਆਂ ਫਲੈਕਸਾਂ ਰਾਹੀਂ ਬਣਵਾਈਆਂ ਗਈਆਂ ਹਨ। ਸ੍ਰੀ ਜਸਪ੍ਰੀਤ ਸਿੰਘ ਖੇੜਾ, ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋਂ ਦੱਸਿਆ ਗਿਆ ਕਿ ਉਹ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਗਵਰਨਿੰਗ ਬੋਰਡ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਧੰਨਵਾਦੀ ਹਨ, ਜਿਹਨਾਂ ਨੇ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਆਤਮਾ ਕਿਸਾਨ ਬਾਜ਼ਾਰ ਦੇ ਮੈਂਬਰਾਂ ਅਤੇ ਆਤਮਾ ਸਕੀਮ ਅਧੀਨ ਰਜਿਸਟਰਡਰ ਸੈੱਲਫ ਹੈੱਲਪ ਗਰੁੱਪਾਂ ਨੂੰ ਇਸ ਕਿਸਾਨ ਬਾਜ਼ਾਰ ਦਾ ਹਿੱਸਾ ਬਣਾਇਆ ਹੈ। ਸ੍ਰੀ ਪ੍ਰਵੀਨ ਭਾਟੀਆ, ਡੀ.ਡੀ.ਐੱਮ, ਨਬਾਰਡ ਵੱਲੋਂ ਦੱਸਿਆ ਗਿਆ ਕਿ ਨਬਾਰਡ ਵੱਲੋਂ ਪਹਿਲਾਂ ਵੀ ਸੈੱਲਫ ਹੈੱਲਪ ਗਰੁੱਪਾਂ ਨੂੰ ਸਹਿਸੋਗ ਦਿੱਤਾ ਜਾਂਦਾ ਰਿਹਾ ਹੈ ਅਤੇ ਅੱਗੇ ਤੋਂ ਵੀ ਨਿਰੰਤਰ ਸਹਿਯੋਗ ਦਿੱਤਾ ਜਾਂਦਾ ਰਹੇਗਾ। ਇਸ ਮੌਕੇ ਡੀ.ਆਰ.ਡੀ.ਏ, ਐਨ.ਆਰ.ਐਲ.ਐਮ, ਆਤਮਾ ਅਤੇ ਨਬਾਰਡ ਅਧੀਨ ਰਜਿਸਟਰਡ  ਸੈੱਲਪ ਹੈੱਲਪ ਗਰੁੱਪਾਂ ਜਿਸ ਵਿੱਚ ਆਈਲੈਕਸ ਸੈੱਲਪ ਹੈੱਲਪ ਗਰੁੱਪ, ਗੁਰੂ ਅਰਜਨ ਦੇਵ ਸੈੱਲਫ ਹੈੱਲਪ ਗਰੁੱਪ, ਸ਼ਾਂਤੀ ਸੈੱਲਫ ਹੈੱਲਪ ਗਰੁੱਪ, ਭੂਮੀ ਸੈੱਲਫ ਹੈੱਲਪ ਗਰੁੱਪ, ਪੰਜਾਬ ਨੇਟਿਵ ਸੀਡ ਗਰੋਵਰ ਸੈੱਲਫ ਹੈੱਲਪ ਗਰੁੱਪ, ਪ੍ਰੋਗਰੈਸਿਵ ਫਾਰਮਰਜ਼ ਸਿੰਗਿਗ ਇੰਨ ਕਿਚਨ, ਪ੍ਰੋਗਰੈਸਿਵ ਫਾਰਮਰ ਚਰਨਜੀਤ ਕੌਰ, ਪੰਜਾਬ ਸੈੱਲਫ ਹੈੱਲਪ ਗਰੁੱਪ ਨੇ ਭਾਗ ਲਿਆ। ਇਸ ਮੌਕੇ ਸ੍ਰੀਮਤੀ ਪਰਮਜੀਤ ਕੌਰ ਵਿਕਾਸ ਅਫਸਰ ਇਸਤਰੀ ਪ੍ਰੋਗਰਾਮ, ਸ੍ਰੀ ਹਰਮੇਲ ਸਿੰਘ ਬਾਗਬਾਨੀ ਵਿਕਾਸ ਅਫਸਰ, ਮਿਸ ਪਰਮਪ੍ਰੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ (ਆਤਮਾ), ਸ੍ਰੀ ਰਜਿੰਦਰ ਸਿੰਘ ਲੇਖਾਕਾਰ (ਆਤਮਾ) ਅਤੇ ਏ.ਡੀ.ਸੀ (ਡੀ) ਦਾ ਦਫਤਰੀ ਸਟਾਫ ਹਾਜ਼ਰ ਸਨ।

Leave a Reply

Your email address will not be published. Required fields are marked *