ਭਾਖ਼ੜਾ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 65 ਫੁੱਟ ਘੱਟ

Spread the love
  •  
  •  
  •  
  •  

ਲੁਧਿਆਣਾ,  (ਮਨੋਜ ਜਿੰਦਲ)-ਸ੍ਰ. ਗੁਰਜਿੰਦਰ ਸਿੰਘ ਬਾਹੀਆ, ਕਾਰਜਕਾਰੀ ਇੰਜੀਨੀਅਰ, ਬਠਿੰਡਾ ਨਹਿਰ ਮੰਡਲ, ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਨਸੂਨ ਦਾ ਮੌਸਮ ਹੋਣ ਦੇ ਬਾਵਜੂਦ ਭਾਖੜਾ ਡੈਮ ਵਿੱਚ ਜੋ ਪਾਣੀ ਆ ਰਿਹਾ ਹੈ, ਬਹੁਤ ਘੱਟ ਆ ਰਿਹਾ ਹੈ, ਜਿਸ ਕਾਰਨ ਭਾਖੜਾ ਡੈਮ ਦਾ ਲੈਵਲ ਪਿਛਲੇ ਸਾਲਾਂ ਨਾਲੋਂ ਸਭ ਤੋਂ ਘੱਟ ਹੈ। ਇਸ ਸਮੇਂ ਭਾਖੜਾ ਡੈਮ ਦਾ ਲੈਵਲ ਪਿਛਲੇ ਸਾਲ ਨਾਲੋਂ ਲਗਭਗ 65 ਫੁੱਟ ਘੱਟ ਹੈ। ਜਿਸ ਕਾਰਨ ਭਾਖੜਾ ਡੈਮ ਵਿੱਚੋਂ ਛੱਡੇ ਜਾਣ ਵਾਲੇ ਸਿੰਚਾਈ ਯੋਗ ਪਾਣੀ ਵਿੱਚ ਕਟੋਤੀ ਕੀਤੀ ਗਈ ਹੈ। ਜਿਸ ਕਾਰਨ ਬਠਿੰਡਾ ਨਹਿਰ ਮੰਡਲ ਬਠਿੰਡਾ ਅਧੀਨ ਪੈਦੀਆਂ ਨਹਿਰਾਂ/ਰਜਵਾਹੇ/ਮਾਈਨਰਾਂ ਲਈ ਨਹਿਰੀ ਪਾਣੀ ਦੀ ਸਪਲਾਈ ਮੰਗ ਅਨੁਸਾਰ ਨਾ ਮਿਲਣ ਕਰਕੇ ਇਸ ਮੰਡਲ ਦੀਆਂ ਨਹਿਰਾਂ ਆਪਣੀ ਸਮਰੱਥਾ ‘ਤੇ ਨਹੀ ਚਲਾਈਆਂ ਜਾ ਸਕਦੀਆਂ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਇੰਜੀਨੀਅਰ/ਜਲ ਸਰੋਤ ਵਿਭਾਗ ਪੰਜਾਬ ਚੰਡੀਗੜ• ਵੱਲੋਂ ਸਾਰੀਆਂ ਨਹਿਰਾਂ ਨੂੰ ਵਾਰੀਬੰਦੀ ਅਨੁਸਾਰ ਚਲਾਉਣ ਲਈ 23 ਅਕਤੂਬਰ, 2018 ਤੱਕ ਰੋਟੇਸ਼ਨ ਬਣਾਇਆ ਗਿਆ ਹੈ। ਉਨਾਂ ਆਮ ਲੋਕਾਂ ਅਤੇ ਕਿਸਾਨਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਰੋਟੇਸ਼ਨ ਮੁਤਾਬਿਕ 6 ਸਤੰਬਰ, 2018 ਤੋਂ 13 ਸਤੰਬਰ, 2018 ਤੱਕ ਬਠਿੰਡਾ ਬ੍ਰਾਂਚ ਵਿੱਚ ਪਾਣੀ ਦੀ ਸਪਲਾਈ ਕਿਸਾਨਾਂ ਦੀ ਮੰਗ ਅਨੁਸਾਰ ਦਿੱਤੀ ਜਾਵੇਗੀ, ਜਿਸ ਨਾਲ ਸਾਰੇ ਰਜਵਾਹੇ/ਮਾਈਨਰ ਆਪਣੀ ਨਿਰਧਾਰਤ ਸਮਰੱਥਾ ਅਨੁਸਾਰ ਚੱਲਣਗੇ ਜਦਕਿ ਬਾਕੀ ਸਮੇਂ ਦੌਰਾਨ ਪਾਣੀ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ। ਇਸ ਸਬੰਧੀ ਅਗਰ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਬਠਿੰਡਾ ਮੰਡਲ ਅਧੀਨ ਤਾਰ ਘਰ ਬਠਿੰਡਾ (0164-2220158) ‘ਤੇ ਸੰਪਰਕ ਕਰ ਸਕਦਾ ਹੈ।


Spread the love
  •  
  •  
  •  
  •