ਭੰਗੜਾ ਪਾਉਣ ਵਾਲ਼ਿਆਂ ਲਈ ਤੋਹਫ਼ਾ ਰੱਬ ਨੇ ਬਣਾਤੀ ‘ਜੋੜੀ” ਲੈ ਕੇ ਆਏ ਹਨ ਰਵਿੰਦਰ ਰੰਗੂਵਾਲ

Spread the love
  •  
  •  
  •  
  •  

ਪੰਜਾਬ ਦੇ ਲੋਕ ਨਾਚਾ ਵਿੱਚ 31 ਦੇਸ਼ਾਂ ਦੀ ਪ੍ਰਤਿਨਿਧਤਾ ਕਰ ਚੁੱਕੇ ,600ਦੇ ਕਰੀਬ ਪੰਜਾਬੀ ਗੀਤਾ ਦੀ ਵੀਡਿਉ ਬਣਾਉਣ ਵਾਲੇ , ਹਜ਼ਾਰਾਂ ਮੁੰਡੇ ਕੁੜੀਆ ਨੂੰ ਲ਼ੋਕ ਨਾਚਾ ਨਾਲ ਜੋਤਣ ਵਾਲੇ ਅਤੇ ਬਾਨੀ ਪ੍ਰਧਾਨ ਰਵਿੰਦਰ ਰੰਗੂਵਾਲ ਆਪਣਾ ਇੱਕ ਨਵਾਂ ਆਡਿਉ ਗੀਤ ਸ੍ਰੋਤਿਆਂ ਲਈ ਲੈ ਕੇ ਆਏ ਹਨ। ਗੀਤ ਦਾ ਨਾਂ ਹੈ ਜੋੜੀ ਬਹੁਤ ਹੀ ਖ਼ੂਬਸੂਰਤ ਗੀਤ ਹੈ । ਇਹ ਗੀਤ ਪੂਰੇ ਵਿਆਹ ਦੀ ਤਸਵੀਰ ਨਜ਼ਰ ਕਰਦਾ ਹੈ ਇਸ ਨੂੰ ਸੁਣਕੇ ਹਰ ਇੱਕ ਦੇ ਮੋਡੇ ਆਪਣੇ ਆਪ ਹਿੱਲਣ ਗੇ ਪੈਰ ਨੱਚਣ ਲਈ ਮਜਬੂਰ ਕਰਨ ਗੇ ਅਤੇ ਚਿਹਰੇ ਤੇ ਖ਼ੁਸ਼ੀ ਹੀ ਖ਼ੁਸ਼ੀ ਨਜ਼ਰ ਆਵੇਗੀ। ਢੋਲ,ਤੂੰਬੀ,ਤੂੰਬਾ ਬਗਚੂ ਅਤੇ ਹੋਰ ਲੋਕ ਸਾਜ਼ਾਂ ਦੇ ਨਾਲ ਪਰੋਇਆ ਹੋਇਆ ਮਨ ਨੂੰ ਸਕੂਨ ਦੇਣ ਵਾਲਾ ਗੀਤ ਹੈ       ਰਵਿੰਦਰ ਰੰਗੂਵਾਲ ਨੇ ਦੱਸਿਆ ਕਿ ਇਹ ਗੀਤ ਗਾ ਕੇ ਬਹੁਤ ਹੀ ਸਕੂਨ ਮਿਲਿਆਂ ਹੈ ਤੇ ਵਿਆਹ ਵਿੱਚ ਜਾਕੇ ਭੰਗੜਾ ਪਾਉਣ ਵਾਲ਼ਿਆਂ ਲੱਈ ਬਹੁਤ ਹੀ ਖ਼ੂਬਸੂਰਤ ਤੋਹਫ਼ਾ ਹੈ । ਬੱਚਿਆ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਨੂੰ ਪਸੰਦ ਆਵੇਗਾ। G10 ਪ੍ਰੋਡਾਕਸਨ ਵੱਲੋਂ ਪੂਰੀ ਦੁਨੀਆ ਵਿੱਚ ਰਲੀਜ ਕੀਤਾ ਗਿਆ ।      ਇਸਦੀ ਪੇਸ਼ਕਸ਼ GR Nordic events Group ਵੱਲੋਂ ਕੀਤੀ ਗਈ ਇਸਦੇ ਮਾਲਕ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਅੱਜ ਹੀ ਸਾਡੀ ਟੀਮ ਯੂਰਪ ਵਿੱਚ ਜੋੜੀ ਨੂੰ ਰਲੀਜ ਕਰ ਰਹੇ ਹਾਂ ਇੱਦਾਂ ਦੇ ਚੰਗੇ ਗੀਤ ਆਉਣੇ ਚਾਹੀਦੇ ਹਨ I    ਗੀਤ ਵਿੱਚ ਐਕਟ ਕਰ ਚੁੱਕੀ ਟਲਿੱਕਲ ਦੀਪ ਕੋਰ  ਨੇ ਕਿਹਾ ਕਿ ਵਾਕਿਆ ਹੀ ਭੰਗੜੇ ਵਾਲਾ ਗੀਤ ਹੈ “ਜੋੜੀ” ਜਿਸਦਾ ਸੰਗੀਤ ਨਿਰਦੇਸ਼ਕ, ਨਿਖਾਰੀ,ਗਾਇਕ ਅਤੇ ਵੀਡਿਉ ਨਿਰਦੇਸ਼ਕ ਰਵਿੰਦਰ ਰੰਗੂਵਾਲ ਖੁਦ ਹਨ ਮੈਂ ਸਾਰਿਆ ਨੂੰ ਬੇਨਤੀ ਕਰਦੀ ਹਾਂ ਕਿ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ । ਲੱਕੀ ਗਰੇਵਾਲ, ਸਿੱਪੀ ਭਸੀਨ, ਸੁਖਵਿੰਦਰ ਰਾਣਾ,ਤਰੁਨ ਚੀਮਾ , ਕਮਲਜੀਤ ਸਿੰਘ,ਪਰਮੀਤ ਕੋਰ, ਸਾਹਿਬਗੁਨ ਸਿੰਘ ਕਾਕਾ ਗਰੇਵਾਲ ਅਤੇ ਸੁੱਖੀ ਧੰਜਲ ਸਾਮਿਲ ਸਨ ।


Spread the love
  •  
  •  
  •  
  •